ਗਿਫਟ ਵੰਡ ਕੇ ਈਸਵਰ ਟਰੇਡਿੰਗ ਕੰਪਨੀ ਭੀਲੋਵਾਲ ਨੇ ਦੀਵਾਲੀ ਦੇ ਪਵਿੱਤਰ ਤਿਉਹਾਰ ਦੀ ਪਲੰਬਰਾਂ ‘ਤੇ ਸਫਾਈ ਕਰਮਚਾਰੀਆਂ ਨਾਲ ਖੁਸ਼ੀ ਕੀਤੀ ਸਾਂਝੀ

ਅਮਰਗੜ੍ਹ (ਸਮਾਜ ਵੀਕਲੀ) (ਗੁਰਜੰਟ ਸਿੰਘ ਢਢੋਗਲ) ਅੱਜ ਹਲਕਾ ਅਮਰਗੜ੍ਹ ਵਿੱਚ ਵੱਡੀ ਫਰਮ ਵਜੋਂ ਜਾਣੇ ਜਾਂਦੇ, ਈਸਵਰ ਟਰੇਡਿੰਗ ਕੰਪਨੀ ਭੀਲੋਵਾਲ ਵਿੱਚ ਕੰਮ ਕਰਨ ਵਾਲੇ ਕਿਰਤੀ ਪਲੰਬਰਾਂ ਅਤੇ ਸਫਾਈ  ਕਰਮਚਾਰੀਆਂ ਨੂੰ ਗਿਫਟ ਵੰਡ ਕੇ ਉਨਾਂ ਦੇ ਨਾਲ ਦਿਵਾਲੀ ਅਤੇ ਵਿਸਕਰਮਾ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਇਸਵਰ ਟਰੇਡਿੰਗ ਕੰਪਨੀ ਦੇ ਮਾਲਕ ਅਤੇ ਪਲੰਬਰ ਗੁਰਦਰਸਨ ਸਿੰਘ ਖੇੜੀ ਨੇ ਆਖਿਆ ਕਿ  ਦਿਵਾਲੀ ਦਾ ਪਵਿੱਤਰ ਤਿਉਹਾਰ ਸਾਲ ਬਾਅਦ ਆਉਦਾਂ ਹੈ ਅਤੇ ਅਸੀਂ ਆਸ ਕਰਦੇ ਹਾਂ ਕਿ ਇਹ ਪਵਿੱਤਰ  ਤਿਉਹਾਰ ਸਾਰਿਆਂ ਲਈ ਖੁਸ਼ੀਆ ਲੈ ਕੇ ਆਵੇਗਾ।ਉਹਨਾਂ ਕਿਹਾ ਕਿ ਇਸ ਤਿਉਹਾਰ ਦੀ ਖੁਸ਼ੀ ਨੂੰ ਆਪਾਂ ਤਾਂ ਹੀ ਮਹਿਸੂਸ ਕਰ ਸਕਦੇ ਹਾਂ ਅਗਰ ਆਪਾਂ ਇਹ ਤਿਉਹਾਰ ਗਰੀਬ ਪਰਿਵਾਰਾਂ ਅਤੇ ਆਪਣੇ ਆਸ ਪਾਸ ਕੰਮ ਕਰਨ ਵਾਲੇ ਜਿਵੇਂ ਕਿ ਸਫਾਈ ਕਰਮਚਾਰੀਆਂ,ਪਲੰਬਰ ਅਤੇ ਹੋਰ ਗਰੀਬ ਪਰਿਵਾਰਾਂ ਦੇ ਨਾਲ ਦਿਵਾਲੀ ਦਾ ਪਵਿੱਤਰ ਤਿਉਹਾਰ ਮਨਾਉਂਦੇ ਹਾਂ। ਇਸ ਮੌਕੇ ਈਸਵਰ ਟਰੇਡਿੰਗ ਭੀਲੋਵਾਲ ਪਰਿਵਾਰ ਨੇ ਸਮੂਹ ਦੇਸ਼ ਵਾਸੀਆਂ ਨੂੰ ਵੀ ਦਿਵਾਲੀ ਅਤੇ ਵਿਸਕਰਮਾ ਦੇ ਤਿਉਹਾਰ ਦੀਆਂ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਹਨਾਂ ਦੇ ਨਾਲ ਅੰਮ੍ਰਿਤਪਾਲ ਗੋਸੀ, ਹਰਜਿੰਦਰ ਹਰੀ, ਗੁਰਵਿੰਦਰ ਸਿੰਘ ਵਿੰਦਰ, ਕੁਲਦੀਪ ਸਿੰਘ, ਪੁਸਪਿੰਦਰ ਸਿੰਘ ਗੁਰਕ੍ਰਿਪਾ ਆਦਿ ਇਲਾਵਾ  ਹੋਰ ਵੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸ਼੍ਰੋਮਣੀ ਭਗਤ ਸੈਣ ਜੀ ਦੇ ਸਾਲਾਨਾ ਜੋੜ-ਮੇਲਾ ਤੇ ਮਨੁੱਖਤਾ ਦੇ ਭਲੇ ਲਈ ਖੂਨਦਾਨ ਕੈਂਪ ਲਗਾਇਆ
Next articleਸਾਹਿਤਕ ਸਮਾਗਮ