ਸ਼ਰਾਬ ਦੇ ਨਸ਼ੇ ’ਚ ਜੀਜੇ ਵੱਲੋਂ ਸਾਲੇ ਦਾ ਕਤਲ

ਸਿਰਸਾ (ਸਮਾਜ ਵੀਕਲੀ):   ਇਥੋਂ ਦੇ ਥੇੜ੍ਹ ਮੁਹੱਲਾ ਦੇ ਇੰਡਸਟਰੀਅਲ ਏਰੀਆ ’ਚ ਰਹਿਣ ਵਾਲੇ ਇਕ ਵਿਅਕਤੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦਾ ਪਛਾਣ ਬਿਹਾਰ ਵਾਸੀ ਰਾਮੀ ਵਜੋਂ ਕੀਤੀ ਗਈ ਹੈ। ਪੁਲੀਸ ਨੇ ਕਤਲ ਦਾ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਿਟੀ ਥਾਣਾ ਇੰਚਾਰਜ ਬਨਵਾਰੀ ਲਾਲ ਨੇ ਦੱਸਿਆ ਹੈ ਕਿ ਬਿਹਾਰ ਦੇ ਰਹਿਣ ਵਾਲੇ ਵਿਕਾਸ ਨੇ ਬਿਹਾਰ ਰਹਿੰਦੇ ਆਪਣੇ ਸਾਲੇ ਰਾਮ ਨੂੰ ਇਥੇ ਕੰਮ ਦੁਆਉਣ ਲਈ ਬੁਲਾਇਆ ਸੀ। ਦੋਵੇਂ ਫੈਕਟਰੀ ’ਚ ਕੰਮ ਕਰਦੇ ਸਨ। ਦੋਵਾਂ ਨੇ ਲੰਘੀ ਸ਼ਾਮ ਸ਼ਰਾਬ ਪੀਤੀ ਤੇ ਉਸ ਮਗਰੋਂ ਖਾਣਾ ਬਣਾਉਣ ਨੂੰ ਲੈ ਕੇ ਦੋਵਾਂ ’ਚ ਤਕਰਾਰ ਹੋ ਗਈ। ਇਸ ਤਕਰਾਰ ਮਗਰੋਂ ਕਥਿਤ ਤੌਰ ’ਤੇ ਵਿਕਾਸ ਨੇ ਆਪਣੇ ਸਾਲੇ ਰਾਮੀ ਦੇ ਸਿਰ ’ਚ ਰਾਡ ਮਾਰ ਦਿੱਤੀ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਤੇ ਹਸਪਤਾਲ ਲਿਜਾਂਦਿਆਂ ਉਸ ਦੀ ਮੌਤ ਹੋ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਉਮਾ ਭਾਰਤੀ ਨੇ ਸ਼ਰਾਬ ਦੇ ਠੇਕੇ ’ਚ ਬੋਤਲਾਂ ਭੰਨੀਆਂ
Next article18 ਵੀ ਹੋਲਾ ਮਹੱਲਾ ਕਬੱਡੀ ਚੈਪੀਅਨਸ਼ਿਪ ਤੇ ਕੁਸ਼ਤੀਆਂ ਦੇ ਮੁਕਾਬਲੇ 18 ਤੇ 19 ਮਾਰਚ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਕਰਵਾਏ ਜਾਣਗੇ- -ਕਬੱਡੀ ਪਰਮੋਟਰ ਸੀਰਾ ਸੰਮੀਪੁਰੀਆ ਇੰਗਲੈਂਡ ।