ਗ਼ਜ਼ਲ

ਤਾਹਿਰਾ ਸਰਾ
 (ਸਮਾਜ ਵੀਕਲੀ)
ਤੇਰੇ  ਬਿਨ   ਜੋ  ਸਾਹ  ਲੈਣਾ  ਏ
ਅੱਡੀਆਂ ਚੁੱਕ ਕੇ  ਫਾਹ  ਲੈਣਾ ਏ
ਤੂੰ  ਬਸ  ਮੁੱਖ  ਪਰਤਾਣਾ, ‘ਤੇ  ਮੈਂ
ਮੂੰਹ  ‘ਤੇ  ਕਾਟਾ  ਵਾਹ  ਲੈਣਾ  ਏ
ਦਮ ਦਾ ਕੋਈ ਵਿਸਾਹ ਨਹੀਂ ਹੁੰਦਾ
ਦਮ  ਦਾ  ਆਪ  ਵਿਸਾਹ ਲੈਣਾ ਏ
ਡਾਹਢੇ  ਨਾਲ਼  ਮੁਕੱਦਮਾ ਚਲਦਾ
ਵੇਲਾ  ਅਸੀਂ   ਗਵਾਹ   ਲੈਣਾ  ਏ
ਤਾਹਿਰਾ ਪਿਆਰ ਜੇ ਵਿਕਣੇ ਆਵੇ
ਲੋਕਾਂ     ਅੰਨ੍ਹੇਵਾਹ     ਲੈਣਾ    ਏ
ਤਾਹਿਰਾ ਸਰਾ
Previous articleਹਰਦੇਵ ਸਿੰਘ ਬੋਪਾਰਾਏ ਰਿਜਰਵੇਸ਼ਨ ਚੋਰ ਫੜ੍ਹੋ ਮੋਰਚੇ ਦੇ ਮਾਲਵਾ ਜੋਨ ਇੰਚਾਰਜ ਨਿਯੁਕਤ, ਮਿਲੀ ਜਿੰਮੇਵਾਰੀ ਨੂੰ ਇਮਨਦਾਰੀ ਅਤੇ ਤਨਦੇਹੀ ਨਾਲ ਨਿਭਾਵਾਗਾਂ – ਬੋਪਾਰਾਏ
Next articleਗ਼ਜ਼ਲ