ਗ਼ਜ਼ਲ

ਬਲਜਿੰਦਰ ਸਿੰਘ " ਬਾਲੀ ਰੇਤਗੜੵ "
(ਸਮਾਜ ਵੀਕਲੀ)
ਹਾਰਿਆਂ ਮੈਂ ਟੁੱਟ ਕੇ ਤਾਂ,    ਚੰਨ ਤੇਰਾ ਹੋ ਗਿਐ
ਕਿਸਮਤਾਂ ਨੇ , ਚੰਨ ਤੇਰਾ , ਬ੍ਹਹਿਮੰਡ ਮੇਰਾ ਹੋ ਗਿਐ
ਧਰਤ ਤੋਂ ਆਕਾਸ਼ ਤਾਈਂ , ਪਸਰਿਆ ਜੋ ਮੂਲ ਹੈ
ਘਰ ਅਸਾਡੇ ਓਸਦਾ ਤਾਂ ,  ਨਿੱਤ ਫ਼ੇਰਾ ਹੋ ਗਿਐ
ਪੂਜਦਾ ਹੈਂ ਲੋਥੜੇ ਨੂੰ ,   ਐ ਰਕੀਬਾ ਪੂਜ ਤੂੰ
ਹਿਜਰ ਵਿਚ ਹਰ ਰੋਮ ਸਾਡਾ, ਖਾਸ਼ ਚਿਹਰਾ ਹੋ ਗਿਐ
ਕੁੱਝ ਪਲ ਦੀ ਜਿੰਦਗ਼ੀ ਏ , ਗੁਜ਼ਰ ਜਾਣੀ ਯਾਦ ਬਣ
ਮੰਨਿਆ ਕਿ ਬੇਵਫ਼ਾ ਦਾ, ਛਲ਼ ਬਥੇਰਾ ਹੋ ਗਿਐ
“ਰੇਤਗੜੵ” ਆਬਾਦ ਰਹਿਣੈ , ਬਦ ਦੁਆਵਾਂ ਲੱਖ ਦੇ
ਦੇਖ ਔਰਾ , ਤੇਜ਼ ਸਾਡਾ,    ਕੱਦ,  ਘੇਰਾ ਹੋ ਗਿਐ
        ਬਲਜਿੰਦਰ ਸਿੰਘ ” ਬਾਲੀ ਰੇਤਗੜੵ”
        919465129168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous article ਗੀਤ
Next articleਬਨਾਵਟੀ ਤਸਵੀਰ