(ਸਮਾਜ ਵੀਕਲੀ)
ਪਟਿਆਲਾ, (ਰਮੇਸ਼ਵਰ ਸਿੰਘ)- ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਕਰਵਾਇਆ ਗਿਆ। ਜਿਸ ਦੀ ਪ੍ਰਧਾਨਗੀ ਡਾ. ਜੀ.ਐਸ. ਆਨੰਦ ਨੇ ਕੀਤੀ ਤੇ ਮੁੱਖ ਮਹਿਮਾਨ ਵਜੋਂ ਭਾਸ਼ਾ ਵਿਭਾਗ ਦੇ ਸਹਾਇਕ ਡਾਇਰੈਕਟਰ, ਸ੍ਰ. ਸਤਨਾਮ ਸਿੰਘ ਨੇ ਸ਼ਮੂਲੀਅਤ ਕੀਤੀ। ਦੇਸ਼ ਦੇ 75ਵੇਂ ‘ਅਜ਼ਾਦੀ ਦਿਵਸ’ ਨੂੰ ਸਮਰਪਿਤ ਸਮਾਗਮ ਵਿੱਚ ਹਾਜਰ ਸ਼ਾਇਰਾਂ ਵਲੋਂ ਉਮਦਾ ਰਚਨਾਵਾਂ ਪੜ੍ਹੀਆਂ ਗਈਆਂ। ਗੀਤਕਾਰ ਤੇ ਸ਼ਾਇਰ *ਕੁਲਵੰਤ ਸੈਦੋਕੇ* ਦੀ ਪਲੇਠੀ ਪੁਸਤਕ *“ਮਹਿਕਦੇ ਗੀਤ”* ਅਤੇ ਮੈਗਜੀਨ ‘ਗੁਸਈਆਂ’ ਨੂੰ ਵੀ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਅਗਾਜ਼ ਕਰਦਿਆਂ ਮੰਚ ਦੇ ਜਨਰਲ ਸਕੱਤਰ ਬਲਬੀਰ ਜਲਾਲਬਾਦੀ ਨੇ ਪੁਸਤਕ ਦੇ ਲੇਖਕ ਤੇ ਉਹਦੀ ਕਾਵਿਕ—ਸ਼ੈਲੀ ਬਾਰੇ ਸੰਖੇਪ ਤੁਆਰਫ ਕਰਵਾਇਆ।
ਸਮਾਗਮ ਦੇ ਮੁੱਖ ਮਹਿਮਾਨ ਸਤਨਾਮ ਸਿੰਘ ਨੇ ਕਿਹਾ ਕਿ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਤੋੜ ਕੇ ਦੇਸ਼ ਨੂੰ ਅਜ਼ਾਦ ਕਰਾਉਣ ਵਿੱਚ ਚੰਗੇ ਕਲਮਕਾਰਾਂ ਦੀਆਂ ਲਿਖਤਾਂ ਦਾ ਰੋਲ ਹਮੇਸ਼ਾਂ ਮਹੱਤਵਪੂਰਨ ਹੁੰਦਾ ਹੈ। ਸਿਸਟਮ ਦੀ ਕਾਰਜਸ਼ੈਲੀ ਤੇ ਸੁਆਲ ਖੜੇ੍ਹ ਕਰਦਿਆਂ ਡਾ. ਅਨੰਦ ਨੇ ਕਿਹਾ ਕਿ 1947 ਦੀ ਵੰਡ ਵਿੱਚ 10 ਲੱਖ ਦੇ ਕਰੀਬ ਬੇਗੁਨਾਹ ਲੋਕਾਂ ਦੀਆਂ ਜਾਨਾਂ ਗੁਆ ਕੇ ਵੀ ਅਸੀਂ ਦੇਸ਼ ਦੀ ਅਜ਼ਾਦ ਫਿਜ਼ਾ ਮਾਣਨ ਤੋਂ ਵਿਰਵੇ ਹੀ ਰਹੇ ਹਾਂ।
ਇਹਨਾਂ ਤੋਂ ਇਲਾਵਾ ਸਮਾਗਮ ਵਿੱਚ ਡਾ. ਦਰਸ਼ਨ ਸਿੰਘ ਆਸ਼ਟ, ਡਾ. ਅਰਵਿੰਦਰ ਕੌਰ ਕਾਕੜਾ, ਡਾ. ਹਰਜੀਤ ਸਿੰਘ ਸੱਧਰ ਅਤੇ ਕੁਲਵੰਤ ਨਾਰੀਕੇ, ਨੇ ਵੀ ਵਿਚਾਰ ਪੇਸ਼ ਕੀਤੇ। ਮੰਚ ਸੰਚਾਲਨ ਦੀ ਜਿੰਮੇਵਾਰੀ ਸਕੱਤਰ ਵਿਜੇਤਾ ਭਾਰਦਵਾਜ ਨੇ ਬਾਖੂਬੀ ਨਿਭਾਈ। ਹਾਜਰ ਸ਼ਾਇਰਾਂ ਤੇ ਚਰਚਿਤ ਸ਼ਖਸ਼ੀਅਤਾਂ, ਪਰਵੀਨ ਭਾਸ਼ਾ ਵਿਭਾਗ, ਜਗਮੋਹਨ ਸਿੰਘ ਬੇਦੀ, ਪਰਮਜੀਤ ਕੁਮਾਰ, ਮਨਜੀਤ ਕੌਰ ਧਾਲੀਵਾਲ, ਅਮਰਜੀਤ ਸਿੰਘ ਜੇਠੂਕੇ, ਹਰੀਸ਼ ਪਟਿਆਲਵੀ, ਬਲਵਿੰਦਰ ਰਾਜ਼, ਜਸਬੀਰ ਮੀਰਾਂਪੁਰ, ਕੈਪ. ਚਮਕੌਰ ਸਿੰਘ ਚਹਿਲ, ਗੁਰਪ੍ਰੀਤ ਢਿੱਲੋਂ, ਬਚਨ ਸਿੰਘ ਗੁਰਮ, ਜਸਵਿੰਦਰ ਖਾਰਾ, ਤਰਲੋਕ ਢਿੱਲੋਂ, ਰਾਮ ਸਿੰਘ ਬੰਗ, ਹਰਜਿੰਦਰ ਕੌਰ ਸੱਧਰ, ਹਰਜੀਤ ਕੈਂਥ, ਡਾ. ਰਾਕੇਸ਼ ਤਿਲਕਰਾਜ, ਯਸ਼ਪਾਲ ਬੇਦੀ, ਗੁਰਦਰਸ਼ਨ ਗੁਸੀਲ, ਰਾਜਵਿੰਦਰ ਕੌਰ ਸਿੱਧੂ, ਕਰਮਜੀਤ ਕੌਰ, ਬੂਟਾ ਸਿੰਘ ਪੰਦੋਹਲ, ਅਮਰਜੀਤ ਕੌਰ ਆਸ਼ਟ, ਅਵਤਾਰ ਧਾਲੀਵਾਲ, ਇੰਦਰਪ੍ਰੀਤ ਕੌਰ, ਕ੍ਰਿਸ਼ਨ ਲਾਲ ਧੀਮਾਨ, ਸ਼ਾਮ ਸਿੰਘ ਪ੍ਰੇਮ, ਜੈ ਸਿੰਘ ਮਠਾੜੂ, ਪ੍ਰਮੋਦ ਕੁਮਾਰ, ਜੱਗਾ ਰੰਗੂਵਾਲ ਆਦਿ ਨੇ ਸ਼ਮੁਲੀਅਤ ਕੀਤੀ।