ਗਿਫਟ ਹਾਸ ਵਿਅੰਗ 7

(ਸਮਾਜ ਵੀਕਲੀ)

ਘਰਵਾਲੀ ਕਹਿਣ ਲੱਗੀ,“ ਜੀ ਸ਼ਾਮ ਨੂੰ ਘਰ ਆਉਂਦੇ ਹੋਏ ਕੋਈ ਚੰਗਾ ਜਿਹਾ ਗਿਫਟ ਲਈ ਆਇਉ, ਵਿਆਹ ਵਾਲਿਆਂ ਦੇ ਘਰ ਜਾਣਾ ਹੈ ਤੁਹਾਨੂੰ ਤਾਂ ਕੋਈ ਗੱਲ ਯਾਦ ਨਹੀਂ ਰਹਿੰਦੀ ਪਤਾ ਨਹੀਂ ਕਿਹੜੀ ਦੁਨਿਆਂ ਵਿਚ ਘੁੰਮਦੇ ਰਹਿੰਦੇ ਹੋ ।” “ਮੈਂ ਕਿਹਾ ਚੁਗਲ ਕੌਰ ਜੀ ਔਰ ਭੀ ਗ਼Lਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ ।” ਕਹਿਣ ਲੱਗੀ, “ ਬਾਹਲੀਆਂ ਯਹਬਲੀਆਂ ਜਿਹੀਆਂ ਨਾ ਮਾਰੋ, ਮੇਰੀ ਗੱਲ ਧਿਆਨ ਨਾਲ ਸੁਣੋ ਬਾਹਲਾ ਮਹਿੰਗਾ ਗਿਫਟ ਨਾ ਚੁੱਕ ਲਿਆਇਉ ਘਰ ਵੱਲ ਵੀ ਦੇਖੀਦਾ ਹੁੰਦਾ ਹੈ।” ਮੈਂ ਕਿਹਾ, ਘਰ ਵੱਲ ਦੇਖਕੇ ਹੀ ਘਰ ਦੇ ਅੰਦਰ ਆਈਦਾ ਹੈ, ਜੇ ਨਾ ਦੇਖੀਏ ਤਾਂ ਗਲਤੀ ਨਾਲ ਹੋਰ ਕਿਸੇ ਦੇ ਘਰ ਜਾਕੇ ਜੁੱਤੀਆਂ ਖਾਣੀਆਂ ਹਨ।” ਕਹਿਣ ਲੱਗੀ, “ ਤੁਸੀਂ ਕਦੇ ਅਕਲ ਦੀ ਗੱਲ ਤਾਂ ਕੀਤੀ ਨਹੀਂ ਜਿਹੜੀ ਅੱਜ ਕਰੋਂਗੇ।”

ਮੈਂ ਕਿਹਾ, “ ਦੁਨਿਆਂ ਵਿਚ ਕੋਈ ਗਰੀਬ ਪੈਦਾ ਨਾ ਹੋਵੇ ਗਰੀਬ ਦੀ ਵੀ ਕੋਈ ਜਿੰLਦਗੀ ਹੈ, ਆਪਾਂ ਨੂੰ ਹੀ ਦੇਖ ਲਉ ਤਨਖ਼ਾਹ ਏਨੀ ਹੈ ਕਿ ਮਹੀਨੇ ਦੇ ਅੱਧ ਵਿਚ ਤਨਖ਼ਾਹ ਦਾ ਭੋਗ ਪੈ ਜਾਂਦਾ ਹੈ ਸਾਰਾ ਮਹੀਨਾ ਸੋਚੀ ਜਾਈਦਾ ਹੈ ਕਿ ਘਰ ਦਾ ਕਿਰਾਇਆ, ਰਾਸ਼ਣ ਵਾਲੇ ਲਾਲੇ ਦਾ ਉਧਾਰ, ਬਾਪੂ ਅਤੇ ਬੇਬੇ ਦੀ ਦਵਾਈ, ਬiੱਚਆਂ ਦੇ ਕੱਪੜੇ ਤੇ ਸਕੂਲ ਦੀ ਫੀਸ ਕਿੱਥੋਂ ਆਵੇਗੀ ਬੰਦਾ ਕਿੱਧਰ ਕਿੱਧਰ ਹੋ ਜਾਵੇ ਤੇ ਆਹ ਉੱਤੋਂ ਵਿਆਹ, ਜਨਮ ਦਿਨ ਅਤੇ ਮੁੰਡਣ ਆਦਿ ਸਾਹ ਨਹੀਂ ਲੈਣ ਦਿੰਦੇ ।” “ ਘਰ ਵਾਲੀ ਕਹਿਣ ਲੱਗੀ ਆਪਦੀ ਗੱਲ ਭੁੱਲ ਗਏ ਜਦੋਂ ਆਪਾਂ ਨਿੱਕੇ ਦਾ ਜਨਮ ਦਿਨ ਮਨਾਇਆ ਸੀ ਖਰਚਾ ਕੱਢਕੇ ਵੀ ਗਿਫਟ ਅਤੇ ਨਕਦ ਪੈਸੇ ਦਾ ਲਾਭ ਹੋ ਗਿਆ ਸੀ ਉਨ੍ਹਾਂ ਪੈਸਿਆਂ ਨਾਲ ਲਾਲੇ ਦਾ ਉਧਾਰ ਚੁਕਾਕੇ ਹੋਰ ਵੀ ਜਰੂਰਤਾਂ ਪੂਰੀਆਂ ਕਰ ਲਈਆਂ ਸਨ।”

“ ਮੈਂ ਕਿਹਾ ਜਿਹੜੇ ਆਪਾਂ ਨੂੰ ਨਿੱਕੇ ਦੇ ਜਨਮ ਦਿਨ ਤੇ ਗਿਫਟ ਮਿਲੇ ਸੀ ਉਨ੍ਹਾਂ ਚੋਂ ਦੇ ਆਵਾਂਗੇ ।” , “ ਕਹਿੰਦੀ ਕਦੇ ਆਪਦੀ ਅਕਲ ਦਾ ਤਾਲਾ ਖੋਲ੍ਹ ਕੇ ਵੀ ਗੱਲ ਕਰ ਲਿਆ ਕਰੋ ਤੁਹਾਡੀ ਅਕਲ ਨੂੰ ਕੀ ਹੋ ਗਿਆ ਹੈ ਜਨਮ ਦਿਨ ਦੇ ਗਿਫਟ ਵਿਆਹ ਵਿਚ ਕਿਵੇਂ ਦੇ ਸਕਦੇ ਹੈਂਂ ਉਹ ਤਾਂ ਬੱਚੇ ਦੇ ਖਿਢੌਣੇ ਸੀ ਇਹ ਗਿਫਟ ਵਿਆਹ ਵਾਸਤੇ ਲਿਆਉਣਾ ਹੈ, ਜਾਉ ਹੁਣ ਦਫਤਰ ਨੂੰ ਦੇਰ ਹੋ ਰਹੀ ਹੈ ਨਾਲੇ ਯਾਦ ਨਾਲ ਗਿਫਟ ਲਈ ਆਇਉ।” ਮੈਂ ਕਿਹਾ,“ ਗਿਫਟ ਤਾਂ ਮੈਂ ਲਈ ਆਵਾਂਗਾ ਪਰ ਮੈਨੂੰ ਇਹ ਨਹੀਂ ਸਮਝ ਆੳਂੁਦੀ ਕਿ ਕਿਹੜੇ ਵਿਆਹ ਤੇ ਜਾਣਾ ਹੈ ।” ਕਹਿਣ ਲੱਗੀ ਜੀ ਚਾਰ ਘਰ ਛੱਡਕੇ ਮੁੰਡੇ ਦਾ ਵਿਆਹ ਹੈ ਆਪਣੀ ਪੜੋਸਨ ਦਸੱਦੀ ਸੀ ਵਿਆਹ ਵਾਲੇ ਉਸਦੇ ਰਿਸ਼ਤੇਦਾਰ ਹਨ।” ਮੈਂ ਕਿਹਾ, “ ਵਿਆਹ ਵਾਲੇ ਤਾਂ ਆਪਾਂ ਨੂੰ ਜਾਣਦੇ ਨਹੀਂ ਨਾਲੇ ਕਿਹੜਾ ਆਪਾਂ ਨੂੰ ਵਿਆਹ ਦਾ ਕੋਈ ਕਾਰਡ ਆਇਆ ਹੇ।”

“ ਕਹਿਣ ਲੱਗੀ ਪਹਿਲਾਂ ਕਿਹੜਾ ਕਿਸੇ ਦੇ ਸੱਦੇ ਪੱਤਰ ਤੇ ਜਾਨੇ ਹੈਂ ਉਦੋਂ ਵੀ ਬਿਨਾਂ ਕਾਰਡ ਦੇ ਲੋਕਾਂ ਦੇ ਘਰ ਜਾਕੇ ਧੜੀ ਪੱਕਾ ਖਾਕੇ ਆ ਜਾਨੇ ਹੈਂ, ਜੇ ਘਰ ਵਿਚ ਰਾਸ਼ਨ ਪਾਣੀ ਮੁੱਕਿਆ ਹੋਵੇ ਤਾਂ ਕਿਤਿਉਂ ਤਾਂ ਰੋਟੀ ਖਾਣੀ ਪੈਂਦੀ ਹੈ ਜੁਆਕ ਥੋਹੜੀ ਭੁੱਖੇ ਮਾਰਨੇ ਹਨ ।” “ਮੈਂ ਕਿਹਾ ਜੇ ਇਸ ਤਰ੍ਹਾਂ ਲੋਕਾਂ ਦੇ ਘਰ ਬਿਨਾਂ ਬੁਲਾਏ ਜਾਂਦੇ ਰਹੇ ਪਤਾ ਲੱਗਣ ਤੋਂ ਬਾਅਦ ਖਾਣ ਪੀਣ ਦੀ ਤਾਂ ਸੇਵਾ ਬਆਦ ਵਿਚ ਹੋਵੇਗੀ ਲੋਕਾਂ ਨੇ ਛਿੱਤਰਾਂ ਨਾਲ ਆਪਣੀ ਸੇਵਾ ਜਰੂਰ ਕਰ ਦੇਣੀ ਹੈ।”

“ਂ ਕਹਿਣ ਲੱਗੀ ਏਵੇਂਂ ਡਰੀ ਜਾਨੇ ਹੋ ਅੱਗੇ ਕਦੇ ਪਕੜੇ ਗਏ ਹੈਂ ਕੱਲ ਛੁੱਟੀ ਦਾ ਦਿਨ ਹੈ ਵਿਆਹ ਵਾਲਿਆਂ ਦੇ ਘਰ ਜਾਕੇ ਰੱਜਕੇ ਖਾਕੇ ਆਵਾਂਗੇ ਮੈਂ ਤਾਂ ਹੁਣ ਤੋਂ ਹੀ ਵਰਤ ਰੱਖਣਾ ਸ਼ੁਰੂ ਕਰ ਦਿੱਤਾ ਹੈ, ਗਿਫਟ ਦੇਣ ਦਾ ਲਾਹਾ ਤਾਂ ਲੇਕੇ ਆਵਾਂਗੇ।”ਹਾਂ ਸੱਚ ਮੇਰੀ ਧਰਮਪਤਨੀ ਦਾ ਨਾਂ ਤਾਂ ਚਰਨ ਕੌਰ ਹੈ ਪਰ ਇਸਨੂੰ ਲੋਕਾਂ ਦਿਆਂ ਚੁਗਲੀਆਂ ਕਰਨ ਦੀ ਆਦਤ ਹੈ ਇਸ ਕਰਕੇ ਲੋਕਾਂ ਨੇ ਇਸਦਾ ਨਾਂ ਚੁਗਲ ਕੌਰ ਰੱਖ ਦਿੱਤਾ। ਇਸਨੂੰ ਚੁਗਲ ਖੋਰ ਨਾ ਕਹਿ ਦਿਉ ਕਿਤੇ, ਇਕ ਵਾਰੀ ਮੈਂ ਇਸਨੂੰ ਚੁਗਲ ਖੋਰ ਕਹਿ ਬੈਠਾ ਸੀ ਤੇ ਉਸਨੇ ਵੇਲਨਾ ਮਾਰਕੇ ਮੇਰੇ ਮੁਹਰਲੇ ਚਾਰ ਦੰਦ ਕੱਢ ਦਿੱਤੇ ਸੀ ਤੇ ਨਾਲੇ ਚਿਤਾਵਨੀ ਦਿੰਦੇ ਹੋਏ ਕਿਹਾ ਸੀ ਕਿ ਜੇ ਫੇਰ ਕਦੇ ਕਿਹਾ ਤਾਂ ਯਾਦ ਰੱਖੀਂ ਦੰਦਾ ਦੀ ਨਵੀਂ ਬੀੜ ਲੁਆਉਣੀ ਪਉਗੀ । ਖ਼ੈਰ ਦਫਤਰ ਜਾਕੇ ਮੈਂ ਬੌਸ ਨੂੰ ਕਿਹਾ, “ ਸਾਹਬ ਜੀ ਮੈਨੂੰ ਅੱਜ ਜਲਦੀ ਛੁੱਟੀ ਚਾਹੀਦੀ ਹੈ ਵਿਆਹ ਵਾਸਤੇ ਇਕ ਗਿਫਟ ਲੈਣਾ ਹੈ।” ਬੌਸ ਮੈਨੂੰ ਕਹਿਣ ਲੱਗਿਆ,“ ਦਲਿੱਦਰ ਸਿਹਾਂ ਵੈਸੇ ਤਾਂ ਅੱਜਕਲ੍ਹ ਕੋਈ ਗਿਫਟ ਨਹੀਂ ਖ਼ਰੀਦਦਾ ਸਭ ਪੈਸੇ ਹੀ ਕਾਰਡ ਵਿਚ ਪਾਕੇ ਦੇ ਦਿੰਦੇ ਹਨ, ਪੈਸੇ ਦਿਉ ਤੇ ਕਹਾਣੀ ਖਤਮ ਅਗਲਾ ਆਪਦੀ ਮਰਜ਼ੀ ਨਾਲ ਪੈਸੇ ਖਰਚੇਗਾ, ਨਾਲੇ ਭਾਵੇਂ ਸਾਰਾ ਬਜਾਰ ਛਾਣ ਮਾਰੋ ਚੱਜ ਦਾ ਕੋਈ ਗਿਫਟ ਹੀ ਨਹੀਂ ਮਿਲਦਾ।”

ਮੈਂ ਸੋਚਿਆ ਬੌਸ ਨੂੰ ਕੀ ਦੱਸਾਂ ਮਹੀਨੇ ਦਾ ਆਖ਼ਰੀ ਹਫ਼ਤਾ ਚੱਲ ਰਿਹਾ ਹੈ ਤੇ ਜੇਬ ਖਾਲੀ ਹੈ ਪੈਸੇ ਜਿਆਦਾ ਦੇਣੇ ਸਸਤਾ ਆ ਜਾਵੇਗਾ ਨਾਲੇ ਘਰਵਾਲੀ ਦੀ ਹੁਕਮ ਅਦੂਲੀ ਕਰਨ ਤੋਂ ਬਾਅਦ ਮੇਰਾ ਜਿਹੜਾ ਹਸ਼ਰ ਹੋਣਾ ਹੈ ਉਹ ਬੌਸ ਨੂੰ ਨਹੀਂ ਦੱਸ ਸਕਦਾ। ਇਸ ਕਰਕੇ ਮੈਂ ਬੌਸ ਨੂੰ ਕਿਹਾ, “ ਸਾਹਬ ਜੀ ਗਿਫਟ ਹੀ ਠੀਕ ਰਹੇਗਾ ਨਾਲੇ ਤੁਸੀਂ ਮੇਰੇ ਤੇ ਇਕ ਹੋਰ ਕਿਰਪਾ ਕਰ ਦਿਉ ਮੈਨੂੰ ਦੋ ਸੌ ਰੁਪਏ ਉਧਾਰ ਦੇ ਦਿਉ ਅਗਲੇ ਮਹੀਨੇ ਦੀ ਤਨਖ਼ਾਹ ਵਿੱਚੋਂ ਤੁਹਾਨੂੰ ਵਾਪਸ ਕਰ ਦੇਵਾਂਗਾ।” ਕਹਿਣ ਲiੱਗਆ, “ਦਲਿੱਦਰ ਸਿਹਾਂ ਜਿਵੇਂ ਤੇਰੀ ਮਰਜ਼ੀ ਕਰਲੈ ਮੇਰੇ ਵੱਲੋਂ ਤੈਨੂੰ ਖੁੱਲੀ ਛੁੱਟੀ ਹੈ ਜਦੋਂ ਦਿਲ ਕੀਤਾ ਚਲਾ ਜਾਈਂ ਆਹ ਲੈ ਡੇਢ ਸੌ ਰੁਪਏ ਹਾਲੇ ਮੇਰੇ ਕੋਲ ਏਨੇ ਹੀ ਹਨ ਆਪਣੀ ਹੁਣ ਦੋਸਤੀ ਪੈ ਹੀ ਗਈ ਹੈ ਤਾਂ ਮੇਰਾ ਵੀ ਫ਼ਰਜ਼ ਬਣਦਾ ਹੈ ਕਿ ਥੋਹੜੀ ਬਹੁਤ ਤੇਰੀ ਮਦਦ ਕਰਾਂ। ” “ ਮੈਂ ਬੌਸ ਨੂੰ ਕਿਹਾ ਸਾਹਬ ਜੀ ਜੇ ਤੁਹਾਨੂੰ ਇਤਰਾਜ਼ ਨਾ ਹੋਵੇ ਤਾਂ ਇਕ ਗੱਲ ਪੁੱਛਾਂ ?” “ਬੌਸ ਕਹਿਣ ਲਗਿੱਆ ਹਾਂ,ਹਾਂ ਕਿਉਂ ਨਹੀਂ ।”

“ ਮੈਂ ਕਿਹਾ ਸਾਹਬ ਜੀ ਤੁਹਾਡੇ ਕੇਸ ਦਾ ਕੀ ਬਣਿਆਂ।” ਕਹਿਣ ਲੱਗਿਆ, ਇਹ ਸਭ ਪੈਸੇ ਦੀ ਕਰਾਮਾਤ ਹੈ ਉਹ ਕਹਾਵਤ ਤਾਂ ਤੂੰਂ ਸੁਣੀ ਹੋਵੇਗੀ, ਕਹਾਵਤ ਇਸ ਤਰ੍ਹਾਂ ਹੈ ਕਿ ‘ ਸਾਰੀ ਜਾਂਦੀ ਦੇਖੀਏ ਤਾਂ ਅੱਧੀ ਦੇਈਏ ਵੰਡ’ ਅਫਸਰਾਂ ਨੂੰ ਰਿਸ਼ਵਤ ਦੇਕੇ ਸਭ ਕੂਝ ਠੀਕ ਕਰ ਲਿਆ ਅਤੇ ਕੇਸ ਦਾ ਕੀ ਹੈ ਉਹ ਤਾਂ ਕੂਝ ਸਾਲ ਤੱਕ ਚੱਲੇਗਾ ਉਦੋਂ ਤੱਕ ਮੈਂ ਰਿਟਾਇਰ ਹੋ ਜਾਵਾਂਗਾ ਨਾਲੇ ਮੈਂ ਤੇਰਾ ਸਾਥ ਥੋਹੜੀ ਛੱਡ ਸਕਦਾ ਹਾਂ ।” ਤੁਹਾਡਾ ਬਹੁਤ ਬਹੁਤ ਧੰਨਵਾਦ ਮੈਨੂੰ ਤੁਸੀਂ ਇਸ ਕਾਬਲ ਸਮਝਦੇ ਹਂੋ ।” ਤੇ ਇਹ ਕਹਿਕੇ ਦਫਤਰ ਤੋਂ ਬਾਹਰ ਆਕੇ ਬੜੀਆਂ ਦੁਕਾਨਾਂ ਤੇ ਗਿਫਟ ਦੇਖੇ ਪਰ ਕੋਈ ਵੀ ਸਸਤਾ ਗਿਫਟ ਨਾ ਮਿਲਿਆ। ਨਿਰਾਸ਼ ਹੋਕੇ ਜਦੋਂ ਮੈਂ ਘਰ ਜਾ ਰਿਹਾ ਸੀ ਤਾਂ ਦੁਕਾਨ ਵਾਲੇ ਗਿਰਧਾਰੀ ਲਾਲ ਨੇ ਆਵਾਜ ਦੇਕੇ ਕਿਹਾ, “ ਦਲਿੱਦਰ ਬਾਈ ਕਿੱਧਰ ਨੂੰ ਮੂੰਹ ਚੁੱਕੀ ਤੁਰਿਆ ਜਾਨਾ ਹੈਂ ।”ਮੈਂ ਕਿਹਾ,“ ਕੀ ਦੱਸਾਂ ਗਿਰਧਾਰੀ ਲਾਲ ਮੈਂ ਸਾਰੀਆਂ ਦੁਕਾਨਾਂ ਛਾਣ ਮਾਰੀਆਂ ਕੋਈ ਚੱਜ ਦਾ ਗਿਫਟ ਹੀ ਨਹੀਂ ਮਿਲਿਆ। ਗਿਫਟ ਤਾਂ ਮਹਿੰਗੇ ਤੋਂ ਮਹਿੰਗੇ ਪਏ ਸੀ ਪਰ ਮੈਂ ਸੋਚ ਰਿਹਾ ਸੀ ਕਿ ਗਿਰਧਾਰੀ ਲਾਲ ਨੂੰ ਕੀ ਦੱਸਾਂ ਕਿ ਇਹੋ ਜਿਹਾ ਗਿਫਟ ਚਾਹੀਦਾ ਹੈ ਜਿਸਦੀ

ਕੀਮਤ ਡੇਢ ਸੌ ਰੁਪਏ ਤੋਂ ਵੀ ਘੱਟ ਹੋਵੇ ਕਿੳਂੁਕਿ ਬੌਸ ਤੋਂ ਡੇਢ ਸੌ ਰੁਪਏ ਹੀ ਉਧਾਰੇ ਮਿਲੇ ਸਨ ।” ਕਹਿਣ ਲiੱਗਆ, “
ਤੈਨੂੰ ਘਬਰਾਉਣ ਦੀ ਲੋੜ ਨਹੀਂ ਤੂੰ ਸਹੀ ਦੁਕਾਨ ਤੇ ਆਇਆ ਹੈਂ, ਗਿਫਟ ਤੈਨੂੰ ਇਹੋ ਜਿਹਾ ਦੇਵਾਂਗਾ ਵਿਆਹ ਵਾਲੇ ਹੈਰਾਨ ਹੋਕੇ ਤੇਰੇ ਵੱਲ ਦੇਖਣਗੇ ਅਤੇ ਕਹਿਣਗੇ ਦਿਲ ਹੋਵੇ ਤਾਂ ਦਲਿੱਦਰ ਸਿੰਘ ਵਰਗਾ, ਏਨਾ ਮਹਿੰਗਾ ਗਿਫਟ ਦਿੱਤਾ ਹੈ, ਗਿਫਟ ਦੀ ਕੀਮਤ ਇਕ ਹਜਾਰ ਰੁਪਏ ਹੈ ” ਗਿਰਧਾਰੀ ਲਾਲ ਦੀ ਇਹ ਗੱਲ ਸੁਣਕੇ ਮੈਂ ਬੌਂਦਲ ਗਿਆ, ਮੈਂ ਕਿਹਾ, “ ਗਿਰਧਾਰੀ ਲਾਲ ਫੇਰ ਤਾਂ ਗਿਫਟ ਖ਼ਰੀਦਣ ਵਾਸਤੇ ਘਰ ਗਿਰਵੀ ਰੱਖਣਾ ਪਵੇਗਾ।” ਕਹਿਣ ਲੱਗਿਆ, “ ਮੇਰੀ ਪਹਿਲਾਂ ਪੂਰੀ ਗੱਲ ਤਾਂ ਸੁਣ ਲੈ ਤੈਨੂੰ ਘਰ ਗਿਰਵੀ ਰੱਖਣ ਦੀ ਲੋੜ ਨਹੀਂ ਪਵੇਗੀ, ਇਸ ਗੁਲਦਸਤੇ ਦੀ ਕੀਮਤ ਇਕ ਹਜਾਰ ਰੁਪਏ ਹੈ ਕਿਉਂਕਿ ਇਸ ਗੁਲਦਸਤੇ ਦਾ ਬੇਸ ਟੁੱਟ ਗਿਆ ਸੀ, ਇਸ ਕਰਕੇ ਤੈਨੂੰ ਤਿੰਨ ਸੋ ਰੁਪਏ ਦਾ ਦੇ ਦੇਵਾਂਗਾ, ਤੂੰਂ ਘਬਰਾ ਨਾ ਇਸ ਗੁਲਦਸਤੇ ਦਾ ਬੇਸ ਇਕ ਮਾਹਰ ਕਾਰੀਗਰ ਤੋਂ ਜੁੜਵਾਕੇ ਲਿਆਂਦਾ ਹੈ, ਇਸਦਾ ਬਿਲਕੁਲ ਨਹੀਂ ਪਤਾ ਲਗਦਾ ਕਿ ਇਹ ਗੁਲਦਸਤਾ ਪਹਿਲਾਂ ਟੁੱਟ ਗਿਆ ਸੀ ਮੈਂ ਇਸ ਗੱਲ ਦੀ ਸ਼ਰਤ ਲਗਾ ਸਕਦਾ ਹਾਂ,ਤੂੰਂ ਬੇਫ਼ਿਕਰ ਹੋਕੇ ਗੁਲਦਸਤਾ ਲੈ ਜਾ।”

