“ਮੁੱਕੀਆਂ ਛੁੱਟੀਆਂ, ਕਰੋ, ਤਿਆਰੀ “

ਸੰਦੀਪ ਸਿੰਘ 'ਬਖੋਪੀਰ'

(ਸਮਾਜ ਵੀਕਲੀ)

ਬੱਚੇ ਹਲਕੇ,ਬਸਤੇ ਭਾਰੀ, ਮੁੱਕੀਆਂ ਛੁੱਟੀਆਂ,ਕਰੋ, ਤਿਆਰੀ,
ਮਾਮੇ, ਮਾਸੀ, ਭੂਆ ਦੇ,ਘਰ, ਅਸਾਂ ਨੇ ਆਉਣਾ ਅਗਲੀ ਵਾਰੀ।

ਸਕੂਲ ਵਾਲਾ ਕੰਮ ਕਰਕੇ ਪੂਰਾ,ਘੁੰਮਣ ਦੀ ਆਪਾਂ ਕਰੀ ਤਿਆਰੀ,
ਕਿੱਥੇ-ਕਿੱਥੇ ਸੀ ਜਾਣਾ ਆਪਾਂ, ਫੋਨ ਘੁੰਮਾਏ, ਵਾਰੋ-ਵਾਰੀ।

ਬੈਗ ‘ਚੁ ਸੋਹਣੇ ਕੱਪੜੇ ਪਾਕੇ, ਘੁੰਮਣ ਦੀ ਆਪਾ ਕਰੀ ਤਿਆਰੀ।
ਆਓ ਆਪਾ ਕਿੱਥੇ ਘੁੰਮੇ, ਦੱਸੀਏ ਸਭ ਨੂੰ ਵਾਰੋ-ਵਾਰੀ।

ਨਾਨੀ ਦੇ ਘਰ ਪਿੰਨੀਆਂ ਖਾਕੇ ,ਆਪਾ ਕੀਤੀ ਮਸਤੀ ਭਾਰੀ,
ਮਾਸੀ ਨੇ ਵੀ ਲਾਡ ਲਡਾਇਆ, ਚੀਜੀ ਦਿੱਤੀ ਬਹੁਤੀ ਸਾਰੀ।

ਭੂਆ ਦੇ ਘਰ ਨੱਚੇ ਟੱਪੇ, ਉੱਥੇ ਕੀਤੀ ਘੋੜ ਸਵਾਰੀ,
ਮਾਮਾ ਜੀ ਨਾਲ਼ ਮੇਲੇ ਜਾਕੇ, ਝੂਲੇ, ਝੂਟੇ, ਕਿੰਨੀ ਵਾਰੀ।

ਦੀਦੀ ਦੇ ਘਰ ਖਾਦਾ ਪੀਤਾ, ਛੁੱਟੀਆਂ ਦੇ ਵਿੱਚ ਕਿੰਨੀਂ ਵਾਰੀ,
ਆਂਟੀ ਜੀ ਨਾਲ ਪਾਰਕ ਘੁੰਮੇ, ਸ਼ੁਭਾ-ਸ਼ਾਮ ਅਸੀਂ ਦੋਵੀਂ ਵਾਰੀ।

ਪਾਪਾ ਜੀ ਨਾਲ ਵੇਖਣ ਗਏ ਸੀ, ਚੰਡੀਗੜ੍ਹ ਦੀ ਲੇਕ ਪਿਆਰੀ,
ਮੰਮੀ ਜੀ ਨਾਲ ਯੂ ਵੇਖਿਆ, ਵੇਖੀ ਜ਼ਿੰਦਗੀ ਜੰਗਲ਼ ਵਾਲੀ,

ਵੀਰੇ ਦੇ ਨਾਲ ਪੂਲ ਵੇਖਿਆ, ਪਾਣੀ ‘ਚੁ ਕੀਤੀ ਮਸਤੀ ਵਾਲੀ,
ਭਾਬੀ ਜੀ ਨਾਲ਼ ਜੰਗਲ ਬੁੱਕ‌ ਦੀ, ਆਪਾ ਵੇਖੀ ਫ਼ਿਲਮ ਪਿਆਰੀ।

ਘੁੰਮ ਘੁੰਮਕੇ ਪਰਤੇ ਘਰ ਨੂੰ, ਸਕੂਲ ਜਾਣ ਦੀ ਕਰੀ ਤਿਆਰੀ,
ਬਸਤਾ ਝਾੜ ਕਿਤਾਬਾਂ ਗਿਣੀਆਂ,ਹਰ ਵਿਸ਼ੇ ਦੀਆਂ ਵਾਰੋ-ਵਾਰੀ।

ਵਰਦੀ,ਬੂਟ, ਜ਼ੁਰਾਬਾਂ ਧੋਤੇ, ਸਕੂਲ ਜਾਣ ਦੀ ਕਰੀ ਤਿਆਰੀ,
ਸਕੂਲ ਬੱਸ ਨੇ ਆਉਂਣਾ ਤੜ੍ਹਕੇ, ਭੱਜੇ ਜਾਣਾ ਵਾਰੋ ਵਾਰੀ।

‘ਸੰਦੀਪ’ ਸਰਾਂ ਦੀ ਕਲਾਸ ਲਗਾਉਣੀ, ਸਾਨੂੰ ਲੱਗਦੀ ਬਹੁਤ ਪਿਆਰੀ ।
ਆਓ ਮਿੱਤਰੋਂ ਸਕੂਲ ਨੂੰ ਚੱਲੀਏ, ਖਿੱਚ ਲਓ ਸਾਰੇ, ਖ਼ੂਬ ਤਿਆਰੀ।

ਸੰਦੀਪ ਸਿੰਘ ‘ਬਖੋਪੀਰ’
ਸੰਪਰਕ:-98153 21017

Previous articleਅੰਜੂ ਵ ਰੱਤੀ ਦੇ ਦੂਜੇ ਬਾਲ ਕਾਵਿ ਸੰਗ੍ਰਹਿ “ਸੇਧ ਨਿਸ਼ਾਨੇ” ਦਾ ਹੋਇਆ ਲੋਕ ਅਰਪਣ
Next articleਆਮ ਆਦਮੀ ਕਲੀਨਿਕ ਵਿਚ ਲੋਕਾਂ ਨੂੰ ਮਿਲ ਰਹੀਆਂ ਹਨ ਬਿਹਤਰ ਸਿਹਤ ਸਹੂਲਤਾਂ – ਡਾ ਬਲਵਿੰਦਰ ਕੁਮਾਰ ਡਮਾਣਾ