HOME ਕੁੜੀਏ ਨੀ ਸ਼ਹਿਰ ਦੀਏ

ਕੁੜੀਏ ਨੀ ਸ਼ਹਿਰ ਦੀਏ

8
ਮੂਲ਼ ਚੰਦ ਸ਼ਰਮਾਂ

(ਸਮਾਜ ਵੀਕਲੀ) 

ਪਿੰਜਰੇ ‘ਚ ਪਾ ਕੇ ਮੇਰੀ ਖੋਹੀ ਤੂੰ ਉਡਾਣ ਨੀ ।
ਤੇਰੇ ਸ਼ਹਿਰ ਆ ਕੇ ਸਾਡੀ ਗੁੰਮ ‘ਗੀ ਪਛਾਣ ਨੀ।
ਕੁੜੀਏ ਨੀ ਸ਼ਹਿਰ ਦੀਏ —————-
ਸਾਡਿਆਂ ਪਿੰਡਾਂ ‘ਚ ਸਾਡੀ ਬੜੀ ਟੌਅਰ ਹੁੰਦੀ ਸੀ ।
ਸਾਡੀ ਹਰ ਗੱਲ ਉੱਤੇ ਡਾਢੀ ਗੌਰ ਹੁੰਦੀ ਸੀ ।
ਖੁੱਲ੍ਹੇ ਅੰਬਰਾਂ ‘ਚ ਨਿੱਤ ਲਾਉਂਦੇ ਸੀ ਉਡਾਣ ਨੀ ।
ਤੇਰੇ ਸ਼ਹਿਰ ਆ ਕੇ ਸਾਡੀ —————
ਤੇਰੇ ਪਿਆਰ ਨੇ ਸੀ ਤੇਰੇ ਸ਼ਹਿਰ ‘ਚ ਬੁਲਾ ਲਿਆ।
ਖੌਰੇ ਭੋਲ਼ੇ ਪੰਛੀਆਂ ਨੂੰ ਕੇਹਾ ਚੋਗਾ ਪਾ ਲਿਆ।
ਓਸ ਚੋਗ ਵੱਟੇ ਮੰਗੇਂ ਸਾਡੇ ਤੂੰ ਪ੍ਰਾਣ ਨੀ ।
ਤੇਰੇ ਸ਼ਹਿਰ ਆ ਕੇ ਸਾਡੀ —————–
ਸਾਡੇ ਨਾਲ਼ ਆਪਣੀ ਲਿਹਾਜ਼ ਫਿਰੇਂ ਦੱਸਦੀ ।
ਪਰ ਸਾਡੇ ਸਾਹਵੇਂ ਰਹੇਂ ਗ਼ੈਰਾਂ ਨਾਲ਼ ਹੱਸਦੀ ।
ਜਿਹੜਿਆਂ ਲੋਕਾਂ ਦੀ ਅਸੀਂ ਜਾਈਏ ਨਾ ਮਕਾਣ ਨੀ।
ਤੇਰੇ ਸ਼ਹਿਰ ਆ ਕੇ ਸਾਡੀ —————-
ਜੀਅ ਕਰੇ ਮੁੜ ਜਾਈਏ ਮਾਪਿਆਂ ਦੇ ਦਰ ਨੀ।
ਭੁੱਲਿਆ ਸਵੇਰ ਦਾ ਜਿਉਂ ਸ਼ਾਮੀਂ ਜਾਂਦੈ ਘਰ ਨੀ।
ਪਿੰਡ ਰੰਚਣਾਂ ‘ਤੇ ਸਾਨੂੰ ਰੱਬ ਜਿੱਡਾ ਮਾਣ ਨੀ ।
ਤੇਰੇ ਸ਼ਹਿਰ ਆ ਕੇ ਸਾਡੀ —————–
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
      9914836037

Previous articleਤੁਸੀਂ ‘ਪੰਚਾਇਤ’ ਦੇਖੀ ਹੋਵੇਗੀ! ਹੁਣ ‘ਸਪੈਸ਼ਲ ਓਪਸ 2’ ਸਮੇਤ ਇਹ ਵੈੱਬ ਸੀਰੀਜ਼ ਜੁਲਾਈ ਵਿੱਚ ਆ ਰਹੀਆਂ ਹਨ।
Next articleਅਜੀਬ ਰਹੱਸ: ਸੱਪ ਆਪਣੀ ਪੂਛ ਜਾਂ ਸਰੀਰ ਨੂੰ ਕਿਉਂ ਖਾਣਾ ਸ਼ੁਰੂ ਕਰ ਦਿੰਦੇ ਹਨ? ਵਿਗਿਆਨੀਆਂ ਨੇ ਦੱਸਿਆ ਅਸਲ ਕਾਰਨ