ਗ਼ਜ਼ਲ

ਸੁਖਵਿੰਦਰ ਸਿੰਘ ਲੋਟੇ

(ਸਮਾਜ ਵੀਕਲੀ)

ਨਹੀਂ ਹੈ ਮਰਜ਼ ਤੋਂ ਵਾਕਿਫ਼, ਅਸਾਂ ਦਾ ਯਾਰ ਪੱਥਰ ਦਾ।
ਮਿਰੀ ਤਕਦੀਰ ਦੇ ਹਿੱਸੇ, ਪਿਆ ਸਹਿਚਾਰ ਪੱਥਰ ਦਾ।

ਅਸੀਂ ਫ਼ੁੱਲ ਪੇਸ਼ ਕਰਦੇ ਸੀ,ਉਨੇ ਮਸਲੇ ਕਚੀਚੀ ਲੈ,
ਅਸਾਂ ਫਿਰ ਵੀ ਨਹੀਂ ਕੀਤਾ,ਕਦੀ ਇਜ਼ਹਾਰ ਪੱਥਰ ਦਾ।

ਪਤਾ ਲੱਗਾ ਨ ਇਸ ਗੱਲ ਦਾ ਇਹੇ ਇਉਂ ਪੇਸ਼ ਆਵੇਗਾ,
ਜਨੂੰਨੀ ਹੱਦ ਤਕ ਕੀਤਾ,ਜਿਦਾ ਸਤਿਕਾਰ ਪੱਥਰ ਦਾ।

ਕਰਾਰੀ ਸੱਟ ਸੀਨੇ ਵਿਚ, ਰੁਲਾਉਂਦੀ ਹੈ ਉਦੋਂ ਮੈਂਨੂੰ,
ਜਦੋਂ ਹੁੰਦਾ ਅਚਾਨਚੱਕ, ਉਦਾ ਦੀਦਾਰ ਪੱਥਰ ਦਾ।

ਬੜਾ ਹੀ ਖੌਫ਼ ਵਰਸਾਉਂਦਾ,ਰਿਹਾ ਹੈ ਉਹ ਜ਼ਮਾਨੇ ਤੇ,
ਉਨੇ ਕੀਤਾ ਜਿਦੇ ਵੀ ਵਾਰ,ਕੀਤਾ ਵਾਰ ਪੱਥਰ ਦਾ।

ਬਣਾ ਕੇ ਕੌੜ ਅੱਖਾਂ ਨੂੰ, ਚਲਾਉਂਦੈ ਤੀਰ ਜੋ ਤਿੱਖੇ,
ਬਚੋ ਐਸੇ ਨਮੂਨੇ ਤੋਂ,ਜਿਦਾ ਹੈ ਪਿਆਰ ਪੱਥਰ ਦਾ।

ਰਿਹਾ ਹੈਂ ਪੂਜ ਜਿਸ ਨੂੰ ਤੂੰ,ਕਰੀਂ ਬੈਠੈਂ ਤਸੱਲੀ ਵੀ,
ਕਿਵੇਂ ਇਹ ਪਾਰ ਤਾਰੇਗਾ,ਜਿੜਾ ਅਵਤਾਰ ਪੱਥਰ ਦਾ।

ਬੜੇ ਫੱਟੜ ਕਰੇ ਸੀਨੇ,ਬੜੇ ਦਿਲ ਵੀ ਜਲਾਏ ਨੇ,
ਕਰੀਂ ਨਾ ਨਾਜ਼ ਹੁਣ ‘ਲੋਟੇ’,ਉਸੀ ਬੇਕਾਰ ਪੱਥਰ ਦਾ।

ਸੁਖਵਿੰਦਰ ਸਿੰਘ ਲੋਟੇ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਸਿੱਖਿਆ ਤੇ ਸਾਹਿਤ ਦੀ ਸੇਵਾਦਾਰ ਸਰਬਜੀਤ ਕੌਰ ਭੁੱਲਰ
Next articleਪੰਜਾਬੀ ਵਿਰਸੇ ਨੂੰ ਸ਼ਬਦਾਂ ਵਿੱਚ ਚਿਤਰਨ ਵਾਲੀ ਲੇਖਿਕਾ ਰਾਜਿੰਦਰ ਰਾਣੀ