ਗ਼ਜ਼ਲ

(ਸਮਾਜ ਵੀਕਲੀ)

ਜੋ ਚੰਗੀ ਦਵੇ ਸਲਾਹ , ਮਿੱਤਰ ਓਹੀ ਐ
ਜੋ ਪਾਵੇ ‘ਸਿੱਧੇ ਰਾਹ , ਮਿੱਤਰ ਓਹੀ ਐ

ਅੱਤ ਸਿਰਾ ਕਰਵਾਤਾ ਬਾਈ ਕਹਿਣ ਬੜੇ
ਜੋ ਆਖੇ ਪਾ ਨਾ ਗਾਹ , ਮਿੱਤਰ ਓਹੀ ਐ

ਦੋਸਤ ਦੇ ਘਰ ਆਉਣੇ ਤੋਂ ਪਹਿਲਾਂ ਜਿਹੜਾ
ਲਵੇ ਧਰਾ ‘ਬਈ ਚਾਹ , ਮਿੱਤਰ ਓਹੀ ਐ

ਕਹੇ ਗਲਤ ਨੂੰ ਗਲਤ ਸਹੀ ਨੂੰ ਸਹੀ ਕਹੇ
ਜੋ ਕਰੇ ਨਾ ਝੂਠੀ ਵਾਹ , ਮਿੱਤਰ ਓਹੀ ਐ

ਭੀੜ ਪਈ ਤੇ ਨਾਲ ਖੜ੍ਹੇ ਜੋ ਭੱਜੇ ਨਾ
ਜੋ ਨਾਮ ਲਵਾਵੇ ਸਾਹ , ਮਿੱਤਰ ਓਹੀ ਐ

ਖੁਸ਼ੀ ਵੇਖ ਕੇ ਯਾਰ ਦੀ ਜਿਹੜਾ ਖੁਸ਼ ਹੋਵੇ
ਤੇ, ਧਾਹ ਵਿੱਚ ਮਾਰੇ ਧਾਹ , ਮਿੱਤਰ ਓਹੀ ਐ

ਜਿੰਮੀ’ ਜੇ ਕੋਈ ਐਸਾ ਮਿੱਤਰ ਹੈ ਤੇਰਾ
ਨਾ ਉਸਨੂੰ ਲਵੀਂ ਗਵਾ , ਮਿੱਤਰ ਓਹੀ ਐ

ਜਿੰਮੀ ਅਹਿਮਦਗੜ੍ਹ 

8195907681

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਮਤ ਆਪਣੀ ਆਪਣੀ
Next articleਸ: ਭਜਨ ਸਿੰਘ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ.