(ਸਮਾਜ ਵੀਕਲੀ)
ਸੋਹਣਾ ਏ ਤਾਂ ਪਲ ਖਿੜਿਆ ਕਰ
ਨਾ ਨਫ਼ਰਤ ਅੰਦਰ ਸੜਿਆ ਕਰ
ਅੱਲ-ਵਲੱਲੀ ਕਰਕੇ ਹਰਕਤ
ਨਾ ਨਜ਼ਰ ਕਿਸੇ ਦੀ ਚੜਿਆ ਕਰ
ਲੋਕੀਂ ਤਾਂ ਦੋ ਮੂੰਹੇਂ ਹੁੰਦੇ
ਨਾ ਰਾਹ ਜਾਂਦੇ ਹੀ ਫੜਿਆ ਕਰ
ਫ਼ਿਕਰ ਤੇਰੇ ਵਿਚ ਚੱਲੇ ਮਰ ਵੇ
ਰੱਤੀ ਫ਼ਿਕਰ ਤਾਂ ਭੜਿਆ ਕਰ
ਹੁਸਨ ਬਥੇਰੇ ਰੁਲ਼ਦੇ ਵਿਕਦੇ
ਨਾ ਹੁਸਨ ਬਜ਼ਾਰੀ ਵੜਿਆ ਕਰ
ਰੋਜ਼ੀ-ਰਿਜ਼ਕ ਅਲਾਹੀ ਦਾਤਾਂ
ਨਾ ਚਿੰਤਾਂ ਦੇ ਵਿਚ ਹੜਿਆ ਕਰ
ਤੇਰੀ ਕਸਮ ਪਿਆਰੈਂ ਜਾਨੋਂ
ਇਹ ਨਜ਼ਰ ਕਦੇ ਤਾ ਪੜਿਆ ਕਰ
ਨਾਲ਼ ਸ਼ਰੀਕੇ ਬਾਜ਼ੀ ਰੱਬ ਦੇ
ਨਾ ਖੁਦ ਨੂੰ ਖੁਦ ਹੀ ਘੜਿਆ ਕਰ
ਰੱਬ ਜਿਹਾ ਏ ਤੂੰ ਤਾਂ ਯਾਰਾ
ਬਸ ਹੁਕਮ- ਰਜ਼ਾ ਵਿਚ ਖੜਿਆ ਕਰ
“ਰੇਤਗੜੵ” ਸਿਅਰ ਲਿਖਕੇ ਦਿਲ ਤੋਂ
ਤੂੰ ਨਾਲ਼ ਮਹੁੱਬਤ ਮੜਿਆ ਕਰ
ਬਲਜਿੰਦਰ ਸਿੰਘ “ਬਾਲੀ ਰੇਤਗੜੵ”
9465129168
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly