ਗ਼ਜ਼ਲ

ਜੋਗਿੰਦਰ ਨੂਰਮੀਤ

(ਸਮਾਜ ਵੀਕਲੀ)

ਰੇ ਕੀ ਕਰ ਜਾਵਾਂਗੀ ਮੈਂ ਨੂਰ ਦੀ ਖਾਤਿਰ।
ਤੂਰ ਨੂੰ ਵੀ ਅਜਮਾਵਾਂਗੀ ਮੈਂ ਨੂਰ ਦੀ ਖਾਤਿਰ।

ਪਰਵਾਨਾ ਹੀ ਚਾਨਣ ਤੇ ਕੁਰਬਾਨ ਨਹੀਂ ਹੈ,
ਸ਼ੱਮਾਂ ਹਾਂ, ਮਰ ਜਾਵਾਂਗੀ ਮੈਂ ਨੂਰ ਦੀ ਖਾਤਿਰ।

ਹਰ ਮਕਸਦ ਨੂੰ ਜੇ ਕੁਰਬਾਨੀ ਲਾਜ਼ਿਮ ਹੈ ਤਾਂ,
ਆਪਣਾ-ਆਪ ਜਲਾਵਾਂਗੀ ਮੈਂ ਨੂਰ ਦੀ ਖਾਤਿਰ।

ਚੰਨ ਦਾ ਬੱਦਲਾਂ ਸਾਹਵੇਂ ਜੇਕਰ ਜੋ਼ਰ ਨਾ ਚੱਲਿਆ,
ਅੰਬਰ ਤੀਕਰ ਜਾਵਾਂਗੀ ਮੈਂ ਨੂਰ ਦੀ ਖਾਤਿਰ।

ਜੇ ਨਾ ਸੂਰਜ ਉੱਠ ਕੇ ਮੇਰੇ ਹੱਕ ਵਿੱਚ ਖੜਿਆ,
ਜੁਗਨੂੰ ਘੇਰ ਲਿਆਵਾਂਗੀ ਮੈਂ ਨੂਰ ਦੀ ਖਾਤਿਰ।

ਇਲਮ ਤੋਂ ਵੱਧ ਕੇ ਦੱਸੋ ਕਿਹੜਾ ਚਾਨਣ ਹੁੰਦੈ?
ਮੁੜ-ਮੁੜ ਅਲਖ ਜਗਾਵਾਂਗੀ ਮੈਂ ਨੂਰ ਦੀ ਖਾਤਿਰ।

ਬਿਨ ਬੱਤੀ ਬਿਨ ਤੇਲ ਜਲੇ ਜੋ ਰੂਹ ਦੇ ਅੰਦਰ,
ਓਹੀ ਦੀਪ ਜਗਾਵਾਂਗੀ ਮੈਂ ਨੂਰ ਦੀ ਖਾਤਿਰ।

ਸੀਨੇ ਦੇ ਵਿੱਚ ਸਾਂਭ ਕੇ ਰੱਖੀਂ ਲੋਅ ਇਸ਼ਕੇ ਦੀ,
ਤੇਰੇ ਕੋਲ਼ ਵੀ ਆਵਾਂਗੀ ਮੈਂ ਨੂਰ ਦੀ ਖਾਤਿਰ।

ਜੋਗਿੰਦਰ ਨੂਰਮੀਤ

ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜ਼ੇਲੈਂਸਕੀ ਨੂੰ ਜਾਨੋਂ ਮਾਰਨ ਦੀਆਂ ਤਿੰਨ ਵਾਰ ਕੋਸ਼ਿਸ਼ਾਂ
Next articleਅਹਿੰਸਾ ਸਭ ਤੋਂ ਵੱਡਾ ਧਰਮ ਹੈ।