ਇਸ ਪੁਸਤਕ ਨੇ ਪੰਜਾਬੀ ਕਵਿਤਾ ਦੀ ਅਮੀਰ ਪ੍ਰੰਪਰਾ ਨੂੰ ਪੁਨਰ ਸੁਰਜੀਤ ਕੀਤਾ ਹੈ- ਜਸਵੀਰ ਰਾਣਾ ਪੰਜਾਬ ਭਵਨ ਦੀ ਵਿਸ਼ੇਸ਼ ਰਿਪੋਰਟ
ਜਲੰਧਰ ਨਕੋਦਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : 15 ਅਪ੍ਰੈਲ ਨੂੰ ਕੇਂਦਰੀ ਲੇਖਕ ਸਭਾ ਪੰਜਾਬ ਦੇ ਪ੍ਰਧਾਨ ਦਰਸ਼ਨ ਬੁੱਟਰ ਦੀ ਪ੍ਰਧਾਨਗੀ ਹੇਠ ਹੋਏ ਸਮਾਗਮ ਜਿਸ ਵਿੱਚ ਗਿਆਨੀ ਹਰਦੇਵ ਸਿੰਘ ਸਲਾਰ ਦੀ ਪ੍ਰੀਤ ਪਬਲੀਕੇਸ਼ਨ ਨਾਭਾ ਵੱਲੋਂ ਛਾਪੀ ਗਈ ਪਲੇਠੀ ਕਾਵਿ ਪੁਸਤਕ ‘ਅੱਲ੍ਹੇ ਜ਼ਖ਼ਮ ਪੰਧ ਲੰਮੇਰੇ’ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਝੂੰਦਾਂ ਵਿਖੇ ਲੋਕ ਅਰਪਣ ਕੀਤੀ ਗਈ ਲੈਕ.ਕਰਮਜੀਤ ਨੌਧਰਾਣੀ ਵੱਲੋਂ ਨਿਵੇਕਲੇ ਢੰਗ ਨਾਲ ਸ਼ਾਨਦਾਰ ਮੰਚ ਸੰਚਾਲਨ ਕਰਦਿਆਂ ਸਮਾਗਮ ਦਾ ਆਗਾਜ਼ ਕੀਤਾ ਗਿਆ । ਇਸ ਸਮਾਗਮ ਵਿੱਚ ਇਕਬਾਲ ਸਿੰਘ ਝੂੰਦਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਉਹਨਾਂ ਕਿਹਾ ਕਿ ਸਾਡੇ ਇਲਾਕੇ ਦੀ ਮਾਣਮੱਤੀ ਸ਼ਖਸੀਅਤ ਪ੍ਰੋ.ਹਰਿੰਦਰ ਸਿੰਘ ਮਹਿਬੂਬ ਯਾਦਗਾਰੀ ਲਾਇਬ੍ਰੇਰੀ ਬਣਨ ਨਾਲ ਸਾਡੇ ਹਲਕੇ ਦੀ ਸ਼ਾਂਨ ਵਿਚ ਵੱਡਾ ਵਾਧਾ ਹੋਇਆ ਹੈ ਇਹੋ ਜਿਹੇ ਸਥਾਨ ਸਾਹਿਤਕ ਗਤੀਵਿਧੀਆਂ ਨੂੰ ਰਵਾਨਗੀ ਪ੍ਰਦਾਨ ਕਰਨ ਲਈ ਬਣਦੇ ਹਨ ਇਸ ਲਈ ਕਿਸੇ ਕਾਵਿ ਪੁਸਤਕ ਦਾ ਇਸ ਸਥਾਨ ਤੋਂ ਰਲੀਜ਼ ਹੋਣਾ ਸਹਿਤ ਦੇ ਵਿਦਾਰਥੀਆਂ ਅਤੇ ਸਾਡੇ ਇਲਾਕੇ ਲਈ ਮਾਣ ਕਰਨ ਵਾਲੀ ਗੱਲ ਹੈ।
ਦਰਸ਼ਨ ਬੁੱਟਰ ਅਪਣੇ ਪ੍ਰਧਾਨਗੀ ਭਾਸ਼ਨ ਵਿੱਚ ਲੇਖਕ ਨੂੰ ਵਧਾਈ ਦਿੰਦੇ ਹੋਏ ਕਹਿੰਦੇ ਹਨ ਕਿ ਅੱਜ ਤੱਕ ਪੰਜਾਬੀ ਵਿਚ ਬਹੁਤੀ ਅਤੀਤ ਜਾਂ ਸੁਫ਼ਨਿਆਂ ਦੀ ਕਵਿਤਾ ਲਿਖੀ ਗਈ ਹੈ ਓਹਨਾ ਕਿਹਾ ਗਿਆਨੀ ਹਰਦੇਵ ਨੇ ਵਰਤਮਾਨ ਦੀ ਕਵਿਤਾ ਲਿਖੀ ਹੈ ਜੀ ਵਿਧਾ ਪੱਖੋਂ, ਸ਼ੈਲੀ ਪੱਖੋਂ, ਵਿਚਾਰਾਂ ਪੱਖੋਂ ਤੇ ਵਿਆਕਰਨ ਦੇ ਪੱਖੋਂ ਪ੍ਰੋੜ ਅਤੇ ਲਾਜਵਾਬ ਹੈ ਇਸ ਤੋਂ ਇਲਾਵਾ ਜ਼ਿੰਦਗੀ ਦੇ ਗੂੜ ਫਿਲਾਸਫੀਕਲ,ਤਜ਼ਰਬਿਆਂ ਵਿੱਚੋਂ ਉਪਜੀ ਸੱਚ ਦੀ ਕਵਿਤਾ ਹੈ। ਦੱਸਣਯੋਗ ਹੈ ਪ੍ਰਸਿਧ ਕਹਾਣੀਕਾਰ ਜਸਵੀਰ ਰਾਣਾ ਨੇ ਕਿਤਾਬ ਬਾਰੇ ਟਿੱਪਣੀ ਕਰਦਿਆਂ ਕਿਹਾ ਗਿਆਨੀ ਹਰਦੇਵ ਦੀ ਕਾਵਿ ਪੁਸਤਕ ਅੱਲ੍ਹੇ ਜ਼ਖਮ ਪੰਧ ਲੰਮੇਰੇ ਦੇ ਨਾਲ ਪੰਜਾਬੀ ਕਵਿਤਾ ਦੀ ਅਮੀਰ ਪ੍ਰੰਪਰਾ ਪੁਨਰ ਸੁਰਜੀਤ ਹੋਈ ਹੈ। ਵਿਸ਼ੇਸ਼ ਮਹਿਮਾਨ ਪ੍ਰੀਤ ਹੀਰ ਮੁੱਖ ਸੰਚਾਲਿਕਾਂ ਪੰਜਾਬ ਭਵਨ ਜਲੰਧਰ ਵੱਲੋਂ ਲੇਖਕ ਨੂੰ ਇਸ ਕਾਵਿ ਪੁਸਤਕ ਦੀ ਵਧਾਈ ਦਿੰਦਿਆਂ ਕਵੀ ਕਿਸਾਨ ਕੰਵਰ ਵੱਲੋਂ ਲਿਖੀ ਗਈ ਸੋਹਣੀ ਭੂਮਿਕਾ ਦੀ ਤਰੀਫ਼ ਵੀ ਕੀਤੀ ਗਈ ਅਤੇ ਪੰਜਾਬ ਭਵਨ ਵਲੋਂ ਓਹਨਾ ਦਾ ਸਨਮਾਨ ਵੀ ਕੀਤਾ ਗਿਆ।
ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਗਿਆਨੀ ਹਰਦੇਵ ਸਿੰਘ ਜੀ ਨੂੰ ਸਨਮਾਨ ਚਿੰਨ੍ਹ ਅਤੇ ਪ੍ਰਸੰਸ਼ਾ ਪੱਤਰ ਨਾਲ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਉੱਥੇ ਹੀ ਆਪੋ ਆਪਣੀਆਂ ਰਚਨਾਵਾਂ ਨੂੰ ਪੇਸ਼ ਕਰਨ ਵਾਲੇ ਲੇਖਕਾਂ ਨੂੰ ਵੀ ਸਰੀ ਕੈਨੇਡਾ ਵੱਲੋਂ ਪ੍ਰਸੰਸ਼ਾ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਪ੍ਰੀਤ ਹੀਰ ਨੇ ਦੱਸਿਆ ਕਿ ਮੈਨੂੰ ਪੰਜਾਬ ਭਵਨ ਸਰੀ ਕਨੇਡਾ ਦੇ ਸਰਪ੍ਰਸਤ ਸੁੱਖੀ ਬਾਠ ਸਰੀ ਕੈਨੇਡਾ, ਵਿਚਾਰ ਰਚਨਾ ਮੰਚ ਅਮਰਗੜ੍ਹ ਅਤੇ ਡਾ.ਸੰਤੋਖ ਸਿੰਘ ਟਿਵਾਣਾ ਯਾਦਗਾਰੀ ਟਰੱਸਟ ਲਸੋਈ/ਮਲੇਰਕੋਟਲਾ ਵੱਲੋ ਕੀਤੇ ਸਾਂਝੇ ਉਪਰਾਲੇ ਨਾਲ਼ ਅਤੇ ਇਕਬਾਲ ਸਿੰਘ ਝੂੰਦਾਂ, ਦਰਸ਼ਨ ਬੁੱਟਰ ,ਜਸਵੀਰ ਰਾਣਾ,ਪ੍ਰੋ.ਦਰਬਾਰਾ ਸਿੰਘ ਗਰੇਵਾਲ,ਸੁਰਿੰਦਰਜੀਤ ਚੌਹਾਨ ਅਤੇ ਡਾ.ਸੱਤਜੀਤ ਟਿਵਾਣਾ ਦੇ ਦਸਤੇ ਮੁਬਾਰਕ ਨਾਲ ਗਿ. ਹਰਦੇਵ ਦੀ ਕਿਤਾਬ ਲੋਕ ਅਰਪਣ ਕਰਨ ਦਾ ਸੁਭਾਗਾ ਮੌਕਾ ਮਿਲਿਆ ਹੈ। ਅਖੀਰ ਵਿੱਚ ਲੇਖਕਾ ਸੁਖਦੀਪ ਬਿਰਧਨੋਂ ਵੱਲੋਂ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮਲੇਰਕੋਟਲਾ ਤੋਂ ਇਲਾਵਾ ਬਹੁਤ ਸਾਰੇ ਸੁਹਿਰਦ ਸਾਹਿਤ ਪ੍ਰੇਮੀ ਹਾਜਰ ਸਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly