ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਗਜ਼ਲ ਮੰਚ ਸਰੀ ਵੱਲੋਂ ਸੰਗੀਤਕ ਸ਼ਾਮ ਦਾ ਆਯੋਜਿਨ
ਵੈਨਕੂਵਰ, 23 ਮਈ (ਮਲਕੀਤ ਸਿੰਘ)- ਮਰਹੂਮ ਸ਼ਾਇਰ ਸੁਰਜੀਤ ਪਾਤਰ ਨੂੰ ਸਮਰਪਿਤ ਗਜ਼ਲ ਮੰਚ ਸਰੀ ਸਥਿੱਤ ਰਿਫਲੈਕਸ਼ਨ ਬੈਂਕੁਇੰਟ ਅਤੇ ਕਾਨਫਰੰਸ ਸੈਂਟਰ ‘ਚ ਇਕ ਸੁਰੀਲੀ ਸੰਗੀਤਕ ਸ਼ਾਮ ਦਾ ਆਯੁਜਿਨ ਕੀਤਾ ਗਿਆ ਜਿਸ ਵਿਚ ਹੋਰਨਾਂ ਤੋਂ ਇਲਾਵਾ ਪ੍ਰਸਿਧ ਗਜ਼ਲ ਗਾਇਕ ਪਰਮਜੀਤ ਸਿੰਘ, ਸੁਖਦੇਵ ਚਹਿਲ, ਮੇਸੀ ਬੰਗੜ ਅਤੇ ਡਾ. ਰਣਦੀਪ ਮਲਹੋਤਰਾ ਵਲੋਂ ਗਾਈਆਂ ਗਜ਼ਲਾਂ ਨਾਲ ਦਿਲਕਸ਼ ਸੰਗੀਤਿਕ ਮਾਹੌਲ ਸਿਰਜਿਆ ਨਜਰੀਂ ਆਇਆ. ਇਸ ਸੁਰੀਲੀ ਸ਼ਾਮ ਦੀ ਸ਼ੁਰੂਆਤ ‘ਚ ਮੰਚ ਦੇ ਬੁਲਾਰੇ ਰਜਵੰਤ ਰਾਜ ਵਲੋਂ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੇ ਅਚਨਚੇਤ ਦੁਖਦਾਈ ਵਿਛੋੜੇ ‘ਤੇ ਢੂੰਘੇ ਦੁੱਖ ਦਾ ਇਜਹਾਰ ਕੀਤਾ ਗਿਆ. ਉਪਰੰਤ ਨੌਜੁਆਨ ਗਾਇਕ ਪ੍ਰਮਜੀਤ ਸਿੰਘ ਨੇ ਆਪਣੇ ਅੰਦਰਲੀ ਕਲਾ ਦੀ ਪੇਸ਼ਕਾਰੀ ਕਰਦਿਆਂ ‘ਇਹ ਕਿਸ ਤਰਾਂ ਦੀ ਰੌਸ਼ਨੀ ਆਉਂਦੀ ਹੈ ਸ਼ਹਿਰ ‘ਚੋਂ,’ ਅਤੇ ‘ਪਤਾ ਨੀ ਕਿੰਨੀ ਦੂਰ ਜਾਣਾ ਹੈ …!’ ਆਦਿ ਨਾਲ ਹਾਜ਼ਰ ਸਾਰੇ ਸਰੋਤਿਆਂ ਮਨ ਮੋਹ ਲਿਆ.
ੀੲਸ ਤੋਂ ਬਾਦ ਡਾ. ਰਣਦੀਪ ਮਲਹੋਤਰਾ ਵਲੋਂ ਗਜ਼ਲ ਦੀ ਡੂੰਘੀ ਸਮਝ ਅਤੇ ਭਾਵਨਾਵਾਂ ਨੂੰ ਆਪਣੇ ਅੰਦਰਲੀ ਕਲਾ ਦੀ ਪੇਸ਼ਕਾਰੀ ਨਾਲ ਹਾਜ਼ਰ ਸਰੋਤਿਆਂ ਨਾਲ ਸੁਰਾਂ ਦੀ ਸਾਂਝ ਪਾਈ ਗਈ. ਕੈਲੇਫੋਰਨੀਆਂ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਗਾਇਕ ਸੁਖਦੇਵ ਸਾਹਿਲ ਨੇ ਸੁਰਜੀਤ ਪਾਤਰ ਦੀ ਗਜ਼ਲ ‘ਬਲਦਾ ਬਿਰਖ ਹਾਂ, ਖਤਮ ਹਾਂ, ਬੱਸ ਸ਼ਾਮ ਤੀਕ ਹਾਂ …!’ ਗਾ ਕੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਅਰਪਣ ਕੀਤੀ. ਇਸ ਮੌਕੇ ‘ਤੇ ਨਿਊਯਾਰਕ ਤੋਂ ਆਏ ਮੇਸੀ ਬੰਗੜ ਨੇ ਬੜੀਆਂ ਹੀ ਭਾਵੁਕ ਧੁੰਨਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰੀ ਰਖਿਆ. ਮਹਿਮਾਨ ਗੀਤਕਾਰ ਪ੍ਰੀਤ ਸੰਗਰੇੜੀ ਨੇ ਆਪਣੇ ਕਲਾਮ ਰਾਹੀਂ ਹਾਜਰੀ ਲੁਆਈ. ਇਸ ਮੌਕੇ ‘ਤੇ ਗਜ਼ਲ ਮੰਚ ਦੇ ਪ੍ਰਧਾਨ ਜਸਵਿੰਦਰ, ਜਤਿੰਦਰ, ਮਿਨਹਾਸ ਸਮੇਤ ਸਹਿਤਕ ਖੇਤਰ ਨਾਲ ਜੁੜੀਆਂ ਕਈ ਸਖਸ਼ੀਅਤਾਂ ਮੌਜੂਦ ਸਨ.