ਵੈਨਕੂਵਰ (ਸਮਾਜ ਵੀਕਲੀ) (ਮਲਕੀਤ ਸਿੰਘ) – ਸਰੀ ਆਰਟ ਸੈਂਟਰ ਵਿੱਚ ਕਰਵਾਈ ਗਈ ਗ਼ਜ਼ਲ ਮੰਚ ਸਰੀ ਦੀ ਸਾਲਾਨਾ ‘ਸ਼ਾਇਰਾਨਾ ਸ਼ਾਮ–2025’ ਕਾਵਿ ਪ੍ਰੇਮੀਆਂ ਲਈ ਇਕ ਯਾਦਗਾਰ ਸ਼ਾਮ ਸਾਬਤ ਹੋਈ। ਸੈਂਕੜੇ ਦਰਸ਼ਕਾਂ ਦੀ ਹਾਜ਼ਰੀ, ਤਾੜੀਆਂ ਦੀ ਗੂੰਜ ਅਤੇ ਸ਼ਬਦਾਂ ਦੀ ਮਹਿਕ ਨਾਲ ਭਰਪੂਰ ਇਹ ਪ੍ਰੋਗਰਾਮ ਸਰੀ ਦੇ ਸੱਭਿਆਚਾਰਕ ਕੈਲੰਡਰ ਦਾ ਵਿਸ਼ੇਸ਼ ਪੰਨਾ ਬਣ ਗਿਆ। ਪ੍ਰੋਗਰਾਮ ਦੀ ਪ੍ਰਧਾਨਗੀ ਪ੍ਰਸਿੱਧ ਸ਼ਾਇਰ ਦਰਸ਼ਨ ਬੁੱਟਰ (ਪ੍ਰਧਾਨ ਕੇਂਦਰੀ ਪੰਜਾਬੀ ਲੇਖਕ ਸਭਾ), ਜਸਵਿੰਦਰ (ਪ੍ਰਧਾਨ ਗ਼ਜ਼ਲ ਮੰਚ ਸਰੀ), ਕੁਲਵਿੰਦਰ (ਪ੍ਰਧਾਨ ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ), ਤਾਹਿਰਾ ਸਰਾ (ਪਾਕਿਸਤਾਨ), ਅਜ਼ੀਮ ਸ਼ੇਖਰ (ਇੰਗਲੈਂਡ), ਦਸ਼ਮੇਸ਼ ਗਿੱਲ ਫਿਰੋਜ਼ ਨੇ ਕੀਤੀ।ਇਸ ਸ਼ਾਮ ਵਿੱਚ ਕੁਲਵਿੰਦਰ, ਜਸਵਿੰਦਰ, ਦਰਸ਼ਨ ਬੁੱਟਰ, ਤਾਹਿਰਾ ਸਰਾ, ਅਜ਼ੀਮ ਸ਼ੇਖਰ, ਕਰਨਜੀਤ, ਰਾਜਵੰਤ ਰਾਜ, ਦਵਿੰਦਰ ਗੌਤਮ, ਦਸ਼ਮੇਸ਼ ਗਿੱਲ ਫ਼ਿਰੋਜ਼, ਬਲਦੇਵ ਸੀਹਰਾ, ਹਰਦਮ ਮਾਨ, ਇੰਦਰਜੀਤ ਧਾਮੀ, ਗੁਰਮੀਤ ਸਿੱਧੂ, ਮਨਜੀਤ ਕੰਗ, ਨੂਰ ਬੱਲ, ਸੁਖਜੀਤ, ਪ੍ਰੀਤ ਮਨਪ੍ਰੀਤ, ਪਰਤਾਪ ਜਗਰਾਉਂ, ਗੁਰਮੀਤ ਸਿੱਧੂ ਨੇ ਆਪਣੀ ਰਚਨਾਵਾਂ ਨਾਲ ਦਰਸ਼ਕਾਂ ਨੂੰ ਮੋਹ ਲਿਆ। ਹਰੇਕ ਸ਼ਾਇਰ ਨੇ ਆਪਣੇ ਵਿਲੱਖਣ ਅੰਦਾਜ਼ ਨਾਲ ਰੂਹਾਨੀ ਤੇ ਸਮਾਜਿਕ ਵਿਸ਼ਿਆਂ ਨੂੰ ਛੂਹਿਆ ਪ੍ਰੋਗਰਾਮ ਦੀ ਸ਼ੁਰੂਆਤ ਵਿਛੜੇ ਸ਼ਾਇਰ ਕ੍ਰਿਸ਼ਨ ਭਨੋਟ ਦੀ ਯਾਦ ਵਿੱਚ ਸਮਰਪਿਤ ਰਹੀ। ਰਾਜਵੰਤ ਰਾਜ ਨੇ ਸਵਾਗਤੀ ਸੰਬੋਧਨ ਕਰਦਿਆਂ ਮੰਚ ਦੀਆਂ ਸਰਗਰਮੀਆਂ ਦਾ ਖਾਕਾ ਪੇਸ਼ ਕੀਤਾ ਅਤੇ ਸ਼ਾਮ ਦਾ ਆਗਾਜ਼ ਕੀਤਾ। ਦਰਸ਼ਨ ਬੁੱਟਰ ਨੇ ਆਪਣੇ ਪ੍ਰਧਾਨਗੀ ਸੰਬੋਧਨ ਵਿੱਚ ਕਿਹਾ ਕਿ “ਸਰੀ ਦੇ ਸਰੋਤੇ ਸ਼ਾਇਰੀ ਨੂੰ ਸਿਰਫ਼ ਸੁਣਦੇ ਨਹੀਂ, ਸਹੀ ਮਾਇਨਿਆਂ ਵਿੱਚ ਮਾਣਦੇ ਹਨ।” ਮੰਚ ਦੇ ਪ੍ਰਧਾਨ ਜਸਵਿੰਦਰ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ “ਸ਼ਬਦਾਂ ਦੀ ਇਹ ਸ਼ਾਮ ਕੇਵਲ ਸੁਣੀ ਨਹੀਂ ਗਈ, ਮਹਿਸੂਸ ਕੀਤੀ ਗਈ।” ਅੰਤ ‘ਤੇ ਸਾਰੇ ਮਹਿਮਾਨ ਸ਼ਾਇਰਾਂ ਅਤੇ ਸਪਾਂਸਰਾਂ ਦਾ ਸਨਮਾਨ ਕੀਤਾ ਗਿਆ। ਇੰਦਰਜੀਤ ਧਾਮੀ ਵੱਲੋਂ ਆਪਣੇ ਪਿਤਾ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ‘ਦਿਲਬਰ ਨੂਰਪੁਰੀ ਐਵਾਰਡ’ ਇਸ ਵਾਰ ਦਸ਼ਮੇਸ਼ ਗਿੱਲ ਫਿਰੋਜ਼ ਨੂੰ ਪ੍ਰਦਾਨ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



