(ਸਮਾਜ ਵੀਕਲੀ)
ਬੜਾ ਪੂਜਿਆ ਪੱਥਰ ਨੂੰ, ਸਿਰ ਬੜਾ ਘਸਾਇਆ ਮੈਂ
ਰੱਬ ਵਾਂਗ ਸਮਝਿਆ ਸੀ, ਸੱਚੇ ਦਿਲੋਂ ਧਿਆਇਆ ਮੈਂ
ਨੈਣੀਂ ਅਹਿਸਾਸ ਦੀਆਂ ਝੜੀਆਂ , ਛੁਪਾਕੇ ਦਰਦ ਦੇ ਹੰਝੂਆਂ ਨੂੰ
ਉਨ੍ਹਾਂ ਦਰਦ ਵੀ ਨਹੀਂ ਪੁੱਛਿਆ, ਜਿਨ੍ਹਾਂ ਲਈ ਝੋਰਾ ਲਾਇਆ ਮੈਂ
ਹਿਰਦੇ ਵਿੱਚ ਪੀੜਾਂ ਨੇ, ਚਿਹਰੇ ਤੇ ਮਖੌਟਾ ਹੈ
ਦਿਲ ਅੰਦਰੋਂ ਬਹੁਤ ਰੋਇਆ , ਹੱਸ ਜੱਗ ਨੂੰ ਦਿਖਾਇਆ ਮੈਂ
ਦਿਲ ਬਹੁਤ ਜਰ-ਜਰ ਕੇ, ਤਪ-ਤਪ ਹੋਇਆ ਸੀਤਲ ਹੈ
ਲੋਕਾਂ ਦੇ ਮਿਹਣਿਆਂ ਨੂੰ, ਦਿਲ ਵਿੱਚ ਛੁਪਾਇਆ ਮੈਂ
ਗਹਿਰੇ ਜਖ਼ਮ ਬੜੇ ਦੇ ਕੇ, ਉਨ੍ਹਾਂ ਹੀ ਮਲ੍ਹਮ ਲਾ ਦਿੱਤੀ
ਹੰਢਾਏ ਮਿੱਠੇ ਦਰਦਾਂ ਨੂੰ, ਗ਼ਜ਼ਲ ਵਿੱਚ ਗਾਇਆ ਮੈਂ
ਜਿੰਦਗੀ ਦਾਅ ਤੇ ਲਾ ਦਿੱਤੀ, ਰੂਹ ਪੱਥਰ ਚੋਂ ਪਾਉਣ ਲਈ
ਬੇਦਾਗ ਓਹੀ ਹੁੰਦੇ, ਤਾਂ ਹੀ ‘ਨਿਰਲੇਪ’ ਕਹਾਇਆ ਮੈਂ
ਨਿਰਲੇਪ ਕੌਰ ਸੇਖੋਂ
ਪੰਜਾਬੀ ਮਿਸਟ੍ਰੈਸ, ਸ ਸ ਸ ਸ ਸਕੂਲ ਘੱਗਾ (ਪਟਿਆਲਾ )147102
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly