(ਸਮਾਜ ਵੀਕਲੀ)
ਅੱਜ ਘੱਲੂਘਾਰਾ ਦਿਵਸ ਆਇਆ ਜੀ
ਰਲ਼ ਮਿਲ਼ ਸੰਗਤਾਂ ਨੇ ਮਨਾਇਆ ਜੀ
ਬਾਬਾ ਧੁੰਮਾ ਪਾ ਕੇ ਪਹਿਲਾਂ ਰੱਫੜ ਬਹਿ ਗਿਆ
ਜਥੇਦਾਰ ਨਾ ਬੋਲੇ ਕਮੇਟੀ ਨੂੰ ਕਹਿ ਗਿਆ
ਪ੍ਰਧਾਨ ਸਾਬ ਨੂੰ ਵੀ ਉੱਪਰੋਂ ਹੁਕਮ ਆਇਆ
ਮਹਿਤੇ ਜਾ ਉਸਨੇ ਬਾਬੇ ਨੂੰ ਮਨਾਇਆ
ਪ੍ਰਧਾਨ ਡੇਰੇਦਾਰ ਦੇ ਪੈਰਾਂ ਵਿੱਚ ਬਹਿ ਗਿਆ
ਹੁਣ ਫਿਰ ਦੱਸੋ ਕੀ ਹੈ ਪਿੱਛੇ ਰਹਿ ਗਿਆ
ਪ੍ਰਧਾਨ ਲੇਲੜੀਆਂ ਜਿਹੀਆਂ ਕੱਢਦਾ ਦਿਸਿਆ
ਬਾਬਾ ਮੁਸ਼ਕਣੀ ਜਿਹਾ ਹਾਸਾ ਹੱਸਦਾ ਦਿਸਿਆ
ਭਿੰਡਰਾਂ ਵਾਲਿਆਂ ਦੀ ਹਨ ਯਾਦ ਮਨਾਉਂਦੇ
ਉਹਨਾਂ ਦੇ ਵਾਰਸ ਹੀ ਹਨ ਖਿੱਲੀ ਉਡਾਉਂਦੇ
ਇਹੀ ਬਾਬਾ ਕਰਦਾ ਸੀ ਉਨ੍ਹਾਂ ਲਈ ਅਰਦਾਸਾਂ
ਹੁਣ ਆਪਣੇ ਸੱਜਣਾਂ ਤੋਂ ਕਿਉਂ ਵੱਟਿਆ ਪਾਸਾ
ਕੋਈ ਹੋਰ ਗੋਲਕ ਤੇ ਚੜ੍ਹ ਕੇ ਬਹਿਜੂ
ਬਰਛੇ ਆਲਾ ਝੱਟ ਮਗਰ ਹੀ ਪੈਜੂ
ਉੰਝ ਕਹਿੰਦੇ ਅਕਾਲ ਤਖਤ ਹੈ ਮਹਾਨ
ਉੱਥੇ ਜਾ ਕੇ ਫਿਰ ਕਿਉਂ ਪਾਉਂਦੇ ਘਸਮਾਨ
ਗੁਰਬਾਣੀ ਅਨੁਸਾਰ ਗੱਜਿਆ ਗੜਗੱਜ
ਕੁੰਭੀਆਂ ਦਾ ਟੋਲਾ ਗਿਆ ਫਿਰ ਭੱਜ
ਕਰ ਦਿਓ ਕਿਰਪਾ ਬੱਬੀ ਉੱਤੇ ਗੁਰੂ ਜੀ
ਸਿੱਖ ਕੌਮ ਦੀ ਏਕਤਾ ਹੋ ਜਾਵੇ ਸ਼ੁਰੂ ਜੀ
ਬਲਬੀਰ ਸਿੰਘ ਬੱਬੀ



