ਗਲੋਬਲ ਆਇਓਡੀਨ ਡੈਫੀਸੈ਼ਸੀ ਡਿਸਆਡਰਸ ਪ੍ਰਵੈਂਨਸ਼ਨ ਡੇ ਸਿਵਲ ਹਸਪਤਾਲ ਬੰਗਾ ਵਿਖੇ ਮਨਾਇਆ

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਜਿਲਾ ਸ਼ਹੀਦ ਭਗਤ ਸਿੰਘ ਜੀ ਦੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਅਤੇ ਸਿਵਲ ਹਸਪਤਾਲ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹੇਨੁਮਾਈ ਹੇਠ ਗਲੋਬਲ ਆਇਓਡੀਨ ਡੈਫੀਸੈ਼ਸੀ ਡਿਸਆਡਰਸ ਪ੍ਰਵੈਂਨਸ਼ਨ ਡੇ ਮਨਾਇਆ ਗਿਆ। ਜਿਸ ਵਿੱਚ ਆਇਓਡੀਨ ਸਰੀਰ ਦਾ ਮਹੱਤਵਪੂਰਨ ਤੱਤ ਹੈ ਇਸ ਦੀ ਜਰੂਰਤ ਆਮ ਮਨੁੱਖ ਦੇ ਸਰੀਰਕ ਵਾਧਦੇ ਅਤੇ ਵਿਕਾਸ ਲਈ ਹੈ । ਇਸ ਦੀ ਘਾਟ ਨਾਲ ਗਰਭਵਤੀ ਔਰਤਾਂ ਵਿੱਚ ਗਰਭਪਾਤ ਹੋ ਜਾਂਦਾ ਹੈ। ਬੱਚੇ ਦਾ ਸਰੀਰਕ ਅਤੇ ਮਾਨਸਿਕ ਵਿਕਾਸ ਰੁਕ ਜਾਂਦਾ ਹੈ ਦਿਮਾਗੀ ਨੁਕਸ, ਬੋਲਾਪਣ , ਗੂੰਗਾਪਨ, ਭੈਣਾਂਪਨ ,ਬੋਣਾਪਨ ਅਤੇ ਸਰੀਰ ਦਾ ਵਿਕਾਸ ਰੁਕ ਜਾਂਦਾ ਹੈ। ਇਸ ਲਈ ਪੋਸ਼ਟਿਕ ਭੋਜਨ ਖਾਣਾ ਚਾਹੀਦਾ ਹੈ ਆਇਓਡੀਨ ਨਮਕ ਦਾ ਇਸਤੇਮਾਲ ਕਰਨਾ ਚਾਹੀਦਾ ਹੈ । ਇਸ ਵਿੱਚ ਡਾਕਟਰ ਤਜਿੰਦਰ ਪਾਲ, ਡਾਕਟਰ ਬਲਜਿੰਦਰ, ਮਨਜੀਤ ਕੌਰ, ਐਲ ਐਚ ਬੀ ,ਰਾਜਕੁਮਾਰ ,ਹਰਜਿੰਦਰ ਕੁਮਾਰ ,ਮੇਲ ਵਰਕਰ, ਬਲਵੀਰ ਕੌਰ ,ਗੁਰਦੀਪ ਕੌਰ ,ਏ ਐਨ ਐਸ ਹੋਰ ਵਿਅਕਤੀ ਸ਼ਾਮਿਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਭਰੋਮਜਾਰਾ ਵਿਖੇ “ਸਲਾਨਾ ਛਿੰਜ ਮੇਲਾ” 27 ਅਕਤੂਬਰ ਨੂੰ – ਰਾਮ ਲੁਭਾਇਆ
Next articleਨੰਬਰਦਾਰ ਗੁਰਦਿਆਲ ਸਿੰਘ ਮੀਤ ਪ੍ਰਧਾਨ ਅਤੇ ਬਲਵਿੰਦਰ ਸਿੰਘ ਸੰਧੂ ਪ੍ਰੈਸ ਸਕੱਤਰ ਨਿਯੁਕਤ