ਗ਼ਜ਼ਲ 

ਸੁਖਦੇਵ ਸਿੰਘ

(ਸਮਾਜ ਵੀਕਲੀ)

ਅਪਣੇ ਦਰ ’ਤੇ ਰੰਗ ਚੜ੍ਹਾ ਕੇ ਆਈਆਂ ਨੇ।

ਕਿਹੜੇ ਸਰ ’ਚੋਂ ਪੌਣਾਂ ਨ੍ਹਾ ਕੇ ਆਈਆਂ ਨੇ?

ਸੁੱਕੇ ਦਰੱਖਤ ਦੁਆਲੇ ਵੇਲ ਇਉਂ ਲਿਪਟੀ ਹੈ,

ਸਕੇ ਭਰਾਵਾਂ ਕਸ ਕੇ ਜੱਫੀਆਂ ਪਾਈਆਂ ਨੇ।

ਸੜਦੇ ਥਲ ’ਚੋਂ ਸੁਣੀ ਆਵਾਜ਼ ਨਿਆਰੀ ਮੈਂ,

ਬਲਦੀ ਅੱਗ ਨੇ ਲਾਟਾਂ ਗਗਨ ਪੁਚਾਈਆਂ ਨੇ।

ਵਿਹੜੇ-ਘਰ ਦਾ ਬੂਟਾ ਦੂਹਰਾ ਹੋਇਆ ਹੈ,

ਧਰਤੀ ਉੱਤੇ ਵਿੱਛ ਵਿੱਛ ਝਾਂਬੜਾਂ ਪਾਈਆਂ ਨੇ।

ਭਰਦੇ ਭਰਦੇ ਸਾਗਰ ਆਖ਼ਰ ਭਰ ਜਾਣਾ ਹੈ,

ਡਰਦੇ ਡਰਦੇ ਅਸੀਂ ਚੁੱਭੀਆਂ ਲਾਈਆਂ ਨੇ।

ਜਿਹੜੇ ਘਰ ਦਾ ਮਾਲਕ ਰੱਖਦਾ ਖ਼ਿਆਲ ਨਹੀਂ,

ਲੜ ਕੇ ਸਕੇ ਭਰਾਵਾਂ ਵੰਡੀਆਂ ਪਾਈਆਂ ਨੇ।

ਕੇਹਾ ਸਮੇਂ ਦਾ ਵੇਖੋ ਚੱਕਰ ਚੱਲਿਆ ਹੈ,

ਆਪਣੇ ਹੱਥੀਂ ਵੇਚਣ ਲੱਗੇ ਜਾਈਆਂ ਨੇ!

‘ਸੁਖਦੇਵ ’ ਦੁਸ਼ਮਣਾਂ ਦੀ ਮਿਲ ਪਹਿਚਾਣ ਕਰੋ,

ਫੜ੍ਹ ਲਉ ਘੰਡੀ ਜਿਨ੍ਹਾਂ ਵਿੱਥਾਂ ਪਾਈਆਂ ਨੇ।

ਸੁਖਦੇਵ ਸਿੰਘ

0091 -6283011456

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿਹਤ ਮੁਲਾਜ਼ਮਾਂ ਵੱਲੋਂ ਛੁੱਟੀ ਵਾਲੇ ਦਿਨਾਂ ਦੌਰਾਨ ਡਿਊਟੀਆਂ ਲਗਾਉਣ ਦਾ ਵਿਰੋਧ
Next articleਕਿਸਾਨ ਜਾਗਰੂਕਤਾ ਪਿੰਡ ਜਟਾਣਾ ਅਤੇ ਬੀਜਾ ਵਿਖੇ ਲਗਾਇਆ ਗਿਆ।