ਗ਼ਜ਼ਲ

ਬਲਜਿੰਦਰ ਸਿੰਘ "ਬਾਲੀ ਰੇਤਗੜੵ "

(ਸਮਾਜ ਵੀਕਲੀ)

ਬੇਇਨਸਾਫ਼ੀ,ਬੇਈਮਾਨੀ ਦੀ ਨਿਉਂ ਧਰ,ਸੰਸਦ ਹੋਰ ਉਸਾਰੀ ਹੈ
ਨਫ਼ਰਤ ਦੰਗੇ ਕਤਲ ਫ਼ਸਾਦਾਂ ਦੀ, ਪੂਜਾ ਕਰਦੈ ਫੇਰ ਪੁਜਾਰੀ ਹੈ

ਜੰਤਰ ਮੰਤਰ ਉੱਪਰ ਧਰਨਾ, ਦਿੱਤੈ ਲੁੱਟੀਆਂ ਧੀਆਂ ਨੇ
ਰਾਜ ਸਭਾ ਵਿਚ ਦੁਰਦੋਯਨ ਨੇ, ਫਿਰ ਪੀੜਤ ਕੀਤੀ ਨਾਰੀ ਹੈ

ਬਦਮਾਸ਼ ਸਿਰੇ ਦੇ ਨੇਤਾ ਹਨ, ਨੇਤਾਵਾਂ ਹੱਥ ਬਰੂਦ ਫੜੇ
ਵਿੱਚ ਵਜ਼ਾਰਤ ਕਿਰਦਾਰ ਵਿਹੂਣਾ, ਹਾਕਮ ਅੱਤਿਆਚਾਰੀ ਹੈ

ਪੁੱਤ ਖਪਾਏ ਲੁੱਟੀਆਂ ਧੀਆਂ, ਰਾਮ ਕਿਹੀ ਮਰਿਯਾਦਾ ਏ
ਪੱਤ ਲੁਟਾ ਕੇ ਵਿੱਚ ਅਦਾਲਤ, ਧੀ ਫਿਰਦੀ ਮਾਰੀ ਮਾਰੀ ਹੈ

ਦਿੱਲੀ ਦਿੱਲੀ ਕੂਕ ਰਹੇ ਸਭ, ਅਖ਼ਵਾਰ ਰਸਾਲੇ ਦੁਨੀਆਂ ਦੇ
ਕਿਉਂ ਖੌਫ਼ ਡਰਾਵੇ ਕਲਮਾਂ ਨੂੰ, ਕਿਉਂ ਸਹਿਮੀ ਪੱਤਰਕਾਰੀ ਹੈ

ਕਾਨੂੰਨ ਨਹੀਂ ਇਨਸਾਫ਼ ਨਹੀਂ, ਦਰਦ ਨਹੀਂ ‘ਤੇ ਫਰਿਆਦ ਨਹੀਂ
ਅਪਰਾਧੀ ਦਾ ਹੀ ਚੱਲੇ ਸਿੱਕਾ, ਕੈਸੀ ਇਹ ਲਾਚਾਰੀ ਹੈ

ਮੂਰਖ ਲਾਣਾ ਹੱਥ ਚੜਾ ਕੇ, ਵਿਗਲ ਵਜਾਵਣ ਲੱਗੇ ਕੈਸਾ
ਰਾਮ ਰਟਾ ਕੇ ਹਰ ਤੋਤੇ ਨੂੰ, ਪਿੰਜਰਾ ਪਾਵਣ ਦੀ ਵਾਰੀ ਹੈ

ਜ਼ੁਮਲੇਵਾਜ਼ ਚਲਿੱਤਰ ਕਰਦੇ, “ਬਾਲੀ’ ਵਿਸ਼ਵ ਗੁਰੂ ਬਣ ਜਾਣੈ
ਸੱਤਾ ਮੁੜ ਹਥਿਆਉਣ ਲਈ ਕੀ, ਖੇਡੀ ਹਾਕਮ ਨੇ ਪਾਰੀ ਹੈ

ਚੰਨ ਮੰਗਲ ‘ਤੇ ਦੁਨੀਆ ਪੁੱਜੀ, ਭਾਰਤ ਪੱਥਰ ਯੁੱਗਾਂ ਵੱਲੀਂ
“ਬਾਲੀ” ਦੇਖੋ ਮੇਰੇ ਤਾਨਾਸ਼ਾਹ ਦੀ, ਅਕਲ ਗਈ ਜੜਾਂ ਚੋਂ ਮਾਰੀ ਹੈ

ਬਲਜਿੰਦਰ ਸਿੰਘ “ਬਾਲੀ ਰੇਤਗੜੵ”
0091 9465129168

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦਿਲ ਨੂੰ ਦਿਲਾਸਾ
Next article” ਸੋਨੇ ਦੀ ਚਿੜੀ”