(ਸਮਾਜ ਵੀਕਲੀ)
ਸਫਰ ਤੋਂ ਨਾ ਡਰੀਂ।
ਕਦਮ ਅੱਗੇ ਧਰੀਂ।
ਸੁਣੀ ਹਰ ਸਖਸ਼ ਦੀ,
ਮਗਰ ਦਿਲ ਦੀ ਕਰੀਂ।
ਜੇ ਚਾਹੁਣੈ ਪਿਆਰ ਨੂੰ,
ਸਿਤਮ ਵੱਡੇ ਜਰੀਂ।
ਹੈ ਜੀਵਨ ਇੱਕ ਭੰਵਰ,
ਤੂੰ ਹਰ ਹੀਲੇ ਤਰੀਂ।
ਇਵੇਂ ਦਹਿਸ਼ਤ ‘ਚ ਤੂੰ,
ਨਾ ਡਰ ਡਰ ਕੇ ਮਰੀਂ।
ਵਤਨ ਲਈ ਮਰਨ ਦਾ,
ਦਿਲੀਂ ਜਜ਼ਬਾ ਭਰੀਂ।
ਭਟਕ ਨਾ ਦਰ-ਬ-ਦਰ,
ਕਿ ਰਹਿ ਇੱਕ ਹੀ ਦਰੀਂ।
ਇਹ ਜ਼ਿਹਨੀ ਫਰਕ ਹੈ,
ਜੋ ਦਿਸਦੈ ਹਰ ਘਰੀਂ।
ਬਿਸ਼ੰਬਰ ਅਵਾਂਖੀਆ
9781825255
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly