(ਸਮਾਜ ਵੀਕਲੀ)
ਧਰਨੇ ‘ਤੇ ਮੁਟਿਆਰਾਂ ਨੇ
ਸ਼ਰਮ ਲਾਹੀ ਸਰਕਾਰਾਂ ਨੇ
ਸ਼ਾਨ ਮੁਲਕ ਦੀ ਸੜਕਾਂ ‘ਤੇ
ਲੈ ਲਿਆ ਦੇਸ਼’ ਗਵਾਰਾਂ ਨੇ
ਸਿੱਖ ਦੀ ਹਸਤੀ ਖ਼ਤਰੇ ‘ਚ
ਕਰਮ ਕਰੇ ਗੱਦਾਰਾਂ ਨੇ
ਦੁਗਣੇ ਹੋ ਗਏ ਸਿੰਘ ਬੰਦੀ
ਏ’ ਜਿੱਤਾਂ ਨੇ ਜਾਂ ਹਾਰਾਂ ਨੇ
ਓਹ ਸਾਡੇ ਕੁਝ ਲੱਗਦੇ ਨਾ
ਲਾਹੁੰਦੇ ਜੋ ਦਸਤਾਰਾਂ ਨੇ
ਆਹੂ ਲਹਿੰਦਾ ‘ਲਹਿ ਜਾਵੇ
ਸੱਚ ਹੀ ਕਹਿਣਾ ਯਾਰਾਂ ਨੇ
ਬਹੁਗਿਣਤੀ ‘ਨੂੰ ਮੇਵੇ ਨੇ
ਘੱਟਗਿਣਤੀ ਨੂੰ ਮਾਰਾਂ ਨੇ
ਨੌਕਰੀਆਂ ਲਈ ਤਰਲੇ ਨੇ
ਨਸ਼ਿਆਂ ‘ਲਈ ਕਤਾਰਾਂ ਨੇ
ਧੰਦਾ ਧਰਮ ਬਣਾਲਿਆ ਏ
ਧਰਮ ਦੇ ਠੇਕੇਦਾਰਾਂ ਨੇ
ਲਿਖਣ ਬੈਠਦਾ ਤਦ ਜਿੰਮੀ
ਵੱਜ ‘ਜਾਂਦੇ ਜਦ ਬਾਰ੍ਹਾਂ ਨੇ
8195907681
ਜਿੰਮੀ ਅਹਿਮਦਗੜ੍ਹ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly