* ਹੱਕਾਂ ਦੀ ਦਸਤਾਨ*

ਗੁਰਚਰਨ ਸਿੰਘ ਧੰਜ਼ੂ

(ਸਮਾਜ ਵੀਕਲੀ)

ਹੱਕਾਂ ਖਾਤਰ ਧਰਨੇਂ ਤੇ ਬੈਠਣ ਵਾਲਿੳ ੳ
ਅੱਜ ਤੁਹਾਡਾ ਏਨ ਬੁਰਾਂ ਕਿਉਂ ਹਾਲ,ਹੋਇਆ
ਖਿੱਚ ਧੂ ਪੈਦੀਆਂ ਵੇਖ ਚੀਕਾਂ
ਵੇਖ ਤੁਹਾਨੂੰ ਅੱਜ ਸਾਰਾ ਸੰਸਾਰ, ਰੋਇਆ

ਤੁਸੀ ਨਾਂ ਉੱਚਾ ਕੀਤਾ ਦੇਸ਼ ਆਪਣੇ ਦਾ
ਉਚੀਆਂ ਖੇਡ ਜਗਤ ਚ ਮੱਲਾਂ,ਮਾਰੀਆਂ ਨੇਂ
ਅੱਜ ਹੱਕ ਮੰਗਣੇ ਗੁਨਾਹ ਹੋ ਗਏ
ਅੱਜ ਪਤਾ ਲੱਗਾ ਨੀਤਾਂ, ਹੰਕਾਰੀਆਂ ਨੇਂ

ਚੰਗਾਂ ਕੰਮ ਸੀ ਖੇਡਾਂ ਨਾਲ ਤੁਸੀ ਜੁੜੇ
ਗੱਲਾਂ ਰੁਜਗਾਰ ਦੀਆਂ ਬਹੁਤ, ਕੀਤੀਆਂ ਸੀ
ਧੂ ਧੂ ਕੇ ਚੀਕਾਂ ਪੈਦੀਆਂ ਸੀ
ਅੱਖਾਂ ਵੇਖ ਰੋਈਆਂ ਚੁੱਪ, ਚਪੀਤੀਆਂ ਸੀ

ਗੱਲ ਧਿਆਨ ਨਾਲ ਸੁਣ ਲਵੋ ਸਤਾ ਦਿੳ ਕਾਬਜੋ ੳ
ਜੁਵਾਨੀ ਨਸ਼ੇ ਵੱਲ ਤੇ ਵਿਦੇਸ਼ਾ ਨੂੰ, ਜਾ ਰਹੀ ਏ
ਚੰਗਾਂ ਰਾਹ ਚੁਣਿਆ ਸੀ ਖਿਡਾਰੀਆਂ ਨੇਂ
ਏਹਨਾਂ ਨੂੰ ਭਵਿੱਖ ਦੀ ਚਿੰਤਾਂ ਸਤਾ ਰਹੀ ਏ

ਜੁਵਾਨੀ ਦੇਸ਼ ਦਾ ਭਵਿੱਖ ਹੁੰਦੀਂ ਕਹਿੰਦੇਂ ਸਿਆਣੇ
ਗੱਲਬਾਤ ਨਾਲ ਮਸਲਾ ਸੁਲਜਾ ਲਵੋ
ਕਾਹਨੂੰ ਰੋਲਦੇ ਖੇਡ ਦਿਆਂ ਹੀਰਿਆਂ ਨੂੰ
ਸਮਾਂ ਅਜੇ ਵੀ ਗਲ ਨਾਲ ਲਾ ਲਵੋ

ਗੁਰਚਰਨ ਸਿੰਘ ਧੰਜ਼ੂ
ਪਟਿਆਲਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇਨਸਾਫ਼ ਨਾ ਮਿਲਣ ਦਾ ਕੌੜਾ ਸੱਚ
Next articleਸਰਾਭੇ ਦੇ ਸਿਰ ਤੇ ਪੱਗ ਕਿਵੇਂ ਆਈ……..