ਮੈਂ ਕਿਹਾ,“ ਗਿਰਧਾਰੀ ਲਾਲ ਜੇ ਪਤਾ ਲੱਗ ਗਿਆ ਤਾਂ ਫਸ ਜਾਵਾਂਗਾ ਕਿਤੇ ਵਿਆਹ ਵਾਲਿਆਂ ਦੇ ਘਰੋਂ ਬੇਇੱਜਤੀ ਨਾ ਕਰਵਾਕੇ ਆ ਜਾਈਏ।” “ਦਲਿੱਦਰ ਯਾਰ ਤੂੰ ਡਰਦਾ ਬਹੁਤ ਹੈਂ ਆਪਣੀ ਯਾਰੀ-ਦੋਸਤੀ ਪਿਛਲੇ ਦਸ ਸਾਲ ਤੋਂ ਹੈ ਤੈਨੂੰੰ ਮਾੜੀ ਚੀਜ਼ ਨਹੀਂ ਦੇਣ ਲੱਗਿਆ ਮੇਰੇ ਤੇ ਭਰੋਸਾ ਕਰ ।” ਗਿਰਧਾਰੀ ਲਾਲ , “ ਭਰੋਸਾ ਕਰਕੇ ਹੀ ਤਾਂ ਤੇਰੇ ਕੋਲੋਂ ਗਿਫਟ ਖ਼ਰੀਦਣ ਲੱਗਿਆਂ ਹਾਂ ਪਰ ਮੈਂ ਏਨੇ ਪੈਸੇ ਨਹੀਂ ਦੇਣੇ ਮੈਂ ਤੈਨੂੰ ਸੌ ਰੁਪਏ ਦੇ ਸਕਦਾ ਹਾਂ ” “ ਕਹਿਣ ਲੱਗਿਆ ਦਲਿੱਦਰ ਤੂੰ ਮੇਰਾ ਪੁਰਾਣਾ ਮਿੱਤਰ ਹੈਂ ਚੱਲ ਕੱਢ ਇਕ ਸੌ ਪੰਜਾ੍ਹ ਰੁਪਏ ਤੇ ਗਿਫਟ ਤੇਰਾ ।” ਤੇ ਮੈਂ ਗਿਰਧਾਰੀ ਲਾਲ ਨੂੰ ਡੇਡ ਸੌ ਰੁਪਏ ਦੇਕੇ ਗੁਲਦਸਤਾ ਪੈਕ ਕਰਵਾਕੇ ਲੈ ਆਇਆ ਘਰ ਆਕੇ ਘਰਵਾਲੀ ਨੂੰ ਗੁਲਦਸਤੇ ਦੀ ਕੀਮਤ ਇਕ ਹਜਾਰ ਦੱਸੀ ਤਾਂ ਉਹ ਚਾਰੇ ਚੁੱਕ ਕੇ ਪਈ। ਕਹਿਣ ਲੱਗੀ, “ ਬੱਚਿਆਂ ਨੂੰ ਤਾਂ ਕਦੇ ਚੱਜ ਦੇ ਕੱਪੜੇ ਲੈਕੇ ਨਹੀਂ ਦਿੱਤੇ ਰਾਸ਼ਨ ਪਾਣੀ ਵੱਲੋਂ ਵੀ ਟੁੱਟੇ ਰਹਿਨੇ ਹੈਂ ਤੇ ਹਜਾਰ ਰੁਪਏ ਦਾ ਗੁਲਦਸਤਾ ਚੁੱਕ ਲਿਆਏ, ਹੈਗੇ ਹੋ ਨਾ ਜਿਵੇਂ ਬਿੜਲੇ ,ਟਾਟੇ, ਦੇ ਪੁੱਤ।” ਮੇਰੀ ਪੂਰੀ ਗੱਲ ਸੁਣਨ ਤੋਂ ਪਹਿਲਾਂ ਹੀ ਉਹ ਬਹੁਤ ਕੁਝ ਕਹਿ ਗਈ।

ਮੈਂ ਕਿਹਾ, “ ਮੇਰੀ ਪਿਆਰੀ ਪਤਨੀ ਚੁਗਲ ਕੌਰ ਜੀ ਪਹਿਲਾਂ ਮੇਰੀ ਗੱਲ ਤਾਂ ਸੁਣ ਲਉ ਇਸ ਗੁਲਦਸਤੇ ਦੀ ਕੀਮਤ ਹਜਾਰ ਰੁਪਏ ਹੀ ਹੈ ਪਰ ਇਸਦਾ ਬੇਸ ਟੁੱਟ ਗਿਆ ਸੀ ਤੇ ਗਿਰਧਾਰੀ ਲਾਲ ਨੇ ਕਿਸੇ ਚੰਗੇ ਕਾਰੀਗਰ ਤੋਂ ਜੋੜ ਲਗਵਇਆ ਹੈ , ਤੂੰ ਫ਼ਿਕਰ ਨਾ ਕਰ ਜੋੜ ਦਾ ਬਿਲਕੁਲ ਨਹੀਂ ਪਤਾ ਲਗਦਾ ਗਿਰਧਰੀ ਲਾਲ ਤਾਂ ਤਿੰਨ ਸੌ ਮੰਗਦਾ ਸੀ ਪਰ ਮੈਂ ਉਸਨੂੰ ਬੌਸ ਤੋਂ ਉਧਾਰੇ ਪਕੜੇ ਹੋਏ ਡੇਢ ਸੌ ਰੁਪਏ ਦੇਕੇ ਇਹ ਗੁਲਦਸਤਾ ਲੈ ਆਇਆ, ਹੈ ਕਿ ਨਹੀਂ ਬਾਰਗੇਨ ।” ਘਰਵਾਲੀ ਕਹਿਣ ਲੱਗੀ, “ ਜੀ ਦੁਕਾਨ ਵਾਲਾ ਕਦੋਂ ਤੋਂ ਘਾਟਾ ਖਾਣ ਵਾਲਾ ਆ ਗਿਆ ਵਿੱਚੋਂ ਜਰੂਰ ਪੈਸੇ ਬਣਾਏ ਹੋਣਗੇ ਆਪਾਂ ਇਹ ਗਿਫਟ ਲੈ ਤਾਂ ਚੱਲੇ ਹੈਂ ਜੇ ਗੁਲਦਸਤੇ ਦਾ ਜੋੜ ਖੁੱਲ੍ਹ ਗਿਆ ਤਾਂ ਵਿਆਹ ਵਾਲਿਆਂ ਨੇ ਆਪਣੇ ਜੋੜ ਖੋਲ੍ਹ ਦੇਣੇ ਹੈਂ, ਨਾਲੇ ਕਹਿਣਗੇ ਤੁਹਾਨੂੰ ਕਿਸਨੇ ਸiੱਦਆ ਸੀ ।”

ਮੈਂ ਕਿਹਾ, “ ਗੱਲ ਤਾਂ ਤੇਰੀ ਠੀਕ ਹੈ ਪਰ ਮੈਨੂੰ ਇਹ ਦੱਸ ਵਿਆਹ ਵਾਲਿਆਂ ਨੂੰ ਕੌਣ ਦੱਸੇਗਾ, ਨਾਲੇ ਗਿਰਧਾਰੀ ਲਾਲ ਨੂੰ ਕੀ ਜਰੂਰਤ ਪਈ ਹੈ ਗੱਲ ਕਰਨ ਦੀ।”ਰਾਤ ਅਸੀਂ ਇਹੀ ਗੱਲਾਂ ਸੋਚਦਿਆਂ ਕੱਢੀ ਤੇ ਦੂਜੇ ਦਿਨ ਅਸੀਂ ਪਹੁੰਚ ਗਏ ਵਿਆਹ ਵਾਲਿਆਂ ਦੇ ਘਰ ਅਸੀਂ ਰੱਜ ਕੇ ਖਾਧਾ ਚੁਗਲ ਕੌਰ ਬੁੜ੍ਹੀਆਂ ਵਿਚ ਗੱਲਾਂ ਕਰਨ ਵਿਚ ਮਘਨ ਸੀ ਅਤੇ ਆਪਦੀ ਸ਼ੇਖੀ ਬਘਾਰਦੇ ਹੋਏ ਕਹਿਣ ਲੱਗੀ, “ ਲੋਕ ਸਗਨ ਦੇਣ ਜਾਣਗੇ ਤਾਂ ਰੇਹੜੀ ਤੋਂ ਦੋ ਰੁਪਏ ਗਜ ਵਾਲਾ ਸੂਟ ਦਾ ਕੱਪੜਾ ਖ਼ਰੀਦ ਕੇ ਦੇ ਆਉਣਗੇ ਕੁਝ ਲੋਕ ਤਾਂ ਧੜੀ ਪੱਕਾ ਖਾਕੇ ਸਗਨ ਵੀ ਨਹੀਂ ਦੇਕੇ ਜਾਂਦੇ, ਫੇਰ ਆਉਣਗੇ ਵੀ ਪਰਿਵਾਰ ਦੇ ਦਸ ਜੀਆਂ ਨਾਲ, ਮੈਂਥੋਂ ਤਾਂ ਸੱਚੀ ਗੱਲ ਇਸ ਤਰ੍ਹਾਂ ਨਹੀਂ ਕਰਿਆ ਜਾਂਦਾ, ਜੇ ਚੀਜ਼ ਦੇਣੀ ਹੋਵੇ ਤਾਂ ਚੱਜ ਦੀ ਚੀਜ ਦੇਣੀ ਚਾਹੀਦੀ ਹੈ ਐਦੂੰ ਤਾਂ ਦਿਉ ਹੀ ਨਾ, ਅਸੀਂ ਜਦੋਂ ਵੀ ਕਿਸੇ ਦੇ ਕਾਰ ਵਿਹਾਰ ਤੇ ਜਾਈਦਾ ਹੈ ਮਹਿੰਗੀ ਚੀਜ਼ ਹੀ ਲੈਕੇ ਜਾਈਦੀ ਹੈ, ਅੱਜ ਵੀ ਸਰਦਾਰ ਜੀ ਹਜਾਰ ਰੁਪਏ ਦਾ ਗਿਫਟ ਚੁੱਕ ਲਿਆਏ ਤੇ ਮੈਂ ਕਿਹਾ ਫੇਰ ਕੀ ਹੋ ਗਿਆ ਤੁਸੀਂ ਮਹਿੰਗਾ ਗਿਫਟ ਲਿਆਕੇ ਚੰਗਾ ਹੀ ਕੀਤਾ ਹੈ।”

ਚੁਗਲ ਕੌਰ ਦੀ ਪੜੋਸਨ ਕਹਿਣ ਲੱਗੀ, “ ਭੈਨ ਜੀ ਮੈਨੂੰ ਨਹੀਂ ਸੀ ਪਤਾ ਵਿਆਹ ਵਾਲੇ ਤੁਹਾਨੂੰ ਵੀ ਜਾਣਦੇ ਹਨ।” ਤੇ ਚੁਗਲ ਕੌਰ ਨੇ ਪੜੋਸਨ ਦੀ ਗੱਲ ਦਾ ਜਵਾਬ ਦਿੰਦੇ ਹੋਏ ਕਿਹਾ “ ਵਿਆਹ ਵਾਲੇ ਤਾਂ ਜੀ ਸਾਨੂ ਪਿਛਲੇ ਦਸਾਂ ਸਾਲਾਂ ਤੋਂ ਜਾਣਦੇ ਹਨ।” ਹਾਲੇ ਇਹ ਗੱਲਾਂ ਚੱਲ ਹੀ ਰਹੀਆਂ ਸਨ ਤੇ ਲਾੜੇ ਦੇ ਪਿਉ ਨੇ ਸਾਰਿਆਂ ਨੂੰ ਇੱਕਠੇ ਕਰਕੇ ਕਿਹਾ “ ਸਾਰੇ ਜਣੇ ਧਿਆਨ ਨਾਲ ਸੁਣੋ ਮੈਂ ਦੱਸਦਾ ਹਾਂ ਇਹ ਸਾਨੂੰ ਕਦੋਂ ਤੋਂ ਜਾਣਦੇ ਹਨ ਇਹ ਮਹਿੰਗਾ ਗੁਲਦਸਤਾ ਲੇਕੇ ਆਏ ਹਨ ।” ਤੇ ਮੈਂ ਸੋਚ ਰਿਹਾ ਸੀ ਮਹਿੰਗਾ ਗਿਫਟ ਲਿਆਕੇ ਚੰਗਾ ਹੀ ਕੀਤਾ ਤੇ ਕੋਲ ਖੜੀ ਚੁਗਲ ਕੌਰ ਨੂੰ ਮੈਂ ਕਿਹਾ, “ ਦੇਖਿਆ ਫੇਰ ਮੇਰੇ ਗਿਫਟ ਦਾ ਕਮਾਲ ।” ਲਾੜੇ ਦੇ ਪਿਉ ਨੇ ਫੇਰ ਕਹਿਣਾ ਸ਼ੁਰੂ ਕੀਤਾ ਕਿ, “ ਮੈਂ ਤਾਂ ਤੈਨੂੰ ਜਾਣਦਾ ਤੱਕ ਨਹੀਂ ਤੇਰੇ ਪੜੋਸੀ ਤੋਂ ਤੇਰੇ ਨਾਂ ਦਾ ਪਤਾ ਲੱਗਿਆ ਕਿ ਤੇਰਾ ਨਾਂ ਦਲਿੱਦਰ ਸਿੰਘ ਹੈ ਤੇਰੇ ਵਰਗੇ ਲੋਕ ਖਾਣ ਵਾਸਤੇ ਲੋਕਾਂ ਦੇ ਵਿਆਹ ਸ਼ਾਦੀਆਂ ਤੇ ਬਿਨਾ ਬੁਲਾਏ ਆ ਜਾਂਦੇ ਹਨ ਅਤੇ ਧੜੀ ਪੱਕਾ ਖਾਕੇ ਜਾਂਦੇ ਹਨ ਗਿਫਟ ਦਾ ਤਾਂ ਬਹਾਨਾ ਹੀ ਹੁੰਦਾ ਹੈ ਬਈ ਕਿਸੇ ਨੁੰ ਪਤਾ ਨਾ ਲੱਗ ਜਾਵੇ।

ਕੋਈ ਸੋਚਦਾ ਹੈ ਕਿ ਇਹ ਕੁੜੀ ਵਾਲਿਆਂ ਵੱਲੋਂ ਹਨ, ਤੇ ਕੋਈ ਮੁੰਡੇ ਵਾਲਿਆਂ ਵੱਲੋ ਆਇਆ ਸੋਚਦੇ ਹਨ, ਨਾਲੇ ਵਿਆਹ ਵਾਲਿਆਂ ਨੂੰ ਇਹ ਜਾਨਣ ਦੀ ਵੇਹਲ ਨਹੀਂ ਹੁੰਦੀ ਕਿ ਕੌਣ ਆਇਆ ਕੌਣ ਗਿਆ, ਵਿਆਹ ਵਿਚ ਉਹ ਕੋਈ ਵਿਘਣ ਵੀ ਨਹੀਂ ਪਾਉਣਾ ਚਾਹੁੰਦੇ ਹੁੰਦੇ, ਇਹ ਭਾਈ ਸਾਹਬ ਮਹਿੰਗਾ ਗੁਲਦਸਤਾ ਇਸ ਕਰਕੇ ਲਿਆਏ ਹਨ ਤਾਂ ਕਿ ਕਿਸੇ ਨੁੰ ਪਤਾ ਨਾ ਲੱਗੇ ਕਿ ਇਹ ਬਿਨਾਂ ਬੁਲਾਏ ਮਹਿਮਾਨ ਹਨ, ਅੱਜ ਗੁਲਦਸਤੇ ਦਾ ਬੇਸ ਖੁੱਲ੍ਹਣ ਨਾਲ ਹੀ ਇਸਦਾ ਭੇਦ ਖੁੱਲ੍ਹ ਗਿਆ। ਕੀ ਜਰੂਰਤ ਸੀ ਏਨਾ ਮਹਿੰਗਾ ਗੁਲਦਸਤਾ ਲਿਆਉਣ ਦੀ ਜਿਸਦਾ ਬੇਸ ਹੀ ਟੁੱਟਿਆ ਹੋਵੇ, ਇਹ ਗੁਲਦਸਤਾ ਮੈਂ ਗਿਰਧਾਰੀ ਲਾਲ ਨੂੰ ਜੋੜ ਲਗਵਾਉਣ ਵਾਸਤੇ ਦੇਕੇ ਆੲਆ ਸੀ ਪਰ ਗਿਰਧਾਰੀ ਲਾਲ ਮੈਨੂੰ ਕਹਿਣ ਲiੱਗਆ ਬਾਬੂ ਜੀ ਇਸਦਾ ਜੋੜ ਨਹੀਂ ਲੱਗ ਸਕਦਾ ਤੇ ਮੈਂ ਉਸਨੂੰ ਇਹ ਗੁਲਦਸਤਾ ਸੁੱਟਣ ਵਾਸਤੇ ਦੇ ਆਇਆ ਸੀ ਮੈਨੂੰ ਨਹੀਂ ਸੀ ਪਤਾ ਇਹ ਗੁਲਦਸਤਾ ਮੇਰੇ ਕੋਲ ਹੀ ਵਾਪਸ ਆ ਜਾਣਾ ਹੈ।” ਇਹ ਗੱਲ ਸੁਣਕੇ ਮੇਰੀ

ਧਰਮ ਪਤਨੀ ਤਾਂ ਬੱਚਿਆਂ ਨੂੰ ਲੈਕੇ ਪਹਿਲਾਂ ਹੀ ਪੱਤਰਾ ਵਾਚ ਗਈ ਤੇ ਮੈਂ ਜਦੋਂ ਘਰ ਜਾਣ ਲੱਗਿਆ ਤਾਂ ਮੈਨੂੰ ਉਹ ਕਹਿਣ ਲੱਗਿਆ “ ਮੇਰੀ ਗੱਲ ਹਾਲੇ ਮੁੱਕੀ ਨਹੀਂ ਪੂਰੀ ਗੱਲ ਸੁਣਕੇ ਜਾਂਈਂ ਤੇ ਫੇਰ ਉਹ ਕਹਿਣ ਲੱਗਿਆ, “ ਦਲਿੱਦਰ ਤੈਨੂੰ ਸ਼ਰਮ ਆ
ਜਾਣੀ ਚਾਹੀਦੀ ਹੈ ਤੂੰ ਚਲਾਕੀ ਕੀਤੀ ਬਈ ਇਸ ਗੁਲਦਸਤੇ ਬਾਰੇ ਮੈਨੂੰ ਪਤਾ ਨਹੀਂ ਲੱਗੇਗਾ ਐਦੂੰ ਤਾਂ ਗਿਫਟ ਨਾ ਹੀ ਦਿੰਦਾ, ਨਾਲੇ ਤੈਨੂੰ ਵਿਆਹ ਤੇ ਬੁਲਾਇਆ ਕਿਸਨੇ ਸੀ ਅਖੇ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ।”ਤੇ ਉਸਨੇ ਆਪਦੇ ਬੰਦੇ ਸੱਦਕੇ ਧੱਕੇ ਮਾਰਕੇ ਮੈਂਨੂੰ ਬਾਹਰ ਕੱਢ ਦਿੱਤਾ ਮੈਂ ਸ਼ਰਮਿੰਦਾ ਜਿਹਾ ਹੋਕੇ ਜਦੋਂ ਬਾਹਰ ਆ ਰਿਹਾ ਸੀ ਤਾਂ ਪੜੋਸਨ ਦੇ ਬੋਲ ਮੇਰੇ ਕੰਨਾ ਵਿਚ ਪਏੇ ਕਹਿ ਰਹੀ ਸੀ ਖਾਣ ਵੇਲੇ ਤਾਂ ਸਾਰੇ ਪਰਿਵਾਰ ਨੂੰ ਲਿਆਕੇ ਧੜੀ ਪੱਕਾ ਖਾ ਜਾਣਗੇ ਉਹ ਵੀ ਬਿਨਾਂ ਬੁਲਾਏ, ਇਸਦੀ ਘਰਵਾਲੀ ਦੇਖਿਆ ਸੀ ਕਿਵਂੇ ਚੱਬ ਕੇ ਉੱਚੀਆਂ ਉੱਚੀਆਂ ਗੱਲਾਂ ਕਰ ਰਹੀ ਸੀ ਅਖੇ ਅਸੀਂ ਤਾਂ ਮiੰਹਗਾ ਗਿਫਟ ਦਿੰਦੇ ਹੁੱਨੇ ਹੈਂ, ਦਿੰਦੇ ਹੈ ਸੱਤਾ ਚੁਲਿ੍ਹਆਂ ਦੀ ਸਵਾਹ ਟੁੱਟਿਆ ਗੁਲਦਸਤਾ ਲਿਆਕੇ ਪਕੜਾ ਦਿੱਤਾ ।

ਤੇ ਜਦੋਂ ਮੈਂ ਬਾਹਰ ਆ ਰਿਹਾ ਸੀ ਤਾਂ ਰੇਡਿਉ ਤੇ ਗੀਤ ਵੱਜ ਰਿਹਾ ਸੀ ਗੀਤ ਦੇ ਬੋਲ ਸਨ “ ਬੜੇ ਬੇਆਬਰੂ ਹੋ ਕਰ ਤੇਰੇ ਕੂਚੇ ਸੇ ਹਮ ਨਿਕਲੇ।” ਸੋ ਦੋਸਤੋ ਝੂਠੀ ਸ਼ਾਨ ਬਣਾਉਣ ਵਾਸਤੇ ਇਹੋ ਜਿਹਾ ਗੁਲਦਸਤਾ ਨਾ ਖ਼ਰੀਦਿਉ ਜਿਸਦਾ ਥੱਲਾ ਟੁੱਟਿਆ ਹੋਵੇ ਗਿਰਧਾਰੀ ਲਾਲ ਤਾਂ ਪੈਸੇ ਬਣਾ ਗਿਆ ਪਰ ਉਸਨੇ ਮੇਰਾ ਥੱਲਾ ਲਗਵਾ ਦਿੱਤਾ, ਦੋਸਤੋ ਬਿਨਾਂ ਬੁਲਾਏ ਕਿਸੇ ਦੇ ਘਰ ਨਾ ਜਾਇਉ ਨਹੀਂ ਤਾਂ ਮੇਰੇ ਵਾਂਗ ਤੁਹਾਡੀ ਬੇਇੱਜਤੀ ਹੋਣੀ ਪੱਕੀ ਹੈ ।

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਿਸ਼ਤਿਆਂ ਦਾ ਨਿਭਾਉਣਾ
Next articleਗੁਰੂ ਨਾਨਕ ਤੇਰੀ ਬਾਣੀ ਕਾਗੋਂ ਹੰਸ ਕਰੇ