ਗਜ਼ਲ਼

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਦੇਖ ਤਮਾਸ਼ਾ ਕਠਪੁਤਲੀ ਦਾ, ਉਂਗਲਾਂ ਉੱਤੇ ਨੱਚਣ ਦਾ
ਕੌਣ ਨਚਾਵੇ ਨਜ਼ਰੋਂ ਉਹਲੇ, ਅਕਸ਼ ਦਿਖੇ ਨਾ ਸੱਜਣ ਦਾ

ਕਠਪੁਤਲੀ ਤਾਂ ਕਠਪੁਤਲੀ ਹੈ, ਹੈ ਕਠਪੁਤਲੀ ਦੇ ਵਸ ਕੀ
ਨਾ ਚੇਤਨ ਹੈ ਨਾ ਹੀ ਚਿੰਤਨ, ਹੋਸ਼ ਨਾ ਪੈਰੀਂ ਚੱਲਣ ਦਾ

ਕਿਰਦਾਰ ਗਿਰੇ ਦਾ ਬੰਦਾ ਕੀ, ਰੁਤਵਾ ਕੀ ਸਿੰਘਾਸਣ ਦਾ
ਸਿੱਖ ਭਮੱਕੜ ਕੋਲੋਂ ਕੁੱਝ ਕੁ, ਹੁਨਰ ਚਿਣਗ ਤੇ ਮੱਚਣ ਦਾ

ਇੰਨਾਂ ਨਾ ਗਿਰ ਅਹੁਦੇ ਖਾਤਿਰ,ਆਤਮ ਹੱਤਿਆ ਰੂਹ ਦੀ ਕਰ
ਬਖ਼ਸ਼ਣ ਵਾਲਾ ਡਾਢੈ ਮਾਲਿਕ, ਲਾਲਚ ਦੇ ਨਾ ਮੱਖਣ ਦਾ

ਉਸਦੀ ਨਜ਼ਰ ਸਵੱਲੀ ਹੋਵੇ, ਕੀ ਕੁੱਝ ਨਹੀਂ ਹੋ ਸਕਦਾ
ਸੰਜਮ ਰੱਖ ਸਬਰ ਵੀ ਥੋੜਾ, ਵਕਤ ਦਵੇਗਾ ਫੱਕਣ ਦਾ

ਕਾਰਾਂ ਕੋਠੀਆਂ ਸਭ ਕੀ ਨੇ, ਸ਼ਕਤੀ ਰਾਜ ਸਤਾ ਦੀ ਕੀ
ਮਿੱਟੀ ਆਖਿਰ ਮਿੱਟੀ ਹੋਣਾ, ਹੁਕਮ ਮਿਲੂ ਨਾ ਤੱਕਣ ਦਾ

“ਰੇਤਗੜੵ” ਸ਼ਰਾ ਕੀ ਮਰਿਯਾਦਾ, ਪਾਕਿ ਮਹੁੱਬਤ ਉਸ ਨੂੰ ਕਰ
ਅੰਤਰ ਭੇਦ ਨਾ ਉਸਨੂੰ “ਬਾਲੀ”, ਪੂਰਬ ਪੱਛਮ ਦੱਖਣ ਦਾ

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168 whatsapp
7087629168

Previous articleਕਵਿਤਾ
Next articleਬਲਕਾਰ ਸਿੱਧੂ ,ਗੁਰਵਿੰਦਰ ਬਰਾੜ ਅਤੇ ਬਾਬਾ ਸੋਨੀ ਨੂੰ ਮਿਲੇਗਾ ਸਟੇਟ ਐਵਾਰਡ – ਡਾ ਪਰੂਥੀ ,ਹਨੀ ਫੱਤਣਵਾਲਾ