(ਸਮਾਜ ਵੀਕਲੀ)
ਦਿਲਬਰਾ ਤੂੰ ਦਿਲਬਰੀ ਦੀ ਧੜਕਣਾ।
ਬਖ਼ਸ਼ ਦਿੱਤੀ ਲਾਜ ਤੈਨੂੰ ਸੱਜਣਾ।
ਪਿਆਰ ਦਾ ਸੰਗੀਤ ਹੈ ਇਹ ਜਿੰਦਗੀ,
ਮਹਿਫਲਾਂ ਦੀ ਸ਼ਾਨ ਇਸ ਨੂੰ ਸਮਝਣਾ।
ਲੋਚਦਾ ਹੈ ਮਨ ਹਮੇਸ਼ਾਂ ਦੀਦ ਨੂੰ,
ਸਾਮ੍ਹਣੇ ਤੂੰ ਬੈਠ ਮੇਰੇ ਸੱਜਣਾ।
ਵਕਤ ਦੀ ਆਬੋ ਹਵਾ ਹੈ ਸਾਜਸ਼ੀ,
ਵਕਤ ਦੀ ਤੂੰ ਨਬਜ਼ ਨੂੰ ਪਹਿਚਾਨਣਾ।
ਨੇਰ ਗਰਦੀ ਜ਼ੋ ਚੁਫੇਰੇ ਸ਼ਹਿਰ ਦੇ,
ਪੁੰਨਿਆਂ ਦੇ ਚੰਨ ਕਰ ਹੁਣ ਚਾਨਣਾ।
ਬੁਜ਼ਦਿਲੀ ਤਾਂ ਮਕਰ ਕਰਕੇ ਸਿਮਟਗੀ,
ਜਿੰਦਾ ਦਿਲੀ ਨੇ ਫ਼ਖਰ ਵਿਚ ਹੈ ਨੱਚਣਾ।
ਮੇਜਰ ਸਿੰਘ ਰਾਜਗੜ੍ਹ