ਗ਼ਜ਼ਲ

(ਸਮਾਜ ਵੀਕਲੀ)

 

•ਹਰ ਵੇਲੇ ਦਿਲ ਨੂੰ ਤਰਸਾਉਣਾ ਚੰਗਾ ਨਹੀਂ l
ਬਿੰਨ ਬੋਲੇ ਕੋਲੋਂ ਲੰਘ ਜਾਣਾ ਚੰਗਾ ਨਹੀਂ l

•ਮੇਰੀ ਵੀ ਕੋਈ ਗੱਲ ਮੰਨ ਕੇ ਦੇਖ ਕਦੇ,
ਹਰ ਵੇਲੇ ਆਪਣੀ ਹੀ ਪੁਗਾਉਣਾ ਚੰਗਾ ਨਹੀਂ l

•ਤੈਨੂੰ ਵੀ ਤਾਂ ਲੋੜ ਮੇਰੀ ਪੈ ਸਕਦੀ ਏ,
ਸਾਥ ਮੇਰਾ ਛੱਡ ਕੇ ਤੁਰ ਜਾਣਾ ਚੰਗਾ ਨਹੀਂ l

•ਆਪਣੇ ਦਿਲ ਵਿੱਚ ਭਰ ਲੈ ਰੰਗ ਮੁੱਹਬਤ ਦੇ,
ਖਾਲੀ ਏਸ ਜਹਾਨੋਂ ਜਾਣਾ ਚੰਗਾ ਨਹੀਂ l

•ਜੋ ਨਾ ਜਾਣੇ ਤੇਰੇ ਦਿਲ ਦੀਆਂ ਰਮਜ਼ਾਂ ਨੂੰ,
ਉਸ ਨੂੰ ਆਪਣਾ ਹਾਲ ਸੁਨਾਉਣਾ ਚੰਗਾ ਨਹੀਂ l

•ਬਿਰਹਾ ਦੀ ਅੱਗ ਜੀਣ ਨਾ ਦਿੰਦੀ ਸਾੜ ਦਵੇ,
ਭੱਠੀ ਦੇ ਵਿੱਚ ਤਨ ਤਪਾਉਣਾ ਚੰਗਾ ਨਹੀਂ l

•ਭੁੱਲ ਜਾ ਸਾਰੇ ਸ਼ਿਕਵੇ ਆ ਜਾ ਕੋਲ ਮੇਰੇ,
ਨਿੱਕੀ ਜੇਹੀ ਗੱਲ ਭੜਕਾਉਣਾ ਚੰਗਾ ਨਹੀਂ l

ਮਨਜੀਤ ਕੌਰ ਮੀਸ਼ਾ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਹ ਸੁਲਤਾਨ ਕ੍ਰਿਕਟ ਕਲੱਬ ਦਾ ਰਾਜ ਪੱਧਰੀ ਕਿ੍ਕਟ ਟੂਰਨਾਮੈਂਟ 4 ਦਸੰਬਰ ਨੁੰ ਸ਼ੁਰੂ- ਵਿਰਕ,ਅੰਗਰੇਜ਼. ਸੈਣੀ
Next articleਐੱਸ ਡੀ ਕਾਲਜ ‘ਚ ਰਾਸ਼ਟਰੀ ਏਕਤਾ ਦਿਵਸ ਸਬੰਧੀ ਸਮਾਗਮ