ਗ਼ਜ਼ਲ

ਬਾਲੀ ਰੇਤਗੜੵ

(ਸਮਾਜ ਵੀਕਲੀ)

ਰੰਗ ਬਸੰਤੀ ਦੇ ਚੱਕਰ ਵਿੱਚ,ਕੇਸਰੀ ਰੰਗ ਭੁਲਾ ਨਾ ਦੇਵੀਂ
ਰੱਤ ਸ਼ਹਾਦਤ ਦਾ ਚੜਿਐ ਇਹ, ਹਾਉਮੈ ਵਿੱਚ ਰੁਲ਼ਾ ਨਾ ਦੇਵੀਂ

ਪੁਰਖ਼ੇ ਹੋਏ ਕੁਰਬਾਨ ਬੜੇ,ਕੇਸਰੀਆਂ ਇਹ ਦਸਤਾਰਾਂ ਲਈ
ਕਲਮ ਕਰਾ ਕੇ ਸੀਸ ਦੁਮਾਲੇ, ਲੈਤੇ ਰੰਗ ਧੁਲਾ ਨਾ ਦੇਵੀਂ

ਸਾਹਿਬ ਮੇਰੇ ਦੇ ਜਿਸਨੂੰ ਚੜ੍ਹਗੇ,ਰੰਗ ਮਜੀਠੇ ਨੇ ਧੁਰ ਅੰਦਰ
ਬਾਤ-ਬਤਾਂਗੜ ਦੇ ਵਿੱਚ ਕੱਚੇ,ਕਿਧਰੇ ਰੰਗ ਖਿਲ਼ਾ ਨਾ ਦੇਵੀਂ

ਪੀਤੇ ਜਾਮ ਬੜੇ ਕੁਰਬਾਨੀ ਦੇ,ਚੁੰਮੇ ਫਾਂਸੀ ਦੇ ਫੰਦੇ
ਅੱਖੀਆਂ ਚੋਂ ਦਰਿਆ ਏ ਰੋਹ ਦੇ, ਉਬਲ਼ੇ ਯਾਰ ਡੁਲ਼ਾ ਨਾ ਦੇਵੀਂ

ਰੰਗ ਚੜਾ ਕੇ ਭੇਖਾਂ ਦੇ ਨਾ ਉਲਝਾ ਜਾਵੀਂ ਰੰਗਾਂ ਵਿੱਚ ਹੀ
“ਬਾਲੀ” ਵਾਰਿਸ ਕਿਰਤੀ ਦਾ ਬਣ, ਗੱਲੀਂ ਜ਼ਹਿਰ ਪਿਲਾ ਨਾ ਦੇਵੀਂ

ਬਾਲੀ ਰੇਤਗੜੵ
+919465129168

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਪੰਜਾਬ ਵਿੱਚ ਟ੍ਰੈਫਿਕ ਨਿਯਮਾਂ ਦੀ ਅਨਦੇਖੀ”
Next articleਬੁੱਲ੍ਹ ਕਿੱਦਾਂ ਮੈਂ ਸੀਅ ਕੇ ਰੱਖਾਂ