ਗ਼ਜ਼ਲ.

(ਸਮਾਜ ਵੀਕਲੀ)

ਜਿਵੇਂ ਦਿਲ ਕਰੇ ਬੱਸ ਨਚਾਉਂਦਾ ਹੈ ਬੰਦਾ ।
ਹਮੇਸ਼ਾ ਹੀ ਅਪਣੀ ਪੁਗਾਉੰਦਾ ਹੈ ਬੰਦਾ।
ਤਮਾਸ਼ਾ ਬਣਾਕੇ ਜ਼ਮਾਨੇ ਦਾ ਮਹਿਰਮ
ਚਲਾਕੀ ਦੀ ਉਂਗਲ ‘ਤੇ ਨਚਾਉਂਦਾ ਹੈ ਬੰਦਾ
ਰਿਫ਼ਾਈਂਡ ਮਹਿੰਗਾ ਤੇ ਮਹਿੰਗੇ ਪਕੌੜੇ
ਮੁਹੱਬਤ ‘ਚ ਲਾਰੇ ਖਵਾਉਂਦਾ ਹੈ ਬੰਦਾ
ਵਿਆਹੇ ਹਮੇਸ਼ਾ ਕਿਉਂ ਰੋਂਦੇ ਨੇ ਲੋਕੀ
ਕੜਿੱਕੀ ‘ਚ ਫਸਕੇ ਸਤਾਉਂਦਾ ਹੈ ਬੰਦਾ
ਜਦੋਂ ਬਿਨ ਵਿਚਾਰੇ ਕਰੇ ਕੰਮ ਕੁਈ ਵੀ
ਤਾਂ ਐਂਵੇਂ ਹੀ ਵੇਲਾ ਵਹਾਉਂਦਾ ਹੈ ਬੰਦਾ
ਕਰੇਂਗੀ ਕੀ ਦੌਲਤ ਇਕੱਠੀ ਕਰੇਂ ਜੋ
‘ਪ੍ਰੀਤ’ ਹੱਥ ਖਾਲੀ ਸਿਧਾਉਂਦਾ ਹੈ ਬੰਦਾ
ਪਰਮ ‘ਪ੍ਰੀਤ’
ਬਠਿੰਡਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗ਼ਜ਼ਲ 
Next articleਕਵਿਤਾ