(ਸਮਾਜ ਵੀਕਲੀ)
ਮੱਥੇ ਤੇ ਹੱਥ ਧਰ ਕੇ ਜਿਸ ਨੇ ਪਾ ਲਈ ਸ਼ਾਮ,
ਜੀਵਨ ਦੇ ਵਿੱਚ ਉਸ ਨੇ ਪਾਣਾ ਕਿਹੜਾ ਮੁਕਾਮ?
ਉਸ ਨੂੰ ਇੱਜ਼ਤ ਬਣਾਉਣ ਲਈ ਲੱਗ ਜਾਂਦੇ ਸਾਲ,
ਜੇ ਬੰਦਾ ਹੋ ਜਾਵੇ ਇਕ ਵਾਰੀ ਬਦਨਾਮ।
ਦੋਹੀਂ ਪਾਸੀਂ ਜਾਨਾਂ ਦਾ ਹੋਵੇ ਨੁਕਸਾਨ,
ਜਦ ਵੀ ਸਰਹੱਦਾਂ ਤੇ ਛਿੜ ਪੈਂਦੀ ਹੈ ਲਾਮ।
ਕਾਮੇ ਨੂੰ ਤਾਂ ਰੋਟੀ ਕੰਮ ਕਰਕੇ ਹੀ ਮਿਲਣੀ,
ਚਾਹੇ ਉਹ ਜਿੰਨਾ ਮਰਜ਼ੀ ਲਏ ਰੱਬ ਦਾ ਨਾਮ।
ਨਸ਼ਿਆਂ ਨੂੰ ਲੱਗ ਗਏ ਇੱਥੇ ਜਿਨ੍ਹਾਂ ਦੇ ਪੁੱਤ,
ਉਹਨਾਂ ਆਪਣੇ ਮਾਂ-ਪਿਉ ਵੀ ਕੀਤੇ ਬਦਨਾਮ।
ਮਾਂ-ਪਿਉ ਤੋਂ ਕੰਨੀ ਕਤਰਾਉਂਦੇ ਬਹੁਤੇ ਪੁੱਤ,
ਟਾਵੇਂ ਟਾਵੇਂ ਹੀ ਕਰਦੇ ਉਨ੍ਹਾਂ ਨੂੰ ਪ੍ਰਣਾਮ।
ਸਾਰਾ ਦਿਨ ਉਹ ਉਨ੍ਹਾਂ ਨੂੰ ਓਏ ਕਹਿ ਕੇ ਬੁਲਾਉਣ,
ਧਨਵਾਨਾਂ ਨੇ ਨੌਕਰ ਰੱਖੇ ਸਮਝ ਗੁਲਾਮ।
ਉਸ ਦਾ ਹਾਕਮ ਜਿਉਣਾ ਔਖਾ ਕਰ ਦਿੰਦੇ ਨੇ,
ਜਿਸ ਤੇ ਲੱਗ ਜਾਵੇ ਸੱਚ ਬੋਲਣ ਦਾ ਇਲਜ਼ਾਮ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ -144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly