ਗ਼ਜ਼ਲ

(ਸਮਾਜ ਵੀਕਲੀ)

ਪੀੜਾਂ ਹਿੰਮਤ ਨਾਲ ਜੋ ਨੇ ਜਰਦੀਆਂ,
ਮੌਤ ਤੋਂ ਉਹ ਜ਼ਿੰਦਾਂ ਕਦ ਨੇ ਡਰਦੀਆਂ?
ਮਿਹਨਤੀ ਤੇ ਸਾਹਸੀ ਆਦਮੀਆਂ ਦਾ,
ਦੋਸਤੋ, ਜਿੱਤਾਂ ਨੇ ਪਾਣੀ ਭਰਦੀਆਂ।
ਜ਼ਾਲਮਾਂ ਦੇ ਅੱਗੇ ਜੋ ਨਾ ਝੁਕਦੀਆਂ,
ਯਾਰੋ, ਉਹ ਕੌਮਾਂ ਕਦੇ ਨ੍ਹੀ ਮਰਦੀਆਂ।
ਹਾਲੇ ਵੀ ਮਾਂ-ਬਾਪ ਲੋਚਣ ਪੁੱਤਾਂ ਨੂੰ,
ਤਾਂ ਹੀ ਕੁੱਖਾਂ ਵਿਚ ਧੀਆਂ ਨੇ ਮਰਦੀਆਂ।
ਜੇ ਤੁਸੀਂ ਟਹਿਣੀ ਤੋਂ ਫੁੱਲ ਨਾ ਤੋੜਦੇ,
ਤਾਂ ਇਨ੍ਹਾਂ ਵਿੱਚੋਂ ਨਾ ਮਹਿਕਾਂ ਮਰਦੀਆਂ।
ਕੱਟੀ ਜਾਵੇ ਬੰਦਾ ਉਹ ਹੀ ਟਹਿਣੀਆਂ,
ਛਾਵਾਂ ਧੁੱਪ ਵਿਚ ਉਸ ਨੂੰ ਜੋ ਨੇ ਕਰਦੀਆਂ।
‘ਮਾਨ’ਮਹਿੰਗੇ ਨਸ਼ਿਆਂ ਨੂੰ ਜੋ ਲੱਗ ਗਏ,
ਉਹ ਗੁਆ ਬੈਠੇ ਜ਼ਮੀਨਾਂ ਘਰਦੀਆਂ।

ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਜ ਕਰਦੀ ਪਾਰਟੀ ਵਿੱਚ
Next articleਔਰਤ ਨੂੰ ਪ੍ਰੇਤ ਦੇ ਸਾਏ ਤੋਂ ਭੈਅ ਮੁਕਤ ਕੀਤਾ– ਮਾਸਟਰ ਪਰਮਵੇਦ