(ਸਮਾਜ ਵੀਕਲੀ)
ਨਫ਼ਰਤ ਦੀ ਜਿਥੋਂ ਆਉਂਦੀ ਬਦਬੂ
ਉੱਥੇ ਜਾ ਫੁੱਲਾਂ ਦਾ ਵਪਾਰ ਕਰਾਂਗੇ
ਵੈਰੀ ਹੋਵੇ ਭਾਵੇਂ ਕੋਈ ਹੋਵੇ ਮਿੱਤਰ
ਸਭਨਾਂ ਨੂੰ ਦਿਲੋਂ ਪਿਆਰ ਕਰਾਂਗੇ
ਨਾ ਅਮੀਰ ਗਰੀਬ ਨਾ ਛੋਟਾ ਵੱਡਾ
ਹੱਥ ਜੋੜ ਸਭ ਦਾ ਸਤਿਕਾਰ ਕਰਾਂਗੇ
ਗੁੱਸੇ ਗਿਲ਼ੇ ਨਾ ਰੱਖਣੇ ਕਿਸੇ ਨਾਲ
ਸਿਰ ਜੋੜ ਏਕੇ ਲਈ ਵਿਚਾਰ ਕਰਾਂਗੇ
ਪੱਤਝੜ ਦੇਖ ਨਾ ਮੁਰਝਾਈਏ ਕਦੇ
ਬਹਾਰ ਆਉਣ ਦਾ ਇੰਤਜ਼ਾਰ ਕਰਾਂਗੇ
ਇੱਕ ਦੂਜੇ ਨਾਲ ਸਾਂਝਾ ਪਾ ਕੇ ‘ਸੋਹੀ’
ਰਿਸ਼ਤਿਆਂ ਦਾ ਉੱਚਾ ਮਿਆਰ ਕਰਾਂਗੇ
ਗੁਰਮੀਤ ਸਿੰਘ ਸੋਹੀ
ਪਿੰਡ-ਅਲਾਲ(ਧੂਰੀ)
ਮੋਬਾਈਲ 9217981404
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly