(ਸਮਾਜ ਵੀਕਲੀ)
ਵਕਤ ਨੱਚਣ ਦਾ ਨਹੀਂ ਹੁਣ, ਵਕਤ ਨਾ ਹੀ ਲੜਨ ਦਾ
ਹੈ ਜ਼ਮਾਨਾ ਅਕਲ ਦਾ ਹੁਣ, ਅੱਖਰਾਂ ਨੂੰ ਪੜੵਨ ਦਾ
ਚੰਨ, ਮੰਗਲ ਕੀ ਕਰੇਂਗਾ, ਸਾਂਭ ਧਰਤੀ ਆਪਣੀ
ਰੁੱਖ਼, ਪਾਣੀ, ਪੌਣ ਮਿੱਟੀ, ਦੇ ਲਈ ਸਮਾਂ ਖੜੵਨ ਦਾ
ਜ਼ਿੰਦਗ਼ੀ ਨਾ ਸਾੜਿਆ ਕਰ, ਅੱਗ ਲਾ ਲਾ ਨਾੜ ਨੂੰ
ਪਾਪ ਬੋਟਾਂ, ਅੰਡਿਆਂ ਦਾ, ਨਾਮ ਤੇਰੇ ਮੜੵਨ ਦਾ
ਸੋਧ ਅਰਦਾਸਾ ਆਪਣੇ ਹੀ, ਅੰਦਰੋਂ ਤੂੰ ਮੈਂਅ ਦਾ
ਨਾ ਕਮੀਆਂ ਦੇਖ ਕੇ ਹੁਣ, ਵਕਤ ਅੰਦਰ ਦੜਨ ਦਾ
ਪੀ ਲਿਆ ਕਰ ਜ਼ਹਿਰ ਮਨ ਦੀ, ਜਾਵੇਂਗਾ ਬਣ ਆਦਮੀ
ਵਕਤ ਹੈ ਨਿਰਦੋਸ਼ ਖਾਤਿਰ, ਖੁਦ ਸਲੀਬੀਂ ਚੜੵਨ ਦਾ
ਮੈਂ ਰਿਹਾ ਨਾ ਕੱਲੵ ਜੇਕਰ, ਗੀਤ ਜਿੰਦਾ ਰਹਿਣਗੇ
ਅਮਰ ਲੋਕੀਂ ਲੈਣਗੇ ਕਰ, ਰੱਖ ਜ਼ੇਰਾ ਅੜਨ ਦਾ
ਪਾੜ ਵੱਖੀ ਹੱਸਦਾ ਉਂਝ , ਕੀ ਕਮੀਨਾ ਦੌਰ ਹੈ
ਸ਼ੌਂਕ “ਬਾਲੀ” ਮਹਿਫ਼ਲਾਂ ਵਿਚ, ਸਿਫ਼ਤ ਕੋਕੇ ਜੜੵਨ ਦਾ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly