–– ਮਾਲਵਿੰਦਰ ਸ਼ਾਇਰ

ਪਹਿਲੀ ਗ਼ਜ਼ਲ ‘ਮੇਰੇ ਮਨ ਮਸਤਕ’ ਦਾ ਮਤਲਾ :–
‘ਮੇਰੇ ਮਨ ਮਸਤਕ ਦੀ ਮਮਟੀ,
ਉੱਚੀ ਸੋਚ ਦੀ ਜੋਤ ਜਗਾਵੀਂ।
ਨਾਨਕ ਅਪਣਾ ਗੂੜ੍ਹ ਫ਼ਲਸਫ਼ਾ,
ਮੇਰੇ ਹਿਰਦੇ ਵਿੱਚ ਵਸਾਵੀਂ।’
ਆਖ਼ਰੀ ਗ਼ਜ਼ਲ ‘ਚੀਰ ਹਰਨ’ ਦਾ ਇੱਕ ਸ਼ਿਅਰ ਦੇ ਰੂਪ ਵਿੱਚ ਮਤਲਾ :–
‘ ਅਨੇਕਾਂ ਚੀਰ ਹਰਨਾਂ ਦਾ
ਉਹ ਲਾਹ ਕੇ ਭਾਰ ਆਈ ਹੈ।
ਵਟਾ ਕੇ ਰੂਪ ਦੁਰਗਾ ਦਾ,
ਅਜੋਕੀ ਨਾਰ ਆਈ ਹੈ।’
ਪੰਛੀਆਂ ਦੀ ਵੇਦਨਾ ਦੀ ਬਾਤ ਪਾਉਂਦਾ ਖ਼ੂਬਸੂਰਤ ਮਤਲਾ ਦੇਖੋ :–
‘ਬਿਰਖਾਂ ਹਉਕਾ ਭਰਿਆ,ਚਿੜੀਆਂ ਡਰ ਗਈਆਂ।
ਪਹਿਲਾਂ ਇੱਲ੍ਹਾਂ ਅੰਬਰ, ਸੁੰਨਾ ਕਰ ਗਈਆਂ।
ਇੱਕ ਹੋਰ ਖ਼ੂਬਸੂਰਤ ਸ਼ਿਅਰ ਦੇਖੋ :–
‘ਘੁਲੇ ਨਿੱਤ ਰੱਤ ਮਾਨਸ ਦੀ,
ਪਵਿੱਤਰ ਪਾਣੀਆਂ ਅੰਦਰ।
ਤਦੇ ਤਾਂ ਖ਼ੂਨ ਦੇ ਵਰਗਾ,
ਵਗੇ ਹੁਣ ਨੀਰ ਨਹਿਰਾਂ ਅੰਦਰ।’
ਗ਼ਜ਼ਲ ਦੇ ਮਾਨਵੀਕਰਨ ਹੋਣ ਦੀ ਸੁੰਦਰ ਉਦਾਹਰਨ ਗ਼ਜ਼ਲ ਦੇ ਇਸ ਮਤਲਾ ਵਿੱਚ ਦੇਖੋ :–
‘ ਕਰਾਂ ਜਦ ਛੁਪਣ ਦੀ ਕੋਸ਼ਿਸ਼,
ਇਹ ਰਹਿੰਦੀ ਪਿਆਰਦੀ ਮੈਨੂੰ।
“ਛੁਪਣ ਤਾਂ ਬੁਜ਼ਦਿਲੇ ਅੜੀਏ”,
ਗ਼ਜ਼ਲ ਫਿਟਕਾਰਦੀ ਮੈਨੂੰ।’
ਇਸ ਤਰ੍ਹਾਂ ਹਥਲੀ ਪੁਸਤਕ ਵਿੱਚੋਂ ਹੋਰ ਵੀ ਖ਼ੂਬਸੂਰਤ ਸ਼ਿਅਰਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ ਜੋ ਜਗਜੀਤ ਦੀ ਗ਼ਜ਼ਲ ਪ੍ਰਤੀ ਸੰਜੀਦਗੀ ਦਾ ਹਾਸਿਲ ਹੋ ਨਿਬੜਦੇ ਹਨ। ਇਸ ਪੁਸਤਕ ਵਿੱਚ ਜਿੱਥੇ ਜਗਜੀਤ ਨੇ ਰੂਪਕ ਪੱਖ ਤੋਂ ਕਈ ਮੁਰੱਕਬ ਤੇ ਮੁਫ਼ੱਰਦ ਬਹਿਰਾਂ ਦੀਆਂ ਬੰਦਿਸ਼ਾਂ ਦਾ ਪ੍ਰਯੋਗ ਕੀਤਾ ਹੈ ਉੱਥੇ ‘ਮਨ ਦੇ ਬਾਗ਼ੀਂ’ ਦੇ ਰੂਪ ਵਿੱਚ ਮੁਸਤਜ਼ਾਦ ਗ਼ਜ਼ਲ ਦੀ ਸਿਰਜਣਾ ਵੀ ਕੀਤੀ ਹੈ ਜੋ ਜਗਜੀਤ ਦੀ ਗ਼ਜ਼ਲ ਪ੍ਰਤੀ ਦਿਲੀ ਲਗਾਓ ਦੀ ਪੇਸ਼ਕਾਰੀ ਕਰਦੀ ਹੈ।ਕੁਝ ਗ਼ਜ਼ਲਾਂ ਮੁਸੱਲਸਲ ਗ਼ਜ਼ਲ ਦੇ ਰੂਪ ਵਿੱਚ ਸਾਹਮਣੇ ਆਈਆਂ ਹਨ।ਇਸ ਪੁਸਤਕ ਵਿੱਚ ਕੁੱਝ ਕੁ ਬਹਿਰ- ਬੰਦਿਸ਼ਾਂ ਵਿੱਚ ਖ਼ਾਮੀਆਂ ਵੀ ਹਨ ਜੋ ਅਗਲੇਰੀ ਪੁਸਤਕ ਲਈ ਜਗਜੀਤ ਤੋਂ ਮਿਹਨਤ ਦੀ ਮੰਗ ਕਰਦੀਆਂ ਹਨ। ਜਗਜੀਤ ਗ਼ਜ਼ਲ ਜਿਹੀ ਸੂਖ਼ਮ ਸਿਨਫ਼ ਨੂੰ ਪ੍ਰਣਾਈ ਹੋਈ ਸ਼ਾਇਰਾ ਹੈ ਜੋ ਇਨ੍ਹਾਂ ਛੋਟੀਆਂ-ਮੋਟੀਆਂ ਊਣਤਾਈਆਂ ਤੋਂ ਭਵਿੱਖ ਵਿੱਚ ਨਿਜ਼ਾਤ ਪਾਵੇਗੀ। ਇਹ ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ।
ਇਹ ਪੁਸਤਕ ‘ਵੰਝਲੀ ਦੀ ਤਾਨ’ ਯਕੀਨਨ ਤੌਰ ‘ਤੇ ਸੁਹਿਰਦ ਪਾਠਕਾਂ ਨੂੰ ਖ਼ੂਬ ਪਸੰਦ ਆਵੇਗੀ ਅਤੇ ਗ਼ਜ਼ਲ ਖ਼ੇਤਰ ਵਿੱਚ ਨਾਮਣਾ ਖੱਟੇਗੀ।ਇਸ ਆਸ ਨਾਲ਼ ਜਗਜੀਤ ਕੌਰ ਨੂੰ ਇਸ ਪੁਸਤਕ ਦੇ ਪ੍ਰਕਾਸ਼ਿਤ ਹੋਣ ‘ਤੇ ਢੇਰ ਸਾਰੀਆਂ ਮੁਬਾਰਕਾਂ ਦਿੰਦਾ ਹੋਇਆ ਆਪਣੀ ਕਲ਼ਮ ਨੂੰ ਵਿਸ਼ਰਾਮ ਦਿੰਦਾ ਹਾਂ…ਆਮੀਨ।
ਪਤਾ :–
ਪਿੰਡ ਤੇ ਡਾਕ. — ਸ਼ੇਰ ਸਿੰਘ ਪੁਰਾ ( ਨਾਈਵਾਲਾ)
ਤਹਿ. ਤੇ ਜਿਲ੍ਹਾ — ਬਰਨਾਲਾ
ਪੰਜਾਬ — 148100
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj