(ਸਮਾਜ ਵੀਕਲੀ)
ਸਤਲੁਜ ਹਾਂ ਮੈਂ, ਤੂੰ ਔੜ ਰਹੀ, ਰਿਸ਼ਤਾ ਇਹ ਨਾ ਜੂਹਾਂ ਦਾ
ਨਾ ਸਮਝੀਂ ਵਸਲ ਪਲਾਂ ਦਾ ਹੀ , ਇਹ ਤਾਂ ਰਿਸ਼ਤਾ ਰੂਹਾਂ ਦਾ
ਟੱਕਰਿਆ ਹਾਂ ਬਣ ਛੱਲ ਕਦੇ, ਵਰਿਆਂ ਬੱਦਲ ਬਣ ਬਣ ਕੇ
ਤੈਨੂੰ ਮਿਲਣ ਲਈ ਤੜਫ਼ਿਆ ਹਾਂ, ਮੈਂ ਬਣ ਪਾਣੀ ਖੂਹਾਂ ਦਾ
ਸਿੰਧ ਕਦੇ ਮੈਂ ਜੇਲਮੵ ਬਣ ਕੇ, ਮਿਲਿਆਂ ਰਾਵੀ ਹੋ ਹੋ ਕੇ
ਹੱਦਾਂ ਬੰਨੇ ਸਭ ਤੋੜ ਮਿਲਿਆਂ, ਚੋਅ ਲੈ ਤੇਲ ਬਰੂਹਾਂ ਦਾ
ਰੋ ਰੋ ਦਰਦ ਸਦਾ ਹੰਡਾਵਾਂ , ਹੋ ਚੁੱਪ ਬਿਆਸ ਵਹਾਂ
ਮੈਂ ਪੰਜਾਬ ਬਣਾ, ਸਿਤਮ ਸਹਾਂ ਜਬਰ, ਮਾਰਾਂ ,ਧੱਕਾਂ, ਧੂਹਾਂ ਦਾ
ਕਿਉਂ ਤੇਰੀ ਪਿਆਸ ਬੁਝਾ ਕੇ ਵੀ, ਬੇ-ਕਦਰਾ ਹੋ ਰੁਲ਼ਿਆ ਮੈਂ
ਚੇਤੇ ਵਿੱਚ ਉਕਰਿਆ “ਬਾਲੀ”, ਪਿਆਰ ਤੇਰੀਆਂ ਛੂਹਾਂ ਦਾ
ਬਾਲੀ ਰੇਤਗੜੵ
+919465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly