(ਸਮਾਜ ਵੀਕਲੀ)
ਉਹ ਬਿਨਾਂ ਕਸੂਰੋਂ
ਮੰਗਦੀ ਰਹੀ ਮੇਰੇ ਤੋਂ ਮੁਆਫ਼ੀਆਂ।
ਪਰ ਮੈਂ ਕਰਦਾ ਰਿਹਾ
ਉਹਦੇ ਨਾਲ਼ ਬੇ – ਇਨਸਾਫੀਆਂ।
ਐ ਖੁਦਾ ਕਦੀ ਮੌਕਾ ਬਖਸ਼ੀ
ਮੈਨੂੰ ਮੇਰਾ ਕਰਜ਼ ਉਤਾਰਨ ਦਾ।
ਇੱਕ ਮੌਕਾ ਦੇਵੀਂ
ਮੈਨੂੰ ਆਪਣੀ ਗ਼ਲਤੀ ਸੁਧਾਰਨ ਦਾ।
ਕਰ ਸਕਾਂ ਗੁਨਾਹ ਮੈਂ
ਕਬੂਲ ਆਪਣੇ
ਮੇਲ ਦੇ ਗ਼ਜ਼ਲ ਏ ਕਿਸਮਤ ਦਾ
ਤੂੰ ਐਸਾ ਕੋਈ ਕਾਫੀਆ।
ਜ..ਦੀਪ ਸਿੰਘ ‘ਦੀਪ’
ਪਿੰਡ ਕੋਟੜਾ ਲਹਿਲ
ਜ਼ਿਲ੍ਹਾ ਸੰਗਰੂਰ
ਮੋਬਾ:9876804714
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly