ਗਾਜ਼ੀਆਬਾਦ ਪੁਲੀਸ ਨੇ ਟਵਿੱਟਰ ਇੰਡੀਆ ਦੇ ਐੱਮਡੀ ਨੂੰ ਤਲਬ ਕੀਤਾ

ਗਾਜ਼ੀਆਬਾਦ (ਸਮਾਜ ਵੀਕਲੀ): ਗਾਜ਼ੀਆਬਾਦ ਪੁਲੀਸ ਨੇ ਟਵਿੱਟਰ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਨੂੰ ਨੋਟਿਸ ਭੇਜਿਆ ਹੈ ਅਤੇ ਉਨ੍ਹਾਂ ਨੂੰ ਇਥੋਂ ਦੇ ਮੁਸਲਮਾਨ ਵਿਅਕਤੀ ਉੱਤੇ ਹੋਏ ਹਮਲੇ ਨਾਲ ਜੁੜੇ ਕੇਸ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਹੈ। ਇਕ ਪੁਲੀਸ ਅਧਿਕਾਰੀ ਨੇ ਕਿਹਾ ਕਿ ਮਨੀਸ਼ ਮਹੇਸ਼ਵਰੀ ਨੂੰ ਇਸ ਮਾਮਲੇ ਵਿਚ ਆਪਣਾ ਬਿਆਨ ਦਰਜ ਕਰਾਉਣ ਲਈ ਸੱਤ ਦਿਨਾਂ ਦੇ ਅੰਦਰ ਲੋਨੀ ਬਾਰਡਰ ਥਾਣੇ ਵਿਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਸ ਮਾਮਲੇ ਵਿੱਚ ਟਵਿੱਟਰ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੋਨਾ ਕਾਰਨ ਦੇਸ਼ ’ਚ ਦੋ ਮਹੀਨਿਆਂ ਦੌਰਾਨ ਇਕ ਦਿਨ ’ਚ ਸਭ ਤੋਂ ਘੱਟ ਮੌਤਾਂ
Next articleਨੰਦੀਗ੍ਰਾਮ ਤੋਂ ਸੁਵੇਂਦੂ ਅਧਿਕਾਰ ਦੀ ਚੋਣ ਨੂੰ ਚੁਣੌਤੀ ਦੇਣ ਵਾਲੀ ਮਮਤਾ ਦੀ ਪਟੀਸ਼ਨ ’ਤੇ ਸੁਣਵਾਈ 24 ਨੂੰ