(ਸਮਾਜ ਵੀਕਲੀ)
ਗਿਲੇ ਸ਼ਿਕਵੇ ਸ਼ਿਕਾਇਤਾਂ ਇਸ ਤਰਾਂ ਨਿੱਤ ਠੀਕ ਨਈਂ
ਮੁਹੱਬਤ ਵਿੱਚ ਸਜ਼ਾਵਾਂ ਇਸ ਤਰਾਂ ਨਿੱਤ ਠੀਕ ਨਈਂ।
ਸਮੇਂ ਦੇ ਹਾਣ ਦਾ ਹੋਣਾ ਸਮੇਂ ਦੀ ਲੋੜ ਹੈ,
ਬਦਲਣਾ ਨਾਲ ਵਾਅਵਾਂ ਇਸ ਤਰਾਂ ਨਿੱਤ ਠੀਕ ਨਈਂ।
ਖਰਾ ਮੈਂ ਨਈਂ ਜੁ ਤੇਰੀ ਨਜ਼ਰ ਵਿੱਚ ਬੇਵੱਸ ਹਾਂ,
ਤਿਰਾ ਵਿਸ਼ਵਾਸ ਤੋੜਾਂ ਇਸ ਤਰਾਂ ਨਿੱਤ ਠੀਕ ਨਈਂ।
ਤਿਰਾ ਘਰ ਜੇ ਮਿਰਾ ਘਰ ਹੈ ,ਮਿਰਾ ਘਰ ਵੀ ਤਿਰਾ,
ਮੈਂ ਤੇਰੇ ਦਰ ਤੇ ਆਵਾਂ ਇਸ ਤਰਾਂ ਨਿੱਤ ਠੀਕ ਨਈਂ।
ਬਦਲਦੇ ਰਹਿਣ ਨਿੱਤ ਦਸਤੂਰ ਜੱਗ ਦੀ ਰੀਤ ਹੈ,
ਤੂੰ ਵੀ ਬਦਲੇਂ ਵਫਾਵਾਂ ਇਸ ਤਰਾਂ ਨਿੱਤ ਠੀਕ ਨਈ।
ਬਣੀ ਤੂੰ ਰੋਸ਼ਨੀ ਐ ‘ਜੀਤ’ ਹੋਰਾਂ ਵਾਸਤੇ,
ਕਿਸੇ ਦੇ ਐਬ ਤੱਕਦਾਂ ਇਸ ਤਰਾਂ ਨਿੱਤ ਠੀਕ ਨਈਂ।
ਅਮਰਜੀਤ ਸਿੰਘ ਜੀਤ
9417287122