ਜਨਮ ਦਿਨ ‘ਤੇ ਵਿਸ਼ੇਸ਼
(ਸਮਾਜ ਵੀਕਲੀ) ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੂੰ ਇਕੱਲੇ ਭਾਰਤ ਵਿੱਚ ਹੀ ਨਹੀਂ ,ਸਗੋਂ ਪੂਰੇ ਵਿਸ਼ਵ ‘ਚ ” ਬਹੁਜਨ ਨਾਇਕ ” ਦੇ ਤੌਰ ‘ਤੇ ਜਾਣਿਆ ਜਾਂਦਾ ਹੈ। ਜਿਹਨਾਂ ਬਹੁਜਨ ਸਮਾਜ ਨੂੰ ਇੱਕ ਰਾਜਨੀਤਿਕ ਪਾਰਟੀ “ਬਹੁਜਨ ਸਮਾਜ ਪਾਰਟੀ ” ਬਣਾ ਕੇ ,ਇੱਕ ਬਿਖਰੇ ਹੋਏ ਮੋਤੀਆਂ ਨੂੰ ਇੱਕ ਮਾਲਾ ਵਿੱਚ ਪਰੋਇਆ ਹੈ ਤਾਂ ਜੋ ਉਹ ਵੀ ਆਪਣੀ ਜ਼ਿੰਦਗੀ ਵਿੱਚ ਸੁੱਖ ਮਾਣ ਸਕਣ ।ਉਹਨਾਂ ਵਿੱਚ ਸਵੈਮਾਨ, ਬਰਾਬਰਤਾ ਤੇ ਭਾਈਚਾਰਕ ਸਾਂਝ ਪੈਦਾ ਹੋਵੇ ਕਿਉਂਕਿ ਬਹੁ ਗਿਣਤੀ ਐਸ.ਸੀ., ਐਸ.ਟੀ ,ਓਬੀਸੀ ਤੇ ਘੱਟ ਗਿਣਤੀਆਂ ਲੋਕਾਂ ਦੀ ਹੈ ।ਇਸ ਲਈ ਸਾਹਿਬ ਨੇ ਕਿਹਾ ਸੀ ਕਿ “ਜਿੰਨੀ ਜਿਹਨਾਂ ਦੀ ਸੰਖਿਆ ਭਾਰੀ ,ਉਨੀ ਉਹਨਾਂ ਦੀ ਹਿੱਸੇਦਾਰੀ ” ਹੋਣੀ ਚਾਹੀਦੀ ਹੈ ।ਇਸੇ ਕਰਕੇ ਉਹਨਾਂ ਨੇ ਬਹੁਜਨ ਅੰਦੋਲਨ ਆਰੰਭਿਆ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਖੁਆਸਪੁਰ ,ਰੋਪੜ ਦੀ ਪਵਿੱਤਰ ਧਰਤੀ ‘ਤੇ ਪਿਤਾ ਸਤਿਕਾਰਯੋਗ ਹਰੀ ਸਿੰਘ ਤੇ ਮਾਤਾ ਸਤਿਕਾਰਯੋਗ ਬਿਸ਼ਨ ਕੌਰ ਜੀ ਦੇ ਗ੍ਰਹਿ ਵਿਖੇ ਹੋਇਆ। ਆਪ ਜੀ ਨੂੰ ਬਾਬਾ ਸਾਹਿਬ ਤੋਂ ਬਾਅਦ ਦੂਸਰਾ ਮਸੀਹਾ ਕਿਹਾ ਜਾਂਦਾ ਹੈ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਹਮੇਸ਼ਾ ਇੱਕ ਪੈਨ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਰਦੇ ਸਨ ਕਿ ” ਜਿਸ ਤਰ੍ਹਾਂ ਇੱਕ ਕੈਪ ਤੋਂ ਬਿਨਾਂ ਬਾਕੀ ਪੈੱਨ ਦੀ ਕੋਈ ਕੀਮਤ ਨਹੀਂ ਹੈ।ਠੀਕ ਇਸੇ ਤਰ੍ਹਾਂ ਸਾਡੇ ਦੇਸ਼ ਵਿੱਚ ਵੀ ਅਜਿਹਾ ਹੀ ਸਿਸਟਮ ਹੈ। ਜਿੱਥੇ ਬਹੁਤ ਗਿਣਤੀ ਲੋਕਾਂ ਦੇ ਹੱਥਾਂ ਵਿੱਚ ਰਾਜਨੀਤਿਕ ਸਤਾ ਦੀ ਚਾਬੀ ਨਹੀਂ ਹੈ। ਸਿਰਫ 15 ਪ੍ਰਤੀਸ਼ਤ ਲੋਕ ਹੀ ਦੇਸ਼ ‘ਤੇ ਕਾਬਿਜ਼ ਹਨ।ਇਸ ਲਈ ਸਾਨੂੰ ਰਾਜਨੀਤਿਕ ਸੱਤਾ ਦੀ ਪ੍ਰਾਪਤੀ ਲਈ ਇੱਕਮੁੱਠ ਹੋਣਾ ਬਹੁਤ ਜਰੂਰੀ ਹੈ। ਜੇ ਬਹੁਜਨ ਸਮਾਜ ਅਜਿਹਾ ਨਾ ਕਰ ਸਕਿਆ ਤਾਂ ਇਹਦੇ ਸਿੱਟੇ ਗੰਭੀਰ ਹੋਣਗੇ, ਜੋ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਵੀ ਭੁਗਤਣੇ ਪੈਣਗੇ। ਫਿਰ ਸਾਡੇ ਕੋਲ ਕੁਛ ਨਹੀਂ ਬਚੇਗਾ। ਸਰਕਾਰੀ ਨੌਕਰੀਆਂ, ਰਿਜਰਵੇਸ਼ਨ , ਐਜੂਕੇਸ਼ਨ ਤੁਹਾਡੇ ਕੋਲੋਂ ਚੁੱਪ ਚੁਪੀਤੇ ਖੋਹੀ ਜਾ ਰਹੀ ਹੈ। ਸਰਕਾਰੀ ਹਸਪਤਾਲ ਵਿੱਚ ਤੁਹਾਡੇ ਲਈ ਇਲਾਜ ਨਹੀਂ ਹੈ। ਉਥੇ ਦਵਾਈਆਂ , ਚੰਗੇ ਡਾਕਟਰਾਂ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ। ਨਸ਼ਿਆਂ ਨਾਲ ਦੇਸ਼ ਦਾ ਨੌਜਵਾਨ ਸਿਵਿਆਂ ਵੱਲ ਜਾ ਰਿਹਾ ਹੈ। ਸ਼ਰੇਆਮ ਦਲਿਤਾਂ ‘ਤੇ ਜ਼ੁਲਮ ਹੋ ਰਹੇ ਹਨ। ਜਿਹੜੇ ਰਿਜ਼ਰਵ ਸੀਟਾਂ ‘ਤੇ ਜਿੱਤੇ ਹੋਏ ਉਮੀਦਵਾਰ ਹਨ। ਉਹ ਪਾਰਟੀਆਂ ਦੇ ਗੁਲਾਮ ਹੋਣ ਕਰਕੇ ਮੂੰਹ ਨਹੀਂ ਖੋਲ ਰਹੇ, ਜੁਬਾਨ ਨੂੰ ਤਾਲੇ ਲੱਗੇ ਹੋਏ ਹਨ। ਕੋਈ ਨਿਆ ਨਹੀਂ । ਸਭ ਪਾਸੇ ਝੂਠ ਦਾ ਪਸਾਰਾ ਹੈ, ਫੋਕੀ ਸ਼ੋਹਰਤ ਹੈ, ਝੂਠੇ ਵਾਅਦੇ ਹਨ। ਤੁਹਾਡੀ ਕੋਈ ਸਾਰ ਲੈਣ ਵਾਲਾ ਨਹੀਂ। ਜ਼ਰਾ ਸੋਚੋ! ਆਪਣੇ ਨਿੱਜੀ ਸਵਾਰਥਾਂ ਤੋਂ ਉੱਪਰ ਉੱਠ ਕੇ ਤੁਹਾਨੂੰ ਆਪਸੀ ਏਕੇ ਦਾ ਸਬੂਤ ਦੇਣਾ ਹੋਵੇਗਾ। ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਜਦੋਂ ਪੂਨੇ ਵਿੱਚ ਸਰਕਾਰੀ ਜੋਬ ਕਰਦੇ ਸਨ। ਤਾਂ ਉਹਨਾਂ ਨੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਲਿਖੀ ਹੋਈ ਕਿਤਾਬ “ਜਾਤ -ਪਾਤ ਦਾ ਬੀਜ ਨਾਸ਼ ” ਪੜ੍ਹੀ। ਉਸ ਕਿਤਾਬ ਨੇ ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਦੀ ਜ਼ਿੰਦਗੀ ਹੀ ਬਦਲ ਦਿੱਤੀ। ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਪ੍ਰਣ ਕੀਤਾ ਕਿ ਉਹ ਸ਼ਾਦੀ ਨਹੀਂ ਕਰਵਾਏਗਾ। ਮੇਰੇ ਨਾਂ ‘ਤੇ ਕੋਈ ਬੈਂਕ ਬੈਂਲਂਸ ਨਹੀਂ ਹੋਵੇਗਾ। ਸਰਕਾਰੀ ਨੌਕਰੀ ਵੀ ਨਹੀਂ ਕਰਾਂਗਾ। ਮੇਰਾ ਬਹੁਜਨ ਸਮਾਜ ਹੀ ਪਰਿਵਾਰ ਹੋਵੇਗਾ। ਉਹੀ ਮੇਰਾ ਦੁੱਖਾਂ ਸੁੱਖਾਂ ਦਾ ਦਰਦੀ ਹੋਵੇਗਾ ।ਫਿਰ ਕੀ ਸੀ ? ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਦੋ ਪੈਰਾਂ ਅਤੇ ਸਾਇਕਲ ਦੇ ਦੋ ਪਹੀਆ ਨਾਲ ਮੀਲਾਂ ਬੱਧੀ ਸਫਰ ਤੈਅ ਕੀਤਾ ਅਤੇ ਲੋਕਾਂ ਨੂੰ ਲਾਮਬੰਦ ਕੀਤਾ। ਬਾਮਸੇਫ , ਡੀਐਸ ਫੋਰ, ਬਹੁਜਨ ਸਮਾਜ ਪਾਰਟੀ ਆਦਿ ਬਣਾਈ । ਸਮਾਜ ਨੂੰ “ਪੇ ਬੈਕ ਟੂ ਸੋਸਾਇਟੀ” ਦੇ ਸਿਧਾਂਤ ‘ਤੇ ਚੱਲਣ ਲਈ ਪ੍ਰੇਰਿਆ । ਸਾਹਿਬ ਸ੍ਰੀ ਕਾਂਸ਼ੀ ਰਾਮ ਜੀ ਨੇ ਭੈਣ ਕੁਮਾਰੀ ਮਾਇਆਵਤੀ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ। ਉਨਾਂ ਨੂੰ ਪਾਰਟੀ ਦੀਆਂ ਜ਼ਿੰਮੇਵਾਰੀਆਂ ਵੀ ਦਿੱਤੀਆਂ। ਸਾਹਿਬ ਕਾਂਸ਼ੀ ਰਾਮ ਜੀ ਦੀ ਮਿਹਨਤ ਰੰਗ ਲਿਆਈ। ਉੱਤਰ ਪ੍ਰਦੇਸ਼ ਸੂਬੇ ਦੀ ਚਾਰ -ਚਾਰ ਵਾਰ ਭੈਣ ਕੁਮਾਰੀ ਮਾਇਆਵਤੀ, ਦਲਿਤ ਦੀ ਬੇਟੀ ਸੂਬੇ ਦੀ ਪਹਿਲੀ ਦਲਿਤ ਮੁੱਖ ਮੰਤਰੀ ਬਣੀ। ਗੁਰੂਆਂ ਰਹਿਬਰਾਂ ਦੇ ਸਨਮਾਨ ਵਿੱਚ ਯੂਨੀਵਰਸਿਟੀਆਂ, ਪਾਰਕਾਂ, ਜਿਲ੍ਹਿਆਂ ਦੇ ਨਾਂ,ਚੌਂਕਾਂ, ਪਿੰਡਾਂ ਦੇ ਨਾਮ ਬਦਲ ਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ, ਸਤਿਗੁਰ ਕਬੀਰ ਜੀ, ਸਤਿਗੁਰੂ ਨਾਮਦੇਵ ਜੀ , ਫੁੂਲੇ ਜੀ ਪਰਿਵਰਤਨ ਚੌਂਕ,ਸ਼ਾਹੂਜੀ ਮਹਾਰਾਜ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਆਦਿ । ਦੇਸ਼ ਦੇ ਬਹੁਜਨੋਂ !ਆਪਣੇ ਸਵਾਰਥੀ ਹਿੱਤਾਂ ਨੂੰ ਤਿਆਗੋ। ਸਾਰੇ ਇੱਕਮੁੱਠ ਹੋ ਕੇ 2027 ਵਿੱਚ “ਸੱਤਾ ਪ੍ਰਾਪਤ ਕਰੋ।” ਤਾਂ ਜੋ ਅਸੀਂ ਬਰਾਬਰਤਾ, ਸੁਤੰਤਰਤਾ, ਭਾਈਚਾਰੇ ਅਤੇ ਨਿਆ ਨੂੰ ਹਮੇਸ਼ਾ ਕਾਇਮ ਰੱਖ ਸਕੀਏ। “ਪੰਜਾਬ ਸੰਭਾਲੋ ਮੁਹਿੰਮ ਅਤੇ ਸੱਤਾ ਪ੍ਰਾਪਤ ਕਰੋ ” ਦੇ ਬੈਨਰ ਹੇਠ ਸਾਰੇ ਬਸਪਾ ਲੀਡਰ, ਵਰਕਰ , ਅਹੁਦੇਦਾਰ, ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਬਸਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਓ। ਤਾਂ ਜੋ ਸਾਹਿਬ ਕਾਂਸ਼ੀ ਰਾਮ ਜੀ ਦਾ ਸੁਪਨਾ ਪੂਰਾ ਹੋ ਸਕੇ। ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦਾ ਸੁਪਨਾ ਸਾਕਾਰ ਹੋਵੇ ਕਿ ‘ ” “ਆਪਣੀਆਂ ਝੁੱਗੀਆਂ ਦੀਆਂ ਦੀਵਾਰਾਂ ‘ਤੇ ਲਿਖ ਲਓ ਕਿ ਤੁਸੀਂ ਇਕ ਦਿਨ ਇਸ ਦੇਸ਼ ਦੇ ਹੁਕਮਰਾਨ ਬਣਨਾ ਹੈ।” ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਪਾਤਸ਼ਾਹੀ ਦੇਣਾ ਚਾਹੁੰਦੇ ਸਨ। ਜਿਵੇਂ ” ਇਨ ਗਰੀਬ ਸਿਖਨ ਕੋ ਮੈਂ ਦੋਊ ਪਾਤਿਸ਼ਾਹੀ।” ਸਤਿਗੁਰੂ ਰਵਿਦਾਸ ਮਹਾਰਾਜ ਜੀ ਵੀ ਆਪਣੀ ਬਾਣੀ ਵਿੱਚ ਸਾਨੂੰ ਪਾਤਸ਼ਾਹ ਬਣਾਉਣ ਦੀ ਗੱਲ ਕਰਦੇ ਹਨ : “ਕਾਇਮੁ ਦਾਇਮੁ ਸਦਾ ਪਾਤਿਸ਼ਾਹੀ।” ਬਾਬਾ ਸਾਹਿਬ ਡਾ. ਅੰਬੇਡਕਰ ਜੀ ਵੀ ਪਾਰਲੀਮੈਂਟ ਵੱਲ ਇਸ਼ਾਰਾ ਕਰਦੇ ਹਨ ਕਿ ਇੱਥੇ ਹੀ ਤੁਹਾਡੀ ਤਕਦੀਰ ਬਦਲੀ ਜਾਣੀ। ਸੋ ਸੱਤਾ ਪ੍ਰਾਪਤ ਕਰੋ। ਇਹੀ ਸਾਡੇ ਰਹਿਬਰਾਂ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ, ਫੂਲੇ -ਸ਼ਾਹੂ ਜੀ ਅਤੇ ਬਾਬਾ ਸਾਹਿਬ ਜੀ ਦਾ ਸੁਪਨਾ ਸੀ। ਜਿਸ ਨੂੰ ਸਾਕਾਰ ਕਰਨਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। –
ਪ੍ਰਿੰਸੀਪਲ ਪਰਮਜੀਤ ਜੱਸਲ 98721-80653
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



