(ਸਮਾਜ ਵੀਕਲੀ)
ਕਹਿੰਦੇ ਹਨ ਸਿਆਣੇ ਨੂੰ ਇਸ਼ਾਰਾ ਹੀ ਕਾਫ਼ੀ ਹੁੰਦਾ ਹੈ। ਇਸ਼ਾਰਾ ਕਰਨ ਦਾਮਤਲਬ ਇਹ ਹੁੰਦਾ ਹੈ ਕਿ ਕੋਲ ਖੜੇ ਦੂਜੇ ਬੰਦੇ ਨੂੰ ਪਤਾ ਨਾ ਲੱਗੇ ਕਿ ਉਹ ਇਕ ਦੂਜੇ ਨੂੰ ਕੀ ਕਹਿ ਰਹੇ ਹਨ ਮੁਹੱਮਦ ਰਫ਼ੀ ਸਾਹਬ ਅਤੇ ਆਸ਼ਾ ਜੀ ਦਾ ਇਕ ਗੀਤ ਸੀ, ਗੀਤ ਦੇ ਬੋਲ ਸਨ।
ਇਸ਼ਾਰੋਂ ਇਸ਼ਾਰੋਂ ਮੇਂ ਦਿਲ ਲੇਨੇ ਵਾਲੇ
ਬਤਾ ਯੇ ਹੁਨਰ ਸੀਖਾ ਕਹਾਂ ਸੇ ।
ਅਜਕਲ੍ਹ ਇਸ਼ਾਰੇ ਨਾਲ ਬਹੁਤ ਕੰਮ ਹੋ ਜਾਂਦੇ ਹਨ। ਰੇਲਵੇ ਦੀ ਟਿਕਟ ਲੈਣੀ ਹੋਵੇ ਤਾਂ ਦਲਾਲ ਇਸ਼ਾਰੇ ਨਾਲ ਹੀ ਗਾਹਕ ਨੂੰ ਸਮਝਾ ਦਿੰਦੇ ਹਨ, ਹਰ ਦਫਤਰ ਵਿਚ ਬੰਦੇ ਤੁਹਾਨੂੰ ਇਸ਼ਾਰੇ ਨਾਲ ਹੀ ਸਮਝਾ ਦੇਣਗੇ ਕਿ ਕਿਸ ਬਾਬੂ ਕੋਲ ਜਾਕੇ ਰਿਸ਼ਵਤ ਦੇਕੇ ਕੰਮ ਕਰਵਾਉਣਾ ਹੈ। ਕੋਰਟ ਵਿਚ ਵੀ ਇਹੀ ਕੰਮ ਚਲਦਾ ਹੈ, ਚਪੜਾਸੀ ਤੁਹਾਨੂੰ ਇਸ਼ਾਰੇ ਨਾਲ ਹੀ ਸਮਝਾ ਦੇਣਗੇ ਕਿ ਕੰਮ ਕਰਨ ਦੇ ਕਿੰਨੇ ਪੈਸੇ ਲੱਗਣਗੇ। ਪਰਿਵਾਰ ਦੇ ਦੂਜੇ ਬੰਦੇ ਕੋਲ ਖੜੇ ਹੋਣ ਤਾਂ ਆਪਦੀ ਜੀਵਨ ਸਾਥਨ ਨੂੰ ਬਲਾਉਣ ਵਾਸਤੇ ਇਸ਼ਾਰਾ ਹੀ ਕੰਮ ਆਉਂਦਾ ਹੈ।ਜਿੱਥੇ ਇਸ਼ਾਰੇ ਦੇ ਲਾਭ ਹਨ ੳੁੱਥੇ ਕਈ ਵਾਰੀ ਨੁਕਸਾਨ ਵੀ ਹੋ ਜਾਂਦਾ ਹੈ। ਇਕ ਪਰਾਣੀ ਗੱਲ ਯਾਦ ਆ ਗਈ ਇਕ ਟਰੈਫ਼ਿਕ ਵਾਰਡਨ ਕਾਗਜ ਪੱਤਰ ਨਾ ਹੋਣ ਕਾਰਨ ਸਾਰੇ ਵਹਿਕਲਾਂ ਵਾਲਿਆਂ ਦੇ ਚਲਾਨ ਨਾ ਕੱਟਕੇ ਰਿਸ਼ਵਤ ਲੈਕੇ ਸਭ ਨੂੰ ਲੰਘਾਈ ਜਾਂਦਾ ਸੀ, ਉਹ ਪੈਸੇ ਆਪ ਤਾਂ ਕੋਲ ਨਹੀਂ ਸੀ ਰੱਖਦਾ, ਉਸਨੇ ਇਕ ਪਨਵਾੜੀ ਨਾਲ ਠੇਕਾ ਕੀਤਾ ਹੋਇਆ ਸੀ ਤੇ ਪਾਨ ਦੀ ਦੁਕਾਨ ਵਾਲਾ ਆਪਣਾ ਕਮੀਸ਼ਨ ਕੱਟਕੇ ਟਰੈਫ਼ਿਕ ਵਾਰਡਨ ਨੂੰ ਪੈਸਾ ਦੇ ਦਿੰਦਾ ਸੀ।
ਕਈ ਵਾਰੀ ਚੋਰਾਂ ਨੂੰ ਮੋਰ ਵੀ ਪੈ ਜਾਂਦੇ ਹੁੰਦੇਹਨ ਉਸ ਪੁਲਿਸ ਵਾਲੇ ਨੇ ਮੋਟਰਸਾਈਕਲ ਤੇ ਜਾਂਦੇ ਦੋ ਨੋਜਵਾਨ ਰੋਕ ਲਏ ਜਿਨ੍ਹਾਂ ਕੋਲ ਭਾਰਤ ਦੇ ਰਿਵਾਜ ਦੇ ਅਨੁਸਾਰ ਕਾਗਜ ਪੱਤਰ ਨਹੀਂ ਸਨ, ਕਾਗਜ ਪੱਤਰ ਹੋਣ ਜਾਂ ਨਾ ਹੋਣ ਪੁਲਿਸ ਵਾਲਿਆ ਨੇ ਆਪਣਾ ਨੇਗ ਲੈ ਹੀ ਲੈਣਾ ਹੁੰਦਾਹੈ ਤੇ ਉਨ੍ਹਾਂ ਦੇ ਹੈਲਮਟ ਵੀ ਨਹੀਂ ਸੀ ਪਾਇਆ ਹੋਇਆ, ਪੁਲਿਸ ਵਾਲੇ ਨੇ ਸੌ ਮੰਗੇ ਪਰ ਲੈ ਦੇਕੇ ਚਾਲੀਆਂ ਵਿਚ ਸੌਦਾ ਮੁੱਕਿਆ ਤੇ ਪੁਲਿਸ ਵਾਲੇ ਨੇ ਪਾਨ ਦੀ ਦੁਕਾਨ ਤੇ ਪੈਸੇ ਦੇਣ ਵਾਸਤੇ ਕਿਹਾ, ਉਹ ਦੋ ਨੌਜਵਾਨ ਪਾਨ ਵਾਲੇ ਨੂੰ ਜਾਕੇ ਕਹਿੰਦੇ, “ ਉਹ ਪੁਲਿਸ ਵਾਲਾ ਸਾਡਾ ਚਾਚਾ ਲਗਦਾ ਹੈ, ਤੇ ਉਸਨੇ ਕਿਹਾ ਹੈ ਕਿ ਤੁਹਾਡੇ ਕੋਲੋਂ ਚਾਲੀ ਰੁਪਏ ਲੈ ਲਈਏ।”ੇ ਪਾਨ ਵਾਲੇ ਨੇ ਪੁਲਿਸ ਵਾਲੇ ਨੂੰ ਦੋ ਉਂਗਲਾਂ ਦਾ ਇਸ਼ਾਰਾ ਕੀਤਾ ਤੇ ਪੁਲਿਸ ਵਾਲੇ ਨੇ ਇਸ਼ਾਰੇ ਨਾਲ ਦੋ ਉਂਗਲਾਂ ਕਰਕੇ ਸਮਝਾ ਦਿੱਤਾ ਜਿਸਦਾ ਮਤਲਬ ਸੀ ਦੋ ਵੀਹਾਂ ਦੇ ਨੋਟ ਨੌਜਵਾਨਾਂ ਤੋਂ ਲੈ ਲਉ। ਨੋਜਵਾਨਾਂ ਨੇ ਪਨਵਾੜੀ ਨੂੰ ਕਿਹਾ, “ ਹੁਣ ਤਾਂ ਚਾਚਾ ਜੀ ਨੇ ਵੀ ਇਸ਼ਾਰਾ ਕਰ ਦਿੱਤਾ ਹੈ ਦਿਉ ਪੈਸੇ।”ਤੇ ਉਹ ਨੌਜਵਾਨ ਪਾਨਵਾਲੇ ਤੋਂ ਚਾਲੀ ਰੁਪਏ ਲੈਕੇ ਉਹ ਗਏ। ਸ਼ਾਮ ਨੂੰ ਜਦੋਂ ਹਿਸਾਬ ਕੀਤਾ ਤਾਂ ਚਾਲੀ ਰੁਪਏ ਘੱਟ ਸਨ ਪਾਨ ਵਾਲਾ ਕਹਿੰਦਾ, “ ਸਾਹਬ ਜੀ ਤੁਹਾਡੀ ਉਨ੍ਹਾਂ ਨਾਲ ਕੀ ਰਿਸ਼ਤੇਦਾਰੀ ਹੈ ਉਹ ਤਾਂ ਕਹਿ ਰਹੇ ਸਨ ਸਾਡਾ ਚਾਚਾ ਲਗਦਾ ਹੈ।” ਸਿਪਾਹੀ ਕਹਿਣ ਲiੱਗਆ, “ ਮੇਰੇ ਉਹ ਕੁਝ ਨਹੀਂ ਸਨ ਲਗਦੇ ਪਹਿਲੀ ਵਾਰੀ ਉਹ ਸਾਨੂੰ ਨਹਿਲੇ ਤੇ ਦਹਿਲਾ ਟੱਕਰੇ ਹਨ ਜਿਹੜੇ ਸਾਨੂੰ ਹੀ ਚੂਨਾ ਲਗਾ ਗਏ।
”ਇਕ ਹੋਰ ਪੁਰਾਣੀ ਗਲ ਯਾਦ ਆ ਗਈ ਜਿਹੜੀ ਮੈਨੂੰ ਸਾਰੀ ਉਮਰ ਨਹੀਂ ਭੁੱਲਣੀ। ਉਹ ਇਹ ਗੱਲ ਸੀ ਕਿ ਇਕ ਵਾਰੀ ਇਸ਼ਾਰਾ ਕਰਨ ਨਾਲ ਮੇਰੀ ਵੀ ਚੰਗੀ ਸੇਵਾ ਹੋਈ ਸੀ, ਮੈਂ ਤੇ ਮੇਰੀ ਪਤਨੀ ਚੁਗਲ ਕੌਰ ਬਜਾਰ ਜੁੱਤੀਆਂ ਦੀ ਮਰੱਮਤ ਕਰਵਾਉਣ ਚਲੇ ਗਏ ਚੁਗਲ ਕੌਰ ਨੇ ਬਥੇਰਾਕਿਹਾ ਕਿ, “ ਸਰਦਾਰ ਦਲਿੱਦਰ ਸਿੰਘ ਜੀ ਅੱਜ ਨਾ ਜਾਉ ਕਲ੍ਹ ਚੱਲਾਂਗੇ।” ਪਰ ਮੈਂ ਨਾ ਮੰਨਿਆਂ ਮੈਂ ਇਹ ਅਜਮਾਕੇ ਦੇਖਿਆ ਹੈ ਜਦੋਂ ਵੀ ਕਦੇ ਧਰਮ ਪਤਨੀ ਦੇ ਖਿਲਾਫ਼ ਜਾਕੇ ਕੋਈ ਕੰਮ ਕੀਤਾ ਹੈ ਤਾਂ ਨੁਕਸਾਨ ਹੀ ਹੋਇਆ ਹੈ। ਚੁਗਲ ਕੌਰ ਕਹਿਣ ਲੱਗੀ, “ ਜੇ ਤੁਸੀਂ ਨਹੀਂ ਮੰਨਦੇ ਤਾਂ ਚੱਲੋ।” ਤੇ ਅਸੀਂ ਬਜਾਰ ਚਲੇ ਗਏ ਚੁਗਲ ਕੋਰ ਆਪਦੇ ਸੁਭਾਹ ਅਨੂਸਾਰ ਕੱਪੜੇ ਦੀ ਦੁਕਾਨ ਵਿਚ ਚਲੀ ਗਈ ਮੈਂ ਜੁੱਤੀਆਂ ਦੀ ਮੁਰੱਮਤ ਦੀ ਦੁਕਾਨ ਵਿਚ ਚਲਾ ਗਿਆ ਦੁਕਾਨ ਵਾਲਾ ਕਹਿਣ ਲੱਗਿਆ, “ ਸਰਦਾਰ ਜੀ ਅੱਜ ਮਿਸਤਰੀ ਨਹੀਂ ਆਇਆ ਜੁੱਤੀ ਰੱਖ ਜਾਉ ਕਲ੍ਹ ਲੈ ਜਾਇਉ। “ ਜਦੋਂ ਚੁਗਲ ਕੌਰ ਦੂਜੀ ਦੁਕਾਨ ਵਿਚ ਜਾਣ ਲੱਗੀ ਤਾਂ ਮੈਂ ਇਸ਼ਾਰਾ ਕੀਤਾ ਕਿ ਚੱਲ ਘਰ ਨੂੰ ਚੱਲੀਏ ਪਰ ਉਸੇ ਦੁਕਾਨ ਚੋਂ ਨਿਕਲਦੀ ਕੁੜੀ ਨੇ ਸਮਝਿਆ ਕਿ ਮੈਂ ਉਸਨੂੰ ਇਸ਼ਾਰੇ ਕਰ ਰਿਹਾ ਹਾਂ ਉਸਨੇ ਤਾਂ ਇਹ ਕਹਿਕੇ ਆਪਦੇ ਭਰਾ ਨੂੰ ਅਵਾਜ ਮਾਰ ਕੇ ਸੱਦ ਲਿਆ ਜਿਹੜਾ ਹਾਲੇ ਦੁਕਾਨ ਵਿਚ ਕੱਪੜੇ ਦੇਖ ਰਿਹਾ ਸੀ ਕੂੜੀ ਆਪਦੇ ਭਰਾ ਨੂੰਕਹਿਣ ਲੱਗੀ, “ ਇਹ ਮੈੂਨੂੰ ਗੰਦੇ ਇਸ਼ਾਰੇ ਕਰ ਰਿਹਾ ਸੀ।”
ਜਦੋਂ ਮੈਂ ਉਸਦਾ ਭਲਵਾਨ ਵਰਗਾ ਭਰਾ ਦੁਕਾਨ ਚੋਂ ਨਿਕਲਦਾ ਦੇਖਿਆ ਤਾਂ ਮੇਰੇ ਤਾਂ ਸੱਤੂ ਵਿਕ ਗਏ ਸੋਚਿਆ ਅੱਜ ਨਹੀਂ ਬਚਦੇ ਮੈਨੂੰ ਚੁਗਲ ਕੌਰ ਨੂੰ ਕੋਲ ਜਾਕੇ ਬੁਲਾ ਲੈਣਾ ਚਾਹੀਦਾ ਸੀ ਪਰ ਹੁਣ ਕੁਝ ਨਹੀਂ ਹੋ ਸਕਦਾ ਕਮਾਨ ਚੋਂ ਤੀਰ ਨਿਕਲ ਚੁੱਕਾ ਸੀ ਕੁੜੀ ਦੇ ਭਰਾ ਨੇ ਮੈਨੁੰ ਗਲ ਤੋਂ ਪਕੜਕੇ ਜਿਉਂ ਹਥੌੜੇ ਵਰਗੇ ਤਿੰਨ ਚਾਰ ਘੱਸੁਨ ਮਾਰੇ ਮੈਨੂੰ ਤਾਂ ਦਿਸਣੋ ਹਟ ਗਿਆ। ਕੁੜੀ ਕਹਿਣ ਲੱਗੀ, “ ਬੁੜ੍ਹੇ ਨੂੰ ਸ਼ਰਮ ਨਹੀਂ ਆਉਂਦੀ ਆਪਣੇ ਪਿਉ ਵਰਗਾ ਹੈ ਤੇ ਮੈਨੂੰ ਗੰਦੇ ਗੰਦੇ ਇਸ਼ਾਰੇ ਕਰ ਰਿਹਾ ਸੀ ਇਹ ਲੋਕ ਭੀੜ ਵਾਲੀ ਜਗ੍ਹਾ ਤੇ ਜਾਕੇ ਇਸ ਤਰ੍ਹਾਂ ਹੀ ਕਰਦੇ ਹਨ।” ਕੁੜੀ ਦੀ ਗੱਲ ਸੁਣਕੇ ਹੋਰ ਵੀ ਬੰਦੇ ਇਕੱਠੇ ਹੋ ਗਏ ਸਾਰੇ ਜਣੇ ਮੈਨੂੰ ਕੁੱਟਣ ਲੱਗ ਗਏਤੇ ਕਹਿਣ ਲੱਗੇ ਅੱਜ ਇਹ ਹੱਥ ਆ ਗਿਆ ਭੁਗਤ ਦਿਉ ਸਵਾਰ ਇਸਦੀ, ਅੱਜ ਇਹ ਸੁੱਕਾ ਨਹੀਂ ਜਾਣਾ ਚਾਹੀਦਾ। ਮੈਂ ਲੱਖ ਕਿਹਾ ਕਿਮੈਂ ਆਪਦੀ ਘਰ ਵLਾਲੀ ਨੂੰ ਸੱਦ ਰਿਹਾ ਸੀ ਇਸ ਕੁੜੀ ਨੂੰ ਗਲਤ ਫ਼ਹਿਮੀ ਹੋ ਗਈ ਹੈ ਪਰ ਉਹ ਮੰਨਣ ਵਾਲੇ ਕਿੱਥੇ ਸਨ ਮੇਰੇ ਪੈਣ ਦੇ ਜਿੱਥੇ ਪਂੈਦੀਆਂ ਹਨ। ਕੁੜੀ ਦਾ ਭਰਾ ਕਹਿੰਦਾ, “ ਜੇ ਤੂੰ ਘਰਵਾਲੀ ਨੂੰ ਸੱਦ ਰਿਹਾ ਸੀ ਤਾਂ ਬੁਲਾ ਉਸਨੂੰ ਉਹ ਕਿੱਥੇ ਹੈ।
“ ਮੈਨੂੰ ਪੈਂਦੀਆਂ ਦੇਖ ਕੇਚੁਗਲ ਕੌਰ ਉਥੋਂ ਖਿਸਕ ਗਈ ਸੀ ਮੇਰੇ ਭਾਰਤ ਮਹਾਨ ਵਿਚ ਇਕ ਖਾਸਈਤ ਹੈ ਕਿ ਲੋਕ ਗੱਲ ਦੀ ਤਹਿ ਤੱਕ ਜਾਨ ਤੋਂ ਪਹਿਲਾਂ ਕੁੱਟਣ ਦਾ ਲਾਹਾ ਲੈ ਲੈਂਦੇ ਹਨ ਅਤੇ ਛਡਾਉਣਾ ਤਾਂ ਕੀ ਹੈ ਕੈਮਰੇ ਨਾਲ ਵੀਡੀਉ ਬਣਾਉਂਣ ਲੱਗ ਜਾਂਦੇ ਹਨ ਅਤੇ ਮੋਬ ਲਿiੰਚਗ ਦਾ ਸਵਾਦ ਲੈਣ ਲੱਗ ਜਾਂਦੇ ਹਨ ਪਤਾ ਤਾਂ ਉਦੋਂ ਲਗਦਾ ਹੈ ਜਦੋਂ ਬੰਦਾ ਮਰ ਜਾਂਦਾ ਹੈ ਤੇ ਪੁਲਿਸ ਪੰਜਾਂ ਸੱਤਾਂ ਨੂੰ ਅੰਦਰ ਲਿਜਾਕੇ ਉਨ੍ਹਾਂ ਦੀ ਮੋਬ ਲਿੰਚਿਗ ਕਰਦੀ ਹੈ ਤੇ ਫੇਰ ਕੇਸ ਵੀ ਛੇਤੀ ਕੀਤੇ ਮੁੱਕਦੇ ਨਹੀਂ ਫੇਰ ਕਈ ਕਈ ਸਾਲ ਭੁਗਤੀ ਜਾਂਦੇ ਹਨ ਕੇਸ, ਅਮੀਰ ਆਦਮੀ ਤਾਂ ਪੈਸੇ ਦੇਕੇ ਜਮਾਨਤ ਕਰਾ ਲੈਂਦੇ ਹਨ ਪਰ ਗਰੀਬ ਆਦਮੀ ਪਛਤਾਂਉਂਦੇ ਹਨ ਕਿ ਏਵੇਂ ਲੜਾਈ ਵਿਚ ਹਿੱਸਾ ਲਿਆ।ਖ਼ੈਰ ਥਾਣੇਦਾਰ ਦੌਲਤ ਸਿੰਘ ਬੇਰਹਿਮ ਪੁਲਿਸ ਦੇ ਬੰਦਿਆਂ ਨੂੰ ਲੈਕੇ ਆਇਆ ਤੇ ਮੈਨੁੰ ਛਡਾਅਇਆ ਤੇ ਜਦੋਂ ਉਸਨੂੰ ਗੱਲ ਦਾ ਪਤਾ ਲੱਗਿਆ ਪਹਿਲਾਂ ਤਾਂ ਉਹ ਬੜਾ ਹੱਸਿਆ ਫੇਰ ਕਹਿਣ ਲਗਿਆ ਬਾਈ ਦਲਿੱਦਰ ਸਿਹਾਂ ਕੁੱਟ ਖਾਣ ਵਾਸਤੇ ਸ਼ਹਿਰ ਵਿਚ ਤੂੰ ਹੀ ਰਹਿ ਗਿਆ ਹੈਂ।” ਮਂੈ ਕਿਹਾ, “ਥਾਣੇਦਾਰ ਸਾਹਬ ਮੇਰੀ ਤਾਂ ਕਿਸਮਤ ਹੀ ਖੋਟੀ ਹੈ ਗੱਲ ਕੂਝ ਹੋਰ ਕਰੀਦੀ ਹੈ ਬਣ ਕੁਝਹੋਰ ਜਾਂਦੀ ਹੈ।”
ਤੇ ਥਾਣੇਦਾਰ ਦੌਲਤ ਸਿੰਘ ਬੇਰਹਿਮ ਸਣੇ ਕੁੜੀ ਅਤੇ ਕੁੜੀ ਦੇ ਭਰਾ ਦੇ ਦਸ ਬੰਦੇ ਜੀਪ ਵਿਚ ਸਿੱਟ ਕੇ ਥਾਣੇ ਲੈ ਗਿਆ ਨਾਲੇ ਹਸਪਤਾਲ ਲਿਜਾਕੇ ਮੇਰੀਆਂ ਪੱਟੀਆਂ ਕਰਾਕੇ ਘਰ ਛੱਡਕੇ ਗਿਆ ਤੇ ਉਨ੍ਹਾਂ ਬੰਦਿਆ ਨੂੰ ਇਹ ਕਹਿਕੇ ਛਿੱਲ ਲਾਹ ਦਿੱਤੀ ਕਿ ਹ—ਰਾ—ਮ –ਦਿ—ਉ ਤੁਸੀਂ ਬਿਨਾ ਸੋਚੇ ਸਮਝੇ ਇਸ ਸ਼ਰੀਫ ਬੰਦੇ ਨੂੰ ਕੁੱਟ ਸਿੱਟਿਆ ਉਹ ਮੇਰਾ ਯਾਰ ਹੈ ਹੁਣ ਮੈਂ ਤਹਾਨੂੰ ਬੰਦੇ ਦਾ ਪੁੱਤ ਬਣਾਕੇ ਛਡੂੰ ਮੇਰਾ ਨਾਂ ਵੀ ਦੌਲਤ ਸਿੰਘ ਬੇਰਹਿਮ ਹੈ ਤੱਕਲੇ ਵਾਗ ਸਿੱਧਾ ਕਰਕੇ ਛਡੂੰ ਅੱਗੇ ਤੋਂ ਕਿਸੇ ਨੂੰ ਹੱਥ ਪਾਉਣ ਤੋਂ ਪਹਿਲਾਂ ਵੀਹ ਵਾਰੀ ਸੋਚੋਂਗੇ। ਥਾਣੇਦਾਰ ਦੌਲਤ ਸਿੰਘ ਬੇਰਹਿਮ ਸੋਚ ਰਿਹਾ ਸੀ ਭਾਵੇਂ ਬਾਈ ਦਲਿੱਦਰ ਸਿੰਘ ਕੁੱਟ ਖਾ ਲੈਂਦਾ ਹੈ ਪਰ ਮੇਰੇ ਵਾਸਤੇ ਮਾਲ ਪਾਣੀ ਦਾ ਜੁਗਾੜ ਕਰ ਦਿੰਦਾ ਹੈ। ਉਹ ਬੰਦੇ ਪਛਤਾ ਰਹੇ ਸਨ ਅਤੇ ਸੋਚ ਰਹੇ ਸਨ ਏਵੇਂ ਕੁੜੀ ਦੇ ਭਰਾ ਦਾ ਸਾਥ ਦਿੱਤਾ।
ਜੁੱਤੀਆਂ ਦੀ ਮੁਰਮੱਤ ਕਰਾਉਂਦੇ ਕਰਾਉਂਦੇ ਮੈਂ ਆਪਦੀ ਮੁਰੱਮਤ ਕਰਵਾਕੇ ਘਰ ਆਕੇ ਮੈਂ ਚੁਗਲ ਕੌਰ ਨੂੰ ਕਿਹਾ, “ ਮਂੈ ਜਦੋਂ ਤੈਨੂੰਇਸ਼ਾਰੇ ਨਾਲ ਬੁਲਾਇਆ ਸੀ ਤੂੰ ਕਿੱਧਰ ਨੂੰ ਭੱਜਗੀ ਸੀ।” “ ਕਹਿਣ ਲੱਗੀ ਸਰਦਾਰ ਜੀ ਤੂਹਾਨੂੰ ਇਸ਼ਾਰਾ ਕਰਨ ਵਾਸਤੇ ਡਾਕਟਰ ਨੇ ਕਿਹਾ ਸੀ ਕੋਲ ਆਕੇ ਨਹੀਂ ਸੀ ਬੁਲਾਇਆ ਜਾਂਦਾ ਕਿ ਕੁੱਟ ਖਾਣ ਦੀ ਆਦਤ ਹੀ ਪਾ ਲਈ ਹੈ, ਜੇ ਮੈਂ ੳੁੱਥੇ ਹੁੰਦੀ ਤਾਂ ਮੈਨੂੰ ਵੀ ੳਨ੍ਹਾਂ ਨੇ ਨਹਿਂਗਾਂ ਦੇ ਡੋਲ ਵਾਂਗ ਮਾਂਜ ਦੇਣਾ ਸੀ ਚਲੋ ਮੈਂ ਇਕ ਗੱਲ ਤਾਂ ਚੰਗੀ ਕੀਤੀ ਹੈ ਮੈਂ ਭੱਜਣ ਤੋਂ ਪਹਿਲਾਂ ਪੁਲਿਸ ਨੂੰ ਟੈਲੀਫੋਨ ਕਰਤਾ ਸੀ।” ਮੈਂ ਕਿਹਾ, “ ਚੁਗਲ ਕੌਰੇ ਤੂੰ ਪੁਲਿਸ ਸੱਦ ਲਈ ਨਹੀਂ ਤਾਂ ਅੱਜ ਉਨ੍ਹਾਂ ਨੇ ਮੇਰਾ ਭੋਗ ਪਾ ਦੇਣਾ ਸੀ ਮੇਰਾ ਤਾਂ ਉਨ੍ਹਾਂ ਨੇ ਇੰਜਰ ਪਿੰਜਰ ਹਲਾ ਦਿੱਤਾ ।” ਸੋ ਦੋਸਤੋ ਕਈ ਵਾਰੀ ਇਸ਼ਾਰਾ ਕਰਨ ਨਾਲ ਲਾਭ ਦੇ ਨਾਲ ਨਾਲ ਨੁਕਸਾਨ ਵੀ ਹੋ ਜਾਂਦਾ ਹੈ , ਤੇ ਜੇ ਅੱਗੇ ਤੋਂ ਇਸ਼ਾਰਾ ਕਰਨਾ ਹੋਵੇ ਤਾਂ ਸੋਚ ਸਮਝ ਕੇ ਕਰਿਉ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly