ਗ਼ਜ਼ਲ

(ਸਮਾਜ ਵੀਕਲੀ)

ਪੈਸੇ ਪਿੱਛੇ ਭੱਜਿਆ ਫਿਰਦਾ ਬੰਦਾ ਹੈ,
ਏਸੇ ਗੱਲ ਨੇ ਬਣਾਇਆ ਉਸ ਨੂੰ ਮੰਦਾ ਹੈ।
ਕੰਮ ਕਰਵਾ ਕੇ ਉਹ ਚੰਗੇ ਨੋਟ ਕਮਾਵੇ,
ਕੁੱਝ ਚਿਰ ਤੋਂ ਉਸ ਨੇ ਤੋਰਿਆ ਇਹ ਧੰਦਾ ਹੈ।
ਉਸ ਦੇ ਮਾੜੇ ਕੰਮਾਂ ਤੋਂ ਸਾਰੇ ਦੁਖੀ ਨੇ,
ਨਾ ਜਾਣੇ ਉਸ ਨੇ ਕਦ ਬਣਨਾ ਬੰਦਾ ਹੈ।
ਕੂੜਾ ਤੇ ਲਿਫਾਫੇ ਇਨ੍ਹਾਂ ਵਿੱਚ ਸੁੱਟ ਬੰਦੇ ਨੇ,
ਨਹਿਰਾਂ ਦਾ ਪਾਣੀ ਕਰ ਦਿੱਤਾ ਗੰਦਾ ਹੈ।
ਉਸ ਦੇ ਮਨ-ਮੰਦਰ ਵਿੱਚ ਕੀ ਹੈ, ਰੱਬ ਜਾਣੇ,
ਜੋ ਬੁੱਲ੍ਹਾਂ ਨੂੰ ਲਾ ਕੇ ਬੈਠਾ ਜਿੰਦਾ ਹੈ।
ਖ਼ਬਰੇ ਕਦ ਇਸ ਤੋਂ ਰਾਹਤ ਮਿਲਣੀ ਸਭ ਨੂੰ,
ਮਹਿੰਗਾਈ ਤੋਂ ਤੰਗ ਹਰਿਕ ਬਾਸ਼ਿੰਦਾ ਹੈ।

ਮਹਿੰਦਰ ਸਿੰਘ ਮਾਨ
ਸਲੋਹ ਰੋਡ ਨਵਾਂ ਸ਼ਹਿਰ-9915803554

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਪਰਵਾਸ