ਗਜ਼ਲ

ਸਿਮਰਨਜੀਤ ਕੌਰ ਸਿਮਰ

(ਸਮਾਜ ਵੀਕਲੀ)

ਤੇਰੇ ਸ਼ਹਿਰ ਚ’ ਆ ਵਪਾਰ ਹੁੰਦਾ ਵੇਖਿਆ,
ਪਹਿਲੋਂ ਯਾਰ ਫੇਰ ਹਥਿਆਰ ਹੁੰਦਾ ਵੇਖਿਐ।

ਕਿ ਫਾਂਸੀ, ਫਾਹਾ, ਫੰਦਾ ਨਾਮ ਈਂ ਨੇ ਮੌਤਦੇ ,
ਲੈ ਸਹਾਰਾ ਇਹਦਾ ਬੇੜਾ ਪਾਰ ਹੁੰਦਾ ਵੇਖਿਐ।

ਘੋੜੇ ਨੂੰ ਛੋਲੇ , ਹੋਰ ਕਿੰਨਾ ਕੁਝ ਮਿਲ ਰਿਹੈ,
ਕੁੱਤਾ ਚੌਕੀਦਾਰ ਹੈ,ਖੁਆਰ ਹੁੰਦਾ ਵੇਖਿਐ ।

ਛੱਲੇ ਸਾਂਭੇ ਨੇ , ਹੋਏ ਖਤ ਵੀ ਬੇਰੰਗ ਕਿਉ?
ਹਾਂ ਸੱਚ ਫੋਨਾਂ ਤੇ ਪਿਆਰ ਹੁੰਦਾ ਵੇਖਿਐ ।

ਜਿਹੜਾ ਕਦੇ ਜਿੱਤਦਾ ਸੀ ਹਰ ਇਕ ਫੈਸਲਾ,
ਭਾਗਵਾਨੇ ਤੈਥੋਂ ਹਾਰ ਕੰਮਸਾਰ ਹੁੰਦਾ ਵੇਖਿਐ ।

ਜਿਹਨਾਂ ਜੋੜ ਇੱਟ ਇੱਟ ਘਰ ਹੀ ਬਣਾ ਦਿੱਤਾ,
ਸੌਖੇ ਵੇਲੇ ਉਹਨਾਂ ਨੂੰ ਈ ਬਾਹਰ ਹੁੰਦਾ ਵੇਖਿਐ ।

ਵੱਡਿਆਂ ਦੇ ਭਰੇ ਬੋਝੇ,ਨਾਹੀ ਲੀੜਾ ਪਾਟਾ ਹੈ,
ਮਾੜੇ ਨੂੰ ਈ ਦੱਬਿਐ ਤੇ ਵਾਰ ਹੁੰਦਾ ਵੇਖਿਐ ।

ਗਜ਼ਲ ਨਹੀ ਪੜ੍ਹੀ ਅਜੇ ਇਕ ਸ਼ੇਅਰ ਪੜਿਐ,
ਕਿਹਨੂੰ ਕਹਾਂ ਕੁਝ ? ਤਕਰਾਰ ਹੁੰਦਾ ਵੇਖਿਐ ।

ਵੇਖ – ਵੇਖ ਥੱਕ ਗਈਆਂ ਅੱਖਾਂ ਨੂੰ ਚੈਨ ਦੇ,
‘ਸਿਮ’ ਗਿਐ ਲਹੂ ‘ਰਨ’ ਹਾਰ ਹੁੰਦਾ ਵੇਖਿਐ।

ਸਿਮਰਨਜੀਤ ਕੌਰ ਸਿਮਰ
ਪਿੰਡ :- ਮਵੀ ਸੱਪਾਂ (ਸਮਾਣਾ)

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰੀਰ
Next articleਯੂਨੀਵਰਸਿਟੀ ਹੋਸਟਲ ਦੀ ਪਹਿਲੀ ਰਾਤ