ਗਜ਼ਲ਼

ਬਲਜਿੰਦਰ ਸਿੰਘ - ਬਾਲੀ ਰੇਤਗੜੵ

(ਸਮਾਜ ਵੀਕਲੀ)

ਖਤ, ਤੇਰੀਆਂ ਇਹ ਤਸਵੀਰਾਂ , ਲੈ ਜਾਹ, ਹੁਣ ਕੀ ਮੈਂ ਕਰਨਾ
ਹੰਝ ਦਿਆਂ ਦਰਿਆਵਾਂ ਨੂੰ ਤਾਂ , ਹੈ ਸਿੱਖ ਲਿਐ ਮੈਂ ਤਰਨਾ

ਇਕ ਤਰਫ਼ਾ ਪਾਕਿ-ਮਹੁੱਬਤ ਏ, ਭੁੱਲ, ਇਕ ਖਤਾ ਸੀ ਮੇਰੀ
ਦਿਲ ਦੇ ਅੱਲੇ ਜਖਮਾਂ ਨੂੰ ਖੁਦ, ਹੀ ਜਾਣ ਲਿਐ ਮੈਂ ਭਰਨਾ

ਸਾੜ ਉਡੀਆਂ ਜੁਲਫ਼-ਘਟਾਵਾਂ ,ਮਦਹੋਸ਼ ਇਸ਼ਕ ਨੇ ਕੀਤੈ
ਹੁਸਨ ਮਹਿਕਦੇ ਚਿਹਰੇ ਕੋਲੋਂ, ਹੁਣ ਕਰ ਖਿਸਕਾ ਮੈਂ ਪਰਨਾ

ਇਸ਼ਕ ਨਹੀਂ ਮੁਹਤਾਜ਼ ਕਿਸੇ ਦਾ,ਇਹ ਗੁਸਤਾਖ਼ ਗੁਲਾਮ ਨਹੀਂ
ਬਿਰਹਾ ਤਾਂ ਹੈ ਯਾਰ ਇਬਾਦਤ, ਬੁੱਕਲ਼ ਇਹਦੀ ਮੈਂ ਮਰਨਾ

ਵਿਛੜ ਗਏ ਨਾ ਮੁੜਕੇ ਆਉਂਦੇ, ਇਕ ਰਹਿ ਜਾਂਦੀਆਂ ਯਾਦਾਂ
ਚੌਖਟ ਉਹ ਦੀ ਮੱਕਾ ਜਾਪੇ, ਜਾਣਾ ਹੋਰ ਕੋਈ ਮੈ ਦਰ ਨਾ

ਰਾਹ ਅਣਜਾਣੇ ਤੁਰਿਐ ਮਹਿਰਮ, ਛੱਡ ਇਕੱਲਮ- ਕੱਲਾ ਓਹ
ਵਾਂਗ ਬਿਗ਼ਾਨੇ ਤੁਰਿਐ ਓਧਰ, ਰੁਖ ਜਾਣਾ ਓਹ ਮੈਂ ਘਰ ਨਾ

“ਰੇਤਗੜੵ” ਕਦੇ ਆਵੇਂ “ਬਾਲੀ” , ਗੁਜ਼ਰ ਤੁਰੀ ਜਿਉਂ ਅੰਞਾਣਾ
ਹਾਲ ਅਸਾਡਾ ਪੁੱਛ ਲਵੀਂ ਨਾ, ਮਰ ਜਾਵਾਂਗਾ ਮੈਂ ਵਰਨਾ

ਬਲਜਿੰਦਰ ਸਿੰਘ ਬਾਲੀ ਰੇਤਗੜੵ
9465129168
7087629168

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleधर्मांतरण के नाम पर मौलाना कलीम सिद्दीकी की गिरफ्तारी पर रिहाई मंच ने उठाया सवाल
Next articleਗ਼ਜ਼ਲ