(ਸਮਾਜ ਵੀਕਲੀ)
ਦੁਨੀਆਂ ਦੀ ਦੌੜ ਵਿੱਚੋਂ ਪਿੱਛੇ ਰਹਿ ਗਿਆ ਹਾਂ ਮੈਂ
ਬੇਗਾਨਿਆਂ,ਆਪਣਿਆਂ ਦੀ ਮਾਰ ਸਹਿ ਗਿਆ ਹਾਂ ਮੈਂ
ਦੇਖ ਲਿਆ ਜਗਤ ਤਮਾਸ਼ਾ ਦੁਨੀਆਂ ਦਾਰੀ ਦਾ
ਲੱਗ ਇੱਕ ਖੂੰਜੇ ਦੇ ਵਿਚ ਹੁਣ ਬਹਿ ਗਿਆ ਹਾਂ ਮੈਂ
ਸੱਚ ਲਿਖਣ ਸੱਚ ਬੋਲਣ ਗੱਲ ਸੱਚੀ ਕਰਨ ਵਾਲਾ
ਪਤਾ ਨਹੀਂ ਕਦੋਂ ਝੂਠ ਦੇ ਰਸਤੇ ਪੈ ਗਿਆ ਹਾਂ ਮੈਂ
ਵਾਹ ਵਾਹ ਕਰਦੇ ਮੇਰੀ ਜਿਹੜੇ ਕਦੇ ਨਹੀਂ ਸਨ ਥੱਕਦੇ
ਪਤਾ ਨਹੀਂ ਉਨ੍ਹਾਂ ਦੇ ਮੂੰਹੋਂ ਵੀ ਕਿਵੇਂ ਲਹਿ ਗਿਆ ਹਾਂ ਮੈਂ
ਧੱਕੇ ਧੌਲ਼ੇ ਹਮਲੇ ਕੀਤੇ ਬਹੁਤ ਮੇਰੇ ਉਤੇ ਸਭ ਨੇ
ਆਪਣੇ ਬੇਗਾਨਿਆਂ ਦਿੱਤੇ ਦੁੱਖੜੇ ਕਹਿ ਗਿਆ ਹਾਂ ਮੈਂ
ਸਮਾਜ ਵਿਰੋਧੀ ਅਨਸਰ ਜੋ ਸਮਾਜ ਨੂੰ ਵਿਗਾੜਦੇ
ਸਿਰ ਉੱਤੇ ਬੰਨ੍ਹ ਕੱਫ਼ਣ ਇਨ੍ਹਾਂ ਨਾਲ ਖਹਿ ਗਿਆ ਹਾਂ ਮੈਂ
ਉਹ ਤਾਂ ਸੀ ਬੇਗਾਨੇ ਗੱਲਾਂ ਕਰਗੇ ਚਲੋ ਕੋਈ ਨਹੀਂ
ਦੁੱਖ ਹੈ ਬੱਬੀ ਨੂੰ ਆਪਣਿਆਂ ਹੱਥੋਂ ਢਹਿ ਗਿਆ ਹਾਂ ਮੈਂ
ਬਲਬੀਰ ਸਿੰਘ ਬੱਬੀ
7009107300