(ਸਮਾਜ ਵੀਕਲੀ)
ਤੂੰ ਗ਼ਰੀਬੀ ਮਾਰਿਆਂ ਨੂੰ ਤੜਫ਼ ਕੇ ਨਾ ਮਰਨ ਦੇ
ਵੰਡ ਦੇ ਵਾਧੂ ਕਮਾਈ ਨਾ ਤਸੀਹੇ ਜਰਨ ਦੇ
ਸੋਚ ਹੈ ਚੰਚਲ ਬੜੀ ਕਾਬੂ ਕਰੀਂ ਤੂੰ ਰਾਤ ਦਿਨ
ਦਿਲ ਦਿਵਾਨੈ ਏਸ ਨੂੰ ਕੰਮ ਆਪਣਾ ਕਰਨ ਦੇ
ਅੱਖ ਉਸ ਦੀ ਕਾਤਿਲਾਨਾ ਤੀਰ ਮਾਰੇ ਰਾਤ ਦਿਨ
ਹੁਣ ਸਮਾਂ ਹੈ ਦਿਲ ਨੂੰ ਕੱਢਣ ਕੇ ਓਸ ਮੂਹਰੇ ਧਰਨ ਦੇ
ਕੋਚ ਤੋਂ ਕੋਚਿੰਗ ਕਦੀ ਲੈਤੀ ਨਹੀਂ ਮੇਰੇ ਭਰਾ
ਖੇਡ੍ਹ ਦੇ ਮੈਦਾਨ ਵਿਚ ਹਰ ਗਿਆ ਤਾਂ ਹਰਨ ਦੇ
ਸੁਣ ਰਿਹੈ ਉਹ ਗੀਤ ਮੇਰਾ ਮੌਜ ਵਿਚ ਸੁੱਤਾ ਪਿਆ
ਮਸਤ ਹੋ ਕੇ ਭਰ ਰਿਹੈ ਜੇ ਤਾਂ ਹੁੰਗਾਰਾ ਭਰਨ ਦੇ
ਕੂਕ ਰੌਲ਼ਾ ਪੈ ਰਿਹਾ ਹੈ ਦਿਨ ਦਿਹਾੜੇ ਸ਼ਹਿਰ ਵਿਚ
ਓਪਰਾ ਬੰਦਾ ਦੇ ਆਵੇ ਨਾ ਕਿਸੇ ਨੂੰ ਸ਼ਰਨ ਦੇ
ਲੋਟੇ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly