(ਸਮਾਜ ਵੀਕਲੀ)
ਦਿਨ ਚੜ੍ਹਦੇ ਨੂੰ ਦੇਖਿਆ ਸੂਰਜ ਦੀ ਰੌਸ਼ਨੀ ਬਥੇਰੀ ਸੀ
ਇਸ ਰੌਸ਼ਨੀ ਲਈ ਵੀ ਕਈ ਦੇਖੇ ਕਰਦੇ ਤੇਰੀ ਮੇਰੀ ਸੀ
ਨਾ ਝੱਖੜ ਨਾ ਘਟਾ ਤੇ ਨਾ ਹੀ ਤੂਫਾਨ ਦਾ ਸੀ ਕੋਈ ਖੌਫ
ਵਗਦੀ ਪੂਰ੍ਹੇ ਦੀ ਵਾਅ ਕਈਆਂ ਨੂੰ ਲਗਦੀ ਹਨ੍ਹੇਰੀ ਸੀ
ਤਿੱਖੇ ਕਰ ਲਏ ਖੰਜ਼ਰ ਦੂਰੋਂ ਸੁਣ ਛੈਣਿਆਂ ਦਾ ਸ਼ੋਰ
ਜਦ ਕੋਲ ਆਕੇ ਦੇਖਿਆ ਤਾਂ ਉਹ ਪ੍ਰਭਾਤ ਫੇਰੀ ਸੀ
ਅੱਖੀਆਂ ਵਾਲੇ ਸ਼ਹਿਰਾਂ ਵਿੱਚ ਹੀ ਅਕਸਰ ਹਾਦਸੇ ਹੁੰਦੇ ਦੇਖੇ
ਲੋਕੀ ਗੁਬੰਦ ਵਾਂਗੂ ਖੜੇ ਰਹੇ ਜਦ ਵੈਸੀਆਂ ਨੇ ਅਬਲਾ ਘੇਰੀ ਸੀ
ਸੋਕੇ ਨੇ ਫਸਲ ਸਾੜੀ ਤੇ ਕਰਜ਼ੇ ਦੀ ਭੇਟ ਕਿਸਾਨ ਚੜ੍ਹਿਆ
ਜੋ ਖੇਤਾਂ ਤੱਕ ਨਾ ਪਹੁੰਚਿਆ ਪਾਣੀ ਸਤਲੁਜ ਯਮੁਨਾ ਦਾ ਨਹਿਰੀ ਸੀ
ਫਿਰਕਾਪ੍ਰਸਤੀ ਹੀ ਇਨਸਾਨੀਅਤ ਨੂੰ ਲੀਰੋ ਲੀਰ ਹੈ ਕਰਦੀ ਆਈ
ਕਈਆਂ ਨੇ ਇਹ ਨਫਰਤ ਝੱਲੀ ਭਾਵੇਂ ਉਹ ਪੇਂਡੂ ਤੇ ਭਾਵੇਂ ਸ਼ਹਿਰੀ ਸੀ
ਬੜੀ ਔਖੀ ਹੁੰਦੀ ਪਰਖ ਵਤਨ ਦੇ ਗੱਦਾਰਾਂ ਤੇ ਵਫਾਦਾਰਾਂ ਦੀ
ਅਣਖੀ ਸੂਰਮੇ ਕਦੇ ਨਾ ਡੋਲੇ ਚਾਹੇ ਲੱਗੀ ਸੂਬੇ ਦੀ ਕਚਹਿਰੀ ਸੀ
ਰੱਬ ਦੇ ਨਾਂ ਤੇ ਹੀ ਹੱਟੀਆਂ ਪਾਕੇ ਬੈਠ ਗਏ ਕਈ ਚਿੱਟੇ ਬਗਲੇ
‘ਸੋਹੀ’ ਵਰਗੇ ਸਮਝ ਨਾ ਸਕੇ ਜੋ ਨਾਨਕ ਨੇ ਦੱਸੀ ਗੱਲ ਡੂੰਘੇਰੀ ਸੀ
ਗੁਰਮੀਤ ਸਿੰਘ ਸੋਹੀ
ਪਿੰਡ-ਅਲਾਲ (ਧੂਰੀ)
ਮੋਬਾਈਲ 9217981404
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly