ਗ਼ਜ਼ਲ

(ਸਮਾਜ ਵੀਕਲੀ)

ਬੜੇ ਯਤਨ ਕੀਤੇ ਇਸ ਦਿਲ ਨੂੰ ਸਮਝਾਉਣ ਵਾਸਤੇ
ਮਰ ਕੇ ਵੀ ਜੀਅ ਲਿਆ ਉਸਨੂੰ ਭੁਲਾਉਣ ਵਾਸਤੇ

ਸਾਰੀਆਂ ਰੁੱਤਾਂ ਦੇ ਸਾਰੇ ਰੰਗ ਸਾਂਭ ਸਾਂਭ ਕੇ ਰੱਖੇ
ਕੋਈ ਰੰਗ ਰਾਸ ਨਾ ਆਇਆ ਉਹਦੇ ਲਾਉਣ ਵਾਸਤੇ

ਅੰਬਰੋੰ ਚੰਨ ਤਾਰੇ ਤੋੜਨ ਦਾ ਵੀ ਹੌਂਸਲਾ ਸੀ ਰੱਖਿਆ
ਕੋਈ ਤਾਰਾ ਨਾ ਲੱਭਿਆ ਉਹਦੇ ਮੱਥੇ ਸਜਾਉਣ ਵਾਸਤੇ

ਉਹਦੇ ਹਰ ਕਦਮ ਅੱਗੇ ਸਦਾ ਹੀ ਫੁੱਲ ਵਿਛਾਉਂਦੇ ਰਹੇ
ਆਪਣਾ ਦਿਲ ਵੀ ਰੱਖਿਆ ਪੈਰਾਂ’ਚ ਠੁਕਰਾਉਣ ਵਾਸਤੇ

ਕਦੇ ਵਸਲਾਂ ਦੇ ਤੇ ਕਦੇ ਹਿਜ਼ਰਾਂ ਦੇ ਗੀਤ ਲਿਖਦੇ ਰਹੇ
ਉਸਦਾ ਸੁਰ ਨਾ ਨਸੀਬ ਹੋਇਆ ਇਸਨੂੰ ਗਾਉਣ ਵਾਸਤੇ

ਉਹਦੀ ਖ਼ਾਮੋਸ਼ੀ ਤੇ ਬੇਰੁਖੀ ਨੂੰ ‘ਸੋਹੀ’ ਸਮਝ ਨਾ ਸਕਿਆ
ਖੁਦ ਬੁਜ਼ਦਿਲ ਕਹਾਇਆ ਉਸਦੇ ਦੋਸ਼ ਮਿਟਾਉਣ ਵਾਸਤੇ

ਗੁਰਮੀਤ ਸਿੰਘ ਸੋਹੀ
ਪਿੰਡ- ਅਲਾਲ (ਧੂਰੀ)
M.- 9217981404

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਹਿਤਪੁਰ ਵਿਖੇ ਮਾਪੇ ਅਧਿਆਪਕ ਮਿਲਣੀ ਸਫਲਤਾਪੂਰਵਕ ਸੰਪੰਨ ਹੋਈ
Next articleਸੱਚ ਉੱਪਰ ਝੂਠ ਦਾ ਕਬਜ਼ਾ