ਗ਼ਜ਼ਲ

ਸੁਰਜੀਤ ਸਿੰਘ ਲਾਂਬੜਾ

(ਸਮਾਜ ਵੀਕਲੀ)

ਰਾਤੀਂ ਤੱਕੀਏ ਜੇ ਰੱਬ ਦੇ ਪਿਆਰਿਆਂ ਦੇ ਵੱਲ।
ਰਹਿਣ ਸੁਰਤ ਟਿਕਾਈ ਚੰਨ, ਤਾਰਿਆਂ ਦੇ ਵੱਲ।

ਰਜ਼ਾ ਰੱਬ ਦੀ ਜੋ ਰਹਿੰਦੇ ਭਾਵੇਂ ਦੁੱਖ ਘਣੇ ਸਹਿੰਦੇ,
ਕਦੇ ਝਾਕਦੇ ਨਹੀਂ ਉੱਚਿਆਂ ਚੁਬਾਰਿਆਂ ਦੇ ਵੱਲ।

ਸੁਖੀ ਰਹਿਣ ਓਹੀ ਬੰਦੇ ਤਨੋਂ ਹੋਣ ਭਾਵੇਂ ਨੰਗੇ,
ਨਾ ਜੋ ਤੱਕਦੇ ਬੇਗਾਨਿਆਂ ਸਹਾਰਿਆਂ ਦੇ ਵੱਲ।

ਚੋਣਾਂ ਵੇਲੇ ਨੇਤਾ ਸਾਰੇ, ਲੋਕਾਂ ਤਾਈਂ ਲਾਉਂਦੇ ਲਾਰੇ,
ਅੱਖ ਰੱਖਦੇ ਨੇ ਸੱਤਾ ਗਲਹਾਰਿਆਂ ਦੇ ਵੱਲ।

ਪੰਜਾਬੀਆਂ ਦੇ ਭੰਗੜੇ ‘ਚ ਢੋਲ ਦੇ ਡੱਗੇ ਦੇ ਉੱਤੇ,
ਜੱਗ ਦੇਖਦਾ ਏ ਬਾਹਾਂ ਦੇ ਉਲਾਰਿਆਂ ਦੇ ਵੱਲ।

ਸੁਘੜ ਸਿਆਣਿਆਂ ਦੀ ਪੈੜ ਨੱਪ ‘ਲਾਂਬੜਾ’ ਤੂੰ,
ਧਰੀਂ ਪੈਰ ਸਦਾ ਉਨ੍ਹਾਂ ਦੇ ਇਸ਼ਾਰਿਆਂ ਦੇ ਵੱਲ।

ਸੁਰਜੀਤ ਸਿੰਘ ਲਾਂਬੜਾ

 ਸੰਪਰਕ :92177-90689
100 -ਏ ,ਭਾਈ ਹਿੰਮਤ ਸਿੰਘ ਨਗਰ ,ਬਲਾਕ -ਬੀ, ਦੁੱਗਰੀ ,ਲੁਧਿਆਣਾ,ਪੰਜਾਬ 

 

Previous articleਮੈਂ ਪਿੰਡ ਭੱਜ ਜਾਂਵਾਂ
Next articleਕੁਦਰਤ , ਵਾਤਾਵਰਣ ਤੇ ਪੰਛੀਆਂ ਪ੍ਰਤੀ ਸਮਰਪਿਤ ਮੇਰੇ ਪਿਆਰੇ ਸਕੂਲ ਦੇ ਪਿਆਰੇ ਵਿਦਿਆਰਥੀ