ਗ਼ਜ਼ਲ ਉਸਤਾਦ ਦੀ ਉਪਾਧੀ ਵਾਲਾ ਸਾਹਿਤਕਾਰ – ਮਾਲਵਿੰਦਰ ਸ਼ਾਇਰ

ਮਾਲਵਿੰਦਰ ਸ਼ਾਇਰ
ਤੇਜਿੰਦਰ ਚੰਡਿਹੋਕ
(ਸਮਾਜ ਵੀਕਲੀ) ਮਾਲਵਿੰਦਰ ਸ਼ਾਇਰ ਮੁਹੱਬਤ ਦਾ ਸ਼ਾਇਰ ਹੈ। ਮੁਹੱਬਤ ਉਸ ਦੀ ਜ਼ਿੰਦਗੀ ਵਿੱਚ ਸਮਾਈ ਹੋਈ ਹੈ। ਸੱਜਣਾ ਦੀ ਮੁਹੱਬਤ ਨੇ ਉਸ ਨੂੰ ਅਜੇ ਤੱਕ ਆਪਣੀ ਜਕੜ ਵਿੱਚ ਲੈ ਰੱਖਿਆ ਹੈ। ਭਾਵੇਂ ਉਹ ਦੂਰ-ਦੁਰਾਡੇ ਵਿਦੇਸ਼ਾਂ ਵਿੱਚ ਜਾ ਵਸੇ ਹਨ ਪਰ ਮੁਹੱਬਤ ਵਿੱਚ ਖੀਵਾ ਹੋਇਆ ਹੁਣ ਵੀ ਉਹ ਜਿਸ ਨੂੰ ਵੀ ਮਿਲਦਾ ਹੈ­ ਬੜੇ ਪ੍ਰੇਮ ਅਤੇ ਪਿਆਰ ਨਾਲ਼ ਮਿਲਦਾ ਹੈ। ਪਹਿਲੀ ਮਿਲਣੀ ਵਿੱਚ ਹੀ ਮਿਲਣ ਵਾਲੇ ਵਿਅਕਤੀ ਨੂੰ ਆਪਣਾ ਬਣਾ ਲੈਂਦਾ ਹੈ। ਹਰ ਇੱਕ ਦੇ ਦੁੱਖ ਸੁੱਖ ਵਿੱਚ ਸਾਥ ਦਿੰਦਾ ਹੈ। 1969 ਨੂੰ ਪਿਤਾ ਰਿਪੁਦਮਨ ਸਿੰਘ ਦੇ ਘਰ ਮਾਤਾ ਹਰਜਿੰਦਰ ਕੌਰ ਦੀ ਕੁੱਖੋਂ ਪੈਦਾ ਹੋਇਆ ਸਾਹਿਤਕਾਰ ਮਾਲਵਿੰਦਰ ਕਿਤੇ ਪੱਖੋਂ ਖੇੜੀਬਾੜੀ ਅਤੇ ਪੱਤਰਕਾਰੀ ਕਰਦਾ ਪੋਸਟ ਗਰੈਜੂਏਟ ਸਾਹਿਤਕਾਰ ਨੂੰ ਉਸਦੀ ਪਤਨੀ ਲਖਵਿੰਦਰ ਕੌਰ­ ਬੇਟਾ ਲਿਵਜੋਤ ਸਿੰਘ ਅਤੇ ਬੇਟੀ ਸਿਮਰਜੀਤ ਕੌਰ ਸਾਹਿਤਕ ਖੇਤਰ ਵਿੱਚ ਪੂਰਾ ਸਹਿਯੋਗ ਦੇ ਰਹਿ ਰਹੇ ਹਨ।
ਮਾਲਵਿੰਦਰ ਸ਼ਾਇਰ ਦਾ ਅਸਲ ਨਾਮ ਮਾਲਵਿੰਦਰ ਸਿੰਘ ਬਰਾੜ ਹੈ ਪਰ ਸਾਹਿਤਕ ਹਲਕਿਆਂ ਵਿੱਚ ਮਾਲਵਿੰਦਰ ਸ਼ਾਇਰ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਅੱਜਕੱਲ ਸਾਹਿਤਕ ਹਲਕਿਆਂ ਵਿੱਚ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਰਿਹਾ। ਉਸ ਨੇ ਆਪਣੀ ਪਹਿਲੀ ਮੌਲਿਕ ਕਾਵਿ ਪੁਸਤਕ ‘ਮੁਹੱਬਤ ਦੀ ਸਤਰ’ 2016 ਤੋਂ ਸਾਹਿਤਕ ਸਫਰ ਸ਼ੁਰੂ ਕੀਤਾ ਅਤੇ ਹੁਣ ਉਹ ਇੱਕ ਕਾਵਿ ਪੁਸਤਕ ਦੇ ਨਾਲ ਤਿੰਨ ਗ਼ਜ਼ਲ ਸੰਗ੍ਰਹਿਲੂ­ ਇੱਕ ਰੁਬਾਈ/ਤੁੱਰਿਆਈ ਸੰਗ੍ਰਹਿ­ਲੂ ਇੱਕ ਹਜ਼ਲ ਸੰਗ੍ਰਹਿ­ਲੂ ਇੱਕ ਗੀਤ ਸੰਗ੍ਰਹਿ­ਲੂ ਇੱਕ ਮਿੰਨੀ ਵਿਅੰਗ ਸੰਗ੍ਰਹਿਲੂ­ ਇੱਕ ਨਿੱਕੀ ਕਹਾਣੀ­ ਇੱਕ ਹਾਸ ਵਿਅੰਗ ਸੰਗ੍ਰਹਿ ‘ਉਲ਼ਝੇ ਸੁਲ਼ਝੇ’­ ਸਾਂਝੇ ਕਾਵਿ ਸੰਗ੍ਰਹਿ­ ਕਈ ਪੁਸਤਕਾਂ ਦੇ ਮੁੱਖ ਬੰਦ ਅਤੇ ਹੋਰ ਬਹੁਤ ਕੁਝ ਸਾਹਿਤ ਦੀ ਝੋਲੀ ਪਾਇਆ ਹੈ ਅਤੇ ਪਾ ਰਿਹਾ ਹੈ। ਉਸ ਦੀ ਅਜੇ ਵੀ ਨਾਵਲ­ ਮਿੰਨੀ ਕਹਾਣੀ­ ਨਿੱਕੀ ਕਹਾਣੀ­ ਛੰਦ­ ਟੋਟਕੇ ਆਦਿ ਦੀਆਂ ਕਈ ਪੁਸਤਕਾਂ ਛਪਾਈ ਅਧੀਨ ਹਨ। ਉਸ ਦੀ ਕਾਵਿ ਵਿਧਾ ਉੱਪਰ ਆਲੋਚਨਾਤਮਿਕ ਦੋ ਪੁਸਤਕਾਂ ਜਗਮੀਤ ਹਰਫ਼ ਅਤੇ ਗੁਰਜੰਟ ਰਾਜਿਆਣਾ ਵੱਲੋਂ ‘ਮਾਲਵਿੰਦਰ ਸ਼ਾਇਰ-ਕਾਵਿ ਸੰਦਰਭ’ ਅਤੇ ਗ਼ਜ਼ਲਗੋ ਆਤਮਾ ਰਾਮ ਰੰਜਨ ਵੱਲੋਂ ‘ਮਾਲਵਿੰਦਰ ਸ਼ਾਇਰ ਦੀ ਚੋਣਵੀਂ ਗ਼ਜ਼ਲ’ ਸਿਰਲੇਖ ਹੇਠ ਸੰਪਾਦਿਤ ਹੋਈਆਂ ਹਨ। ਇੱਥੇ ਹੀ ਬੱਸ ਨਹੀਂ ਇਹ ਵੀ ਜਿਕਰਯੋਗ ਹੈ ਕਿ ਉਸ ਦੀ ਬੇਟੀ ਸਿਮਰਜੀਤ ਕੌਰ ਬਰਾੜ ਨੇ ਹਾਇਕੂ ਦੀ ਪੁਸਤਕ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਕਰਵਾ ਕੇ ਬਰਨਾਲਾ ਦੇ ਲੇਖਕਾਂ ਦੀ ਸੱਥ ਵਿੱਚ ਆਣ ਖੜ੍ਹੀ ਹੈ।
ਉਹ ਆਪਣੀ ਸ਼ਾਇਰੀ ਦਾ ਉਸਤਾਦ ਸੁਲੱਖਣ ਸਰਹੱਦੀ ਨੂੰ ਮੰਨਦਾ ਹੈ  ਅਤੇ ਉਸ ਨੇ ਸਾਲ 2021 ਵਿੱਚ ਉਹਨਾਂ ਨੂੰ ‘ਸਾਹਿਤ ਸਭਾ ਧੂਰੀ’ ਦੇ ਇੱਕ ਸਮਾਗਮ ਵਿੱਚ ਦਸਤਾਰ ਭੇਟ ਕਰਕੇ ਉਸਤਾਦ ਧਾਰਿਆ ਸੀ ਫਿਰ ਉਸ ਦੇ ਗੁਰੂ ਸ਼ਾਇਰ ਸੁਲੱਖਣ ਸਰਹੱਦੀ ਨੇ ਉਸ ਨੂੰ ਗ਼ਜ਼ਲ ਵਿਧਾ ਲਈ ਦਸੰਬਰ 2023 ਨੂੰ ‘ਲਫ਼ਜ਼ਾਂ ਦੀ ਦੁਨੀਆਂ ਸਾਹਿਤ ਸਭਾ ਨਕੋਦਰ’ ਦੇ ਇੱਕ ਸਾਹਿਤਕ ਸਮਾਗਮ ਵਿਚ ਦਸਤਾਰ ਦੇ ਨਾਲ਼ ‘ਗ਼ਜ਼ਲ ਉਸਤਾਦ’ ਦੀ ਉਪਾਧੀ ਪ੍ਰਦਾਨ ਕਰਦਿਆਂ ਨਿਵਾਜਿਆ। ਉਸ ਦੀ ਸਮੁੱਚੀ ਸ਼ਾਇਰੀ ਵਿੱਚ ਮੁਹੱਬਤਾਂ ਦੀ ਗੱਲਲੂ ਮਾਡਰਨ ਸਮੇਂ ਦੀ ਗੱਲਲੂ ਪੁਰਾਣੇ ਅਤੇ ਨਵੇਂ ਸਮੇਂ ਦਾ ਫ਼ਰਕਲੂ  ਮਤਲਬ ਦੇ ਰਿਸ਼ਤੇਲੂ ਪ੍ਰਦੂਸ਼ਣਲੂ ਮਾਂ ਬੋਲੀਲੂ ਬਾਲ ਮਜਦੂਰੀਲੂ ਕਿਸਮਤ ਉੱਤੇ ਵਿਸਵਾਸ਼ ਅਤੇ ਸਰਕਾਰਾਂ ਦੇ ਢੋਂਗ ਨਜ਼ਰ ਆਉਂਦੇ ਹਨਲੂ ਉੱਥੇ ਜਾਤ-ਪਾਤਲੂ ਨਸਲ ਵਿਤਕਰਾਲੂ ਭਟਕਣਲੂ ਬਿ੍ਰਹਾਲੂ ਜ਼ਿੰਦਗੀ ਦੇ ਦੁੱਖਲੂ ਝਮੇਲੇਲੂ ਮੈਅਲੂ ਤਨਹਾਈਲੂ ਖ਼ੁਦਾ ਦੀ ਉਸਤਤਲੂ ਮਿੱਤਰਾਂ ਦਾ ਵਿਵਹਾਰਲੂ ਗ਼ਰੀਬੀਲੂ ਦੁਆਵਾਂ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਮਿਲਦਾ ਹੈ। ਇਸ ਤਰ੍ਹਾਂ ਉਸ ਨੇ ‘ਮੁਹੱਬਤ ਦੀ ਸਤਰ’ ਤੋਂ ਸਾਹਿਤਕ ਸਫਰ ਸ਼ੁਰੂ ਕਰਕੇ ਸਾਹਿਤ ਦੀਆਂ ਹੋਰ ਵਿਧਾਵਾਂ ਵੀ ਨਿਭਾਉਂਦਾ ਆ ਰਿਹਾ ਹੈ। ਉਹ ਪੰਜਾਬੀ ਸਾਹਿਤ ਸਭਾ ਬਰਨਾਲਾ ਦਾ ਜਨਰਲ ਸਕੱਤਰ ਅਤੇ ਲੇਖਕ ਪਾਠਕ ਸਾਹਿਤ ਸਭਾ ਰਜਿ. ਬਰਨਾਲਾ ਦਾ ਸਾਬਕਾ ਪ੍ਰੈੱਸ ਸਕੱਤਰ ਵੀ ਹੈ। ਉਸ ਦੀ ਦਿਨ ਦੁਗਣੀ ਰਾਤ ਚੁਗਣੀ ਤੱਰਕੀ ਦੀ ਕਾਮਨਾ ਕਰਦੇ ਹਾਂ ਤਾਂ ਕਿ ਉਸ ਦੀ ਕਲਮ ਹੋਰ ਅੱਗੇ ਵੱਧ ਸਕੇ।
ਸੇਵਾ ਮੁਕਤ ਏ. ਐੱਸ. ਪੀ 
(ਰਾਸ਼ਟਰੀ ਐਵਾਰਡ ਜੇਤੂ)
ਪ੍ਰਧਾਨ­
ਲੇਖਕ ਪਾਠਕ ਸਾਹਿਤ ਸਭਾ (ਰਜਿ.)­ 
ਬਰਨਾਲਾ। ਸੰਪਰਕ : 95010-00224
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਤੁਸੀਂ ਗਲਤ ਹੋ, ਸਵਾਲ ਗਲਤ ਹੈ, ਮਾਫੀ ਮੰਗੋ… ਲੜਕੀ ਦੇ ਸਵਾਲ ‘ਤੇ ਜ਼ਾਕਿਰ ਨਾਇਕ ਨੂੰ ਗੁੱਸਾ ਆਇਆ
Next articleਮੁਸਲਮਾਨਾਂ ਨੂੰ ਮੇਰੀ ਚੇਤਾਵਨੀ…’ ਕਿਰਨ ਰਿਜਿਜੂ ਨੇ ਹਰਿਆਣਾ-ਕਸ਼ਮੀਰ ਦੇ ਚੋਣ ਨਤੀਜਿਆਂ ਤੋਂ ਪਹਿਲਾਂ ਮੁਸਲਮਾਨਾਂ ਨਾਲ ਗੱਲ ਕੀਤੀ।