(ਸਮਾਜ ਵੀਕਲੀ)
ਨਿੱਤ ਕੰਮ ਜੋ ਇੱਥੇ ਕਰਦੇ ਮੰਦੇ,
ਉਹ ਖੂਹ ਆਪਣੇ ਲਈ ਪੁੱਟਦੇ ਬੰਦੇ।
ਸ਼ੁੱਧ ਪਾਣੀ ਨਾ ਉਹਨਾਂ ਨੂੰ ਮਿਲਣਾ,
ਨਦੀਆਂ, ਨਾਲੇ ਜਿਨ੍ਹਾਂ ਕੀਤੇ ਗੰਦੇ।
ਨੇਤਾ ਲਾਰੇ ਲਾ ਮੋੜੀ ਜਾਂਦੇ,
ਮਜ਼ਦੂਰਾਂ ਦੀ ਆਰੀ ਦੇ ਦੰਦੇ।
ਮੂਰਖ ਦਿਸਦੇ ਉਹਨਾਂ ਨੂੰ ਬਾਕੀ,
ਖੁਦ ਨੂੰ ਸਿਆਣੇ ਸਮਝਣ ‘ਦੋ ਬੰਦੇ’।
ਕੱਲਾ ਨਾਮ ਧਿਆ ਕੇ ਨਹੀਂ ਸਰਨਾ,
ਢਿੱਡ ਲਈ ਕਰਨੇ ਪੈਣੇ ਧੰਦੇ।
ਦਿਲ ਦਾ ਕੁਝ ਬੋਝ ਘਟਾ ਲਉ ਯਾਰੋ,
ਬੁੱਲ੍ਹਾਂ ਤੋਂ ਖੋਲ੍ਹ ਕੇ ਚੁੱਪ ਦੇ ਜੰਦੇ।
ਥੋੜ੍ਹੀ ਜਹੀ ਹਿੰਮਤ ਰੱਖਣੀ ਪੈਣੀ,
ਮੁੱਕ ਜਾਣੇ ਨੇ ਦਿਨ ਆਏ ਮੰਦੇ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨੇੜੇ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly