ਗ਼ਜ਼ਲ

 (ਸਮਾਜ ਵੀਕਲੀ) 
ਕੀ ਕਰੀਏ ਜੀ ਸਾਰੇ ਪਾਸੇ ਰੱਖਣੇ ਪੈਂਦੇ ਨੇਂ
ਮੈਂ  ਕੱਲੀ  ਨੂੰ ਚਾਰੇ ਪਾਸੇ ਰੱਖਣੇ ਪੈਂਦੇ ਨੇਂ
ਦਿਨ ਨੂੰ ਰਾਤ ਤੇ ਰਾਤ ਨੂੰ ਦਿਨ ਬਣਾਉਣਾ ਪੈਂਦਾ ਏ
ਸੂਰਜ ,   ਚੰਨ   ਸਿਤਾਰੇ  ਪਾਸੇ  ਰੱਖਣੇ  ਪੈਂਦੇ  ਨੇਂ
ਇਹ ਕਾਨੂੰਨ ਦੀ ਬਾਲਾ-ਦਸਤੀ ਮਾੜੇ ਲਈ ਏ ਬੱਸ
ਹਰ   ਕਾਜ਼ੀ   ਨੂੰ   ਭਾਰੇ   ਪਾਸੇ   ਰੱਖਣੇ  ਪੈਂਦੇ  ਨੇਂ
ਸਾਡਾ ਮਿਲਣਾ ਕੁੱਝ ਇਸ ਲਈ ਵੀ ਚੁਭਦਾ ਏ ਦੁਨੀਆ ਨੂੰ
ਸਾਨੂੰ     ਦੁਨੀਆਦਾਰੇ     ਪਾਸੇ      ਰੱਖਣੇ     ਪੈਂਦੇ    ਨੇਂ
ਤਾਹਿਰਾ ਪਿਆਰ ਚ ਇੰਜ ਦਾ ਵੀ ਇਕ ਵੇਲ਼ਾ ਆਉਂਦਾ ਏ
ਖਾਬੀਂ    ਮਹਿਲ    ਉਸਾਰੇ    ਪਾਸੇ    ਰੱਖਣੇ   ਪੈਂਦੇ   ਨੇਂ
ਤਾਹਿਰਾ ਸਰਾ
Previous articleਸ਼ੁੱਭ ਰਾਤਰੀ ਦੇ ਸੁਨੇਹੇ ਦਾ ਦਰਦ ! (ਚੰਦ ਵਿਹੂਣੀ ਰਾਤ)
Next article“ਦਿਲ ਦੀ ਆਵਾਜ਼